ਮਹਾਸ਼ਿਵਰਾਤਰੀ ਮੌਕੇ ਕੁੰਭ ਮੇਲੇ ''ਚ ਚੱਲਣਗੀਆਂ 300 ਸ਼ਟਲ ਬੱਸਾਂ
Sunday, Mar 03, 2019 - 04:51 PM (IST)

ਪ੍ਰਯਾਗਰਾਜ— ਦੁਨੀਆ ਦੇ ਸਭ ਤੋਂ ਵੱਡੇ ਮੇਲੇ ਕੁੰਭ ਦੇ ਅੰਤਿਮ ਇਸ਼ਨਾਨ ਮੌਕੇ ਮਹਾਸ਼ਿਵਰਾਤਰੀ 'ਤੇ ਉੱਤਰ ਪ੍ਰਦੇਸ਼ ਰਾਜ ਟਰਾਂਸਪੋਰਟ ਨਿਗਮ ਦੂਰੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 300 ਸ਼ਟਲ ਬੱਸਾਂ ਦਾ ਸੰਚਾਲਨ ਕਰੇਗਾ। ਟਰਾਂਸਪੋਰਟ ਨਿਗਮ ਦੇ ਖੇਤਰੀ ਪ੍ਰਬੰਧਕ ਡਾ. ਹਰੀਸ਼ਚੰਦਰ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਇਸ਼ਨਾਨ ਦੌਰਾਨ ਗੋਰਖਪੁਰ, ਪ੍ਰਤਾਪਗੜ੍ਹ, ਮਿਰਜਾਪੁਰ ਅਤੇ ਰੀਵਾਂ ਦੀ ਵਲੋਂ ਆਉਣ ਵਾਲੀਆਂ ਬੱਸਾਂ ਨੂੰ ਸ਼ਹਿਰ ਦੇ ਬਾਹਰ ਬਣੇ ਪਾਰਕਿੰਗ ਸਥਾਨਾਂ 'ਤੇ ਰੋਕ ਦਿੱਤਾ ਜਾਵੇਗਾ। ਇਨ੍ਹਾਂ ਪਾਰਕਿੰਗ ਸਥਾਨਾਂ ਤੋਂ ਸ਼ਟਲ ਬੱਸਾਂ ਯਾਤਰੀਆਂ ਨੂੰ ਤੈਅ ਸਥਾਨ ਤੱਕ ਲਿਆਉਣਗੀਆਂ, ਉਸ ਤੋਂ ਬਾਅਦ ਉਨ੍ਹਾਂ ਨੂੰ ਸੰਗਮ ਤੱਕ ਪੈਦਲ ਹੀ ਆਉਣਾ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਮੌਕੇ ਟਰਾਂਸਪੋਰਟ ਨਿਗਮ ਯਾਤਰੀਆਂ ਨੂੰ ਮੁਫ਼ਤ ਯਾਤਰਾ ਕਰਵਾਏਗਾ। ਬਾਕੀ ਦਿਨਾਂ 'ਚ ਯਾਤਰੀਆਂ ਨੂੰ ਕਿਰਾਇਆ ਦੇਣਾ ਹੋਵੇਗਾ। ਭੀੜ ਨੂੰ ਦੇਖਦੇ ਹੋਏ ਵੱਡੇ ਵਾਹਨਾਂ ਦਾ ਸਵੇਰ ਤੋਂ ਹੀ ਸ਼ਹਿਰ 'ਚ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਹੈ। ਇਹ ਪਾਬੰਦੀ ਸੋਮਵਾਰ ਦੇਰ ਰਾਤ ਤੱਕ ਲਾਗੂ ਰਹੇਗੀ। ਐਤਵਾਰ ਸ਼ਾਮ 4 ਵਜੇ ਤੋਂ ਮੇਲਾ ਖੇਤਰ 'ਚ ਚਾਰ ਪਹੀਆ ਵਾਹਨਾਂ ਦਾ ਪ੍ਰਵੇਸ਼ ਵੀ ਬੰਦ ਹੋਵੇਗਾ। ਸੋਮਵਾਰ ਨੂੰ ਮਹਾਸ਼ਿਵਰਾਤਰੀ ਮੌਕੇ ਪੁਰਾਣੇ ਸ਼ਹਿਰ, ਐੱਮ.ਜੀ. ਮਾਰਗ ਅਤੇ ਜਵਾਹਰ ਲਾਲ ਨਹਿਰੂ ਮਾਰਗ 'ਤੇ ਟੈਂਪੂ ਅਤੇ ਈ-ਰਿਕਸ਼ਾ ਵੀ ਨਹੀਂ ਚੱਲਣਗੇ।