ਮਹਾਕਾਲ ਐਕਸਪ੍ਰੈੱਸ 'ਚ ਭਗਵਾਨ ਸ਼ਿਵ ਲਈ ਰਾਖਵੀਂ ਰੱਖੀ ਸੀਟ, ਓਵੈਸੀ ਭੜਕੇ

Monday, Feb 17, 2020 - 10:26 AM (IST)

ਮਹਾਕਾਲ ਐਕਸਪ੍ਰੈੱਸ 'ਚ ਭਗਵਾਨ ਸ਼ਿਵ ਲਈ ਰਾਖਵੀਂ ਰੱਖੀ ਸੀਟ, ਓਵੈਸੀ ਭੜਕੇ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਕ ਅਜਿਹੀ ਟਰੇਨ ਦੀ ਸ਼ੁਰੂਆਤ ਕੀਤੀ ਹੈ, ਜੋ ਭਗਵਾਨ ਸ਼ਿਵ ਨਾਲ ਜੁੜੇ ਤਿੰਨ ਤੀਰਥਾਂ ਨੂੰ ਇਕੱਠੇ ਜੋੜਦੀ ਹੈ। ਵਾਰਾਣਸੀ ਤੋਂ ਇੰਦੌਰ ਲਈ ਚੱਲਣ ਵਾਲੀ ਕਾਸ਼ੀ ਮਹਾਕਾਲ ਐਕਸਪ੍ਰੈੱਸ ਆਪਣੇ ਆਪ 'ਚ ਕਾਫ਼ੀ ਖਾਸ ਹੈ, ਜਿਸ 'ਚ ਇਕ ਸੀਟ ਭਗਵਾਨ ਸ਼ਿਵ ਲਈ ਸੁਰੱਖਿਅਤ ਰੱਖੀ ਗਈ ਹੈ ਪਰ ਇਸ 'ਤੇ ਹੁਣ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। 

PunjabKesariਓਵੈਸੀ ਨੇ ਚੁੱਕੇ ਸਵਾਲ
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਚੀਫ ਅਸਦੁਦੀਨ ਓਵੈਸੀ ਨੇ ਇਸ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰ ਕੇ ਇਕ ਟਵੀਟ ਕੀਤਾ ਹੈ। ਦਰਅਸਲ ਇਕ ਨਿਊਜ਼ ਏਜੰਸੀ ਨੇ ਵਾਰਾਣਸੀ 'ਚ ਕਾਸ਼ੀ ਮਹਾਕਾਲ ਐਕਸਪ੍ਰੈੱਸ ਦੇ ਬੀ5 ਕੋਚ 'ਚ ਸੀਟ ਨੰਬਰ 64 ਨੂੰ ਮੰਦਰ ਦੇ ਰੂਪ 'ਚ ਬਦਲ ਦਿੱਤਾ ਗਿਆ ਹੈ। ਇੱਥੇ ਭਗਵਾਨ ਸ਼ਿਵ ਦਾ ਛੋਟਾ ਜਿਹਾ ਮੰਦਰ ਬਣਾਇਆ ਗਿਆ ਹੈ ਤਾਂ ਕਿ ਟਰੇਨ 'ਚ ਵੀ ਲੋਕਾਂ ਨੂੰ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਨੂੰ ਮਿਲਣ। 

PunjabKesariਓਵੈਸੀ ਨੇ ਪੀ.ਐੱਮ. ਮੋਦੀ ਨੇ ਯਾਦ ਦਿਵਾਇਆ ਸੰਵਿਧਾਨ
ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕੀਤਾ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ 'ਤੇ ਸਾਰੇ ਧਰਮਾਂ ਨਾਲ ਇਕ ਸਮਾਨ, ਸਾਰੇ ਲੋਕਾਂ ਨਾਲ ਇਕ ਸਮਾਨ ਵਤੀਰਾ ਕਰਨ ਬਾਰੇ ਲਿਖਿਆ ਗਿਆ ਹੈ। ਏ.ਆਈ.ਐੱਮ.ਆਈ.ਐੱਮ. ਚੀਫ ਓਵੈਸੀ ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ 'ਤੇ ਧਰਮ ਦੇ ਆਧਾਰ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ, ਜਿਸ 'ਚ ਨਾਗਰਿਕਤਾ ਸੋਧ ਐਕਟ (ਸੀ.ਏ.ਏ.), ਨੈਸ਼ਨਲ ਰਜਿਸਟਰ ਫਾਰ ਸਿਟੀਜ਼ਨ (ਐੱਨ.ਆਰ.ਸੀ.) ਨੂੰ ਲਾਗੂ ਕਰਨਾ ਵੀ ਸ਼ਾਮਲ ਹੈ।

PunjabKesariਪੀ.ਐੱਮ. ਨੇ ਕਈ ਯੋਜਨਾਵਾਂ ਕੀਤੀਆਂ ਸ਼ੁਰੂ
ਦੱਸਣਯੋਗ ਹੈ ਕਿ ਇਕ ਦਿਨਾ ਕਾਸ਼ੀ ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ 'ਚੋਂ ਇਕ ਰਹੀ ਕਾਸ਼ੀ ਮਹਾਕਾਲ ਐਕਸਪ੍ਰੈੱਸ ਦੀ ਸ਼ੁਰੂਆਤ। ਇਹ ਟਰੇਨ ਭਗਵਾਨ ਸ਼ਿਵ ਦੇ ਿਂਨ ਜੋਤੀਲਿੰਗਾਂ ਓਂਕਾਰੇਸ਼ਵਰ, ਮਹਾਕਾਲੇਸ਼ਵਰ ਅਤੇ ਕਾਸ਼ੀ ਵਿਸ਼ਵਨਾਥ ਨੂੰ ਇਕੱਠੇ ਜੋੜੇਗੀ। ਇਸ ਟਰੇਨ ਦਾ ਮਕਸਦ ਭਗਵਾਨ ਸ਼ਿਵ ਦੇ ਭਗਤਾਂ ਨੂੰ ਚੰਗੀ ਸਹੂਲਤ ਦਾ ਅਹਿਸਾਸ ਕਰਵਾਉਣਾ ਹੈ।


author

DIsha

Content Editor

Related News