‘PM Modi ਨੇ ਭਾਰਤ ਮੰਡਪਮ’ ਵਿਖੇ ਇੰਡੀਆ ‘AI ਇੰਪੈਕਟ ਐਕਸਪੋ 2026’ ਦਾ ਕੀਤਾ ਉਦਘਾਟਨ

Monday, Feb 16, 2026 - 07:08 PM (IST)

‘PM Modi ਨੇ ਭਾਰਤ ਮੰਡਪਮ’ ਵਿਖੇ ਇੰਡੀਆ ‘AI ਇੰਪੈਕਟ ਐਕਸਪੋ 2026’ ਦਾ ਕੀਤਾ ਉਦਘਾਟਨ

ਬਿਜ਼ਨੈੱਸ ਡੈਸਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਕਾਰਨ ਆ ਰਹੀ ਤਬਦੀਲੀ ਦੇ ਖੇਤਰ ’ਚ ਸਭ ਤੋਂ ਅੱਗੇ ਹੈ ਤੇ ਇਸ ਖੇਤਰ ਚ ਇਸ ਦੀ ਪ੍ਰਗਤੀ ਇੱਛਾ ਤੇ ਜ਼ਿੰਮੇਵਾਰੀ ਦੋਵਾਂ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਸੋਮਵਾਰ ਇੱਥੇ ਭਾਰਤ ਮੰਡਪਮ ਵਿਖੇ ਇੰਡੀਆ ਏ. ਆਈ. ਇੰਪੈਕਟ ਐਕਸਪੋ 2026 ਦਾ ਉਦਘਾਟਨ ਕਰਨ ਸਮੇਂ ਮੋਦੀ ਨੇ ਕਿਹਾ ਕਿ ਏ. ਆਈ. ’ਤੇ ਚਰਚਾ ਕਰਨ ਲਈ ਅਸੀਂ ਦੁਨੀਆ ਨੂੰ ਇਕੱਠੇ ਲਿਆ ਰਹੇ ਹਾਂ! ਅੱਜ ਤੋਂ ਭਾਰਤ ਦਿੱਲੀ ਦੇ ‘ਭਾਰਤ ਮੰਡਪਮ ਵਿਖੇ ਏ. ਆਈ. ਇੰਪੈਕਟ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਜੋ 20 ਫਰਵਰੀ ਤੱਕ ਚੱਲੇਗਾ। ਐਕਸ’ ’ਤੇ ਇਕ ਪੋਸਟ ’ਚ ਉਨ੍ਹਾਂ ਕਿਹਾ ਕਿ ਮੈਂ ਇਸ ਸੰਮੇਲਨ ’ਚ ਪੂਰੀ ਦੁਨੀਆ ਦੇ ਨੇਤਾਵਾਂ, ਉਦਯੋਗਪਤੀਆਂ, ਨਵੀਨਤਾਕਾਰਾਂ, ਨੀਤੀ ਨਿਰਮਾਤਾਵਾਂ, ਖੋਜਕਰਤਾਵਾਂ ਤੇ ਤਕਨਾਲੋਜੀ ਉਤਸ਼ਾਹੀਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ

ਉਨ੍ਹਾਂ ਕਿਹਾ ਕਿ ਸੰਮੇਲਨ ਦਾ ਵਿਸ਼ਾ ‘ਸਰਵਜਨ ਹਿਤਾਯ, ਸਰਵਜਨ ਸੁਖਾਯ’ ਹੈ, ਜੋ ਮਨੁੱਖੀ-ਕੇਂਦ੍ਰਿਤ ਤਰੱਕੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੈਨੂੰ ਭਰੋਸਾ ਹੈ ਕਿ ਸੰਮੇਲਨ ਦੇ ਨਤੀਜੇ ਇਕ ਪ੍ਰਗਤੀਸ਼ੀਲ, ਨਵੀਨਤਾਕਾਰੀ ਤੇ ਮੌਕਾ-ਮੁਖੀ ਭਵਿੱਖ ਨੂੰ ਆਕਾਰ ਦੇਣ ’ਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਭਾਰਤ ਦੇ 1 ਅਰਬ 40 ਕਰੱੜ ਲੋਕਾਂ ਦਾ ਧੰਨਵਾਦ ਕਰਦਾ ਹਾਂ । ਸਾਡਾ ਦੇਸ਼ ਏ.ਆਈ-ਸੰਚਾਲਿਤ ਤਬਦੀਲੀ ’ਚ ਸਭ ਤੋਂ ਅੱਗੇ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਇਹ ਵੀ ਪੜ੍ਹੋ :    Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News