ਬਦਮਾਸ਼ ਨੂੰ ਫੜਨ ਲਈ ਮਹਿਲਾ ਥਾਣੇਦਾਰ ਨੇ ਵਿਛਾਇਆ ਜਾਲ, ਲਾੜੀ ਬਣਨ ਲਈ ਹੋਈ ਤਿਆਰ

Sunday, Dec 01, 2019 - 05:59 PM (IST)

ਬਦਮਾਸ਼ ਨੂੰ ਫੜਨ ਲਈ ਮਹਿਲਾ ਥਾਣੇਦਾਰ ਨੇ ਵਿਛਾਇਆ ਜਾਲ, ਲਾੜੀ ਬਣਨ ਲਈ ਹੋਈ ਤਿਆਰ

ਛਤਰਪੁਰ— ਅਪਰਾਧੀਆਂ ਨੂੰ ਫੜਨ ਲਈ ਪੁਲਸ ਕਈ ਅਨੋਖੇ ਤਰੀਕੇ ਅਪਣਾਉਂਦੀ ਹੈ। ਅਜਿਹਾ ਹੀ ਇਕ ਤਰੀਕਾ ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਸਾਹਮਣੇ ਆਈ ਹੈ। ਇੱਥੇ ਇਕ ਮਹਿਲਾ ਸਬ ਇੰਸਪੈਕਟਰ ਨੇ ਬਦਮਾਸ਼ ਨੂੰ ਫੜਨ ਲਈ ਅਜਿਹਾ ਜਾਲ ਵਿਛਾਇਆ ਕਿ ਉਹ ਪੁਲਸ ਦੇ ਹੱਥ ਲੱਗ ਗਿਆ। ਪੁਲਸ ਮੁਤਾਬਕ ਛਤਰਪੁਰ ਦੇ ਇਕ ਇਨਾਮੀ ਬਦਮਾਸ਼ ਨੂੰ ਫੜਨ ਲਈ ਮਹਿਲਾ ਪੁਲਸ ਅਧਿਕਾਰੀ ਨੇ ਦੋਸ਼ੀ ਦੀ ਲਾੜੀ ਬਣ ਜਾਣ ਦਾ ਨਾਟਕ ਕੀਤਾ। ਮਹਿਲਾ ਥਾਣੇਦਾਰ ਨੇ ਬਦਮਾਸ਼ ਨੂੰ ਵਿਆਹ ਦਾ ਪ੍ਰਸਤਾਵ ਦੇ ਕੇ ਮਿਲਣ ਲਈ ਬੁਲਾਇਆ। ਜਿਵੇਂ ਹੀ ਬਦਮਾਸ਼ ਮਿਲਣ ਆਇਆ ਤਾਂ ਮਹਿਲਾ ਥਾਣੇਦਾਰ ਨੇ ਉਸ ਨੂੰ ਦਬੋਚ ਲਿਆ।

ਦਰਅਸਲ 10 ਹਜ਼ਾਰ ਦੇ ਇਨਾਮੀ ਬਦਮਾਸ਼ ਬਾਲਕ੍ਰਿਸ਼ਨ ਚੌਬੇ ਨੂੰ ਪੁਲਸ ਨੇ ਝਾਂਸਾ ਦੇ ਕੇ ਫਿਲਮੀ ਸਟਾਈਲ 'ਚ ਗ੍ਰਿਫਤਾਰ ਕਰ ਲਿਆ। ਮਹਿਲਾ ਥਾਣੇਦਾਰ ਮਾਧਵੀ ਅਗਨੀਹੋਤਰੀ ਨੇ ਕਤਲ ਦੇ ਮਾਮਲੇ ਵਿਚ ਫਰਾਰ ਬਦਮਾਸ਼ ਨੂੰ ਫੜਨ ਲਈ ਟੀਮ ਬਣਾਈ ਗਈ ਅਤੇ ਯੋਜਨਾ ਮੁਤਾਬਕ ਇਸ 'ਚ ਮਹਿਲਾ ਥਾਣੇਦਾਰ ਮਾਧਵੀ ਸਮੇਤ ਕਈ ਪੁਲਸ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ। ਮਾਧਵੀ ਨੇ ਸਿਰਫ ਤਿੰਨ ਦਿਨ ਵਿਚ ਫੋਨ ਅਤੇ ਵਟਸਐਪ 'ਤੇ ਰੰਗੀਨ ਮਿਜਾਜ਼ ਬਦਮਾਸ਼ ਬਾਲਕ੍ਰਿਸ਼ਨ ਚੌਬੇ ਨਾਲ ਦੋਸਤੀ ਕਰ ਕੇ ਵਿਆਹ ਦਾ ਪ੍ਰਸਤਾਵ ਰੱਖਿਆ ਅਤੇ ਮੰਦਰ 'ਚ ਬੁਲਾ ਲਿਆ। ਬਦਮਾਸ਼ ਵਿਆਹ ਦਾ ਨਾਂ ਸੁਣ ਕੇ ਦੌੜਿਆ ਆਇਆ। ਫਿਰ ਕੀ ਸੀ, ਉਡੀਕ ਵਿਚ ਬੈਠੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਉਸ ਕੋਲੋਂ ਪਲਸਰ ਮੋਟਰਸਾਈਕਲ ਸਮੇਤ ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਬਦਮਾਸ਼ ਚੌਬੇ ਆਈ. ਪੀ. ਸੀ. ਦੀ ਧਾਰਾ-302,450, 397/34 ਸਮੇਤ ਕਈ ਅਪਰਾਧਾਂ 'ਚ ਮਹੀਨਿਆਂ ਤੋਂ ਫਰਾਰ ਸੀ। ਪੁਲਸ ਨੇ ਉਸ 'ਤੇ 10 ਹਜ਼ਾਰ ਦਾ ਇਨਾਮ ਐਲਾਨ ਕੀਤਾ ਸੀ।

'ਕ੍ਰਾਈਮ ਪੈਟਰੋਲ' ਤੋਂ ਆਇਆ ਆਈਡੀਆ—
ਪੁਲਸ ਨੂੰ ਪਤਾ ਸੀ ਕਿ ਬਦਮਾਸ਼ ਚੌਬੇ ਰੰਗੀਨ ਮਿਜਾਜ਼ੀ ਹੈ। ਮਹਿਲਾ ਥਾਣੇਦਾਰ ਨੇ ਉਸ ਦਾ ਫੋਨ ਨੰਬਰ ਪਤਾ ਕੀਤਾ ਅਤੇ ਰਾਧਾ ਬਣ ਕੇ ਉਸ ਨਾਲ ਗੱਲਬਾਤ ਸ਼ੁਰੂ ਕੀਤੀ। ਗੱਲਾਂ 'ਚ ਆਉਣ ਤੋਂ ਬਾਅਦ ਵਟਸਐਪ ਤੋਂ ਤਸਵੀਰਾਂ ਵੀ ਇਕ-ਦੂਜੇ ਨੂੰ ਭੇਜੀਆਂ ਗਈਆਂ। ਸਾਦੀ ਵਰਦੀ ਵਿਚ ਮਹਿਲਾ ਥਾਣੇਦਾਰ ਦੀ ਤਸਵੀਰ ਦੇਖ ਕੇ ਚੌਬੇ ਨੂੰ ਸ਼ੱਕ ਨਹੀਂ ਹੋਇਆ ਕਿ ਪੁਲਸ ਉਸ ਨੂੰ ਫਸਾ ਰਹੀ ਹੈ। ਆਖਰਕਾਰ ਵਿਆਹ ਦਾ ਪ੍ਰਸਤਾਵ ਦੇ ਕੇ ਮਾਧਵੀ ਨੇ ਮੰਦਰ ਬੁਲਾਇਆ। ਜਿਵੇਂ ਹੀ ਬਦਮਾਸ਼ ਆਇਆ, ਮਾਧਵੀ ਨੇ ਟੀਮ ਨੂੰ ਇਸ਼ਾਰਾ ਕਰ ਦਿੱਤਾ। ਟੀਮ ਨੇ ਬਦਮਾਸ਼ ਚੌਬੇ ਨੂੰ ਦੌੜਨ ਨਹੀਂ ਦਿੱਤਾ। ਮਾਧਵੀ ਨੇ ਦੱਸਿਆ ਕਿ ਉਹ ਰੋਜ਼ਾਨਾ ਕ੍ਰਾਈਮ ਪੈਟਰੋਲ ਦੇਖਦੀ ਹੈ, ਜਿਸ ਤੋਂ ਇਹ ਆਈਡੀਆ ਆਇਆ।


author

Tanu

Content Editor

Related News