ਅਸਮਾਨੀ ਬਿਜਲੀ ਡਿੱਗਣ ਨਾਲ 2 ਮਹੀਨਿਆਂ 'ਚ 150 ਲੋਕਾਂ ਦੀ ਮੌਤ

Saturday, Oct 26, 2019 - 02:42 PM (IST)

ਅਸਮਾਨੀ ਬਿਜਲੀ ਡਿੱਗਣ ਨਾਲ 2 ਮਹੀਨਿਆਂ 'ਚ 150 ਲੋਕਾਂ ਦੀ ਮੌਤ

ਭੋਪਾਲ— ਇਸ ਸਾਲ ਅਗਸਤ-ਸਤੰਬਰ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਪੂਰੇ ਦੇਸ਼ 'ਚ ਸਭ ਤੋਂ ਵਧ ਮੌਤਾਂ ਮੱਧ ਪ੍ਰਦੇਸ਼ 'ਚ ਹੋਈਆਂ ਹਨ। ਇਨ੍ਹਾਂ 2 ਮਹੀਨਿਆਂ 'ਚ ਕਰੀਬ 150 ਲੋਕ ਅਸਮਾਨੀ ਬਿਜਲੀ ਡਿੱਗਣ ਦੀਆਂ 6.25 ਲੱਖ ਰਿਕਾਰਡ ਘਟਨਾਵਾਂ ਹੋਈਆਂ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਉੱਤਰ ਪ੍ਰਦੇਸ਼ ਦਾ, ਜਿੱਥੇ ਬਿਜਲੀ ਡਿੱਗਣ ਦੀਆਂ 2.96 ਲੱਖ ਘਟਨਾਵਾਂ ਹੋ ਚੁਕੀਆਂ ਹਨ।

ਕੁੱਲ 250 ਲੋਕ ਆਏ ਬਿਜਲੀ ਦੀ ਲਪੇਟ 'ਚ
ਮੱਧ ਪ੍ਰਦੇਸ਼ 'ਚ ਇਕ ਅਪ੍ਰੈਲ ਤੋਂ ਇਕ ਜੁਲਾਈ ਦਰਮਿਆਨ ਬਿਜਲੀ ਡਿੱਗਣ ਨਾਲ 102 ਲੋਕਾਂ ਦੀ ਮੌਤ ਹੋ ਚੁਕੀ ਹੈ ਯਾਨੀ 6 ਮਹੀਨਿਆਂ 'ਚ ਕੁੱਲ 250 ਲੋਕ ਬਿਜਲੀ ਦੀ ਲਪੇਟ 'ਚ ਆ ਚੁਕੇ ਹਨ। ਮੌਸਮ ਮਾਹਰਾਂ ਨੇ ਇਸ ਦੇ ਪਿੱਛੇ ਭਿਆਨਕ ਗਰਮੀ ਅਤੇ ਰਿਕਾਰਡ ਬਾਰਸ਼ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ। ਇਕ ਮੌਸਮ ਮਾਹਰ ਨੇ ਦੱਸਿਆ,''ਭਿਆਨਕ ਗਰਮੀ ਕਾਰਨ ਜ਼ਮੀਨ ਜ਼ਿਆਦਾ ਗਰਮ ਹੋ ਗਈ। ਮਾਨਸੂਨ 'ਚ ਤਪਦੀ ਹੋਈ ਜ਼ਮੀਨ ਦੇ ਬਾਰਸ਼ ਨਾਲ ਸੰਪਰਕ 'ਚ ਆਉਣ ਨਾਲ ਹੀਟ ਟਰਾਂਸਫਰ ਹੋਈ ਅਤੇ ਅੱਧੇ ਘੰਟੇ ਤੋਂ ਤਿੰਨ ਘੰਟੇ ਦਰਮਿਆਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਹੋਈਆਂ।''

2 ਮਹੀਨਿਆਂ 'ਚ ਬਿਜਲੀ ਡਿੱਗਣ ਦਾ ਅੰਕੜਾ 6.24 ਲੱਖ ਹੋਇਆ
ਮੱਧ ਪ੍ਰਦੇਸ਼ ਨੇ ਇਸ ਵਾਰ ਨਾ ਸਿਰਫ਼ ਭਿਆਨਕ ਗਰਮੀ ਦੀ ਮਾਰ ਝੱਲੀ, ਜਿਸ 'ਚ ਜ਼ਿਆਦਾਤਰ ਸਮਾਂ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਰਿਹਾ ਸਗੋਂ ਇੱਥੇ ਔਸਤ 43 ਫੀਸਦੀ ਵਧ ਬਾਰਸ਼ ਵੀ ਹੋਈ। ਅਪ੍ਰੈਲ ਤੋਂ ਜੁਲਾਈ ਦਰਮਿਆਨ ਮੱਧ ਪ੍ਰਦੇਸ਼ 4.81 ਲੱਖ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੇ ਮਾਮਲੇ 'ਚ 5ਵੇਂ ਨੰਬਰ 'ਤੇ ਸੀ ਪਰ ਅਗਲੇ 2 ਮਹੀਨਿਆਂ 'ਚ ਇਹ ਅੰਕੜਾ ਵਧ ਕੇ 6.24 ਲੱਖ ਹੋ ਗਿਆ।


author

DIsha

Content Editor

Related News