ਮੱਧ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, 8 ਮਜ਼ਦੂਰਾਂ ਦੀ ਮੌਤ

05/14/2020 9:55:19 AM

ਗੁਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲਾ ਹੈੱਡ ਕੁਆਰਟਰ ਕੋਲ ਬਾਇਪਾਸ 'ਤੇ ਬੱਸ ਅਤੇ ਟਰੱਕ ਦੀ ਟੱਕਰ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 55 ਜ਼ਖਮੀ ਹੋ ਗਏ। ਇਹ ਮਜ਼ਦੂਰ ਉੱਤਰ ਪ੍ਰਦੇਸ਼ ਦੇ ਵਾਸੀ ਹਨ, ਜੋ ਮਹਾਰਾਸ਼ਟਰ ਤੋਂ ਆਪਣੇ ਗ੍ਰਹਿ ਰਾਜ ਵਾਪਸ ਆ ਰਹੇ ਸਨ। ਪੁਲਸ ਸੂਤਰਾਂ ਅਨੁਸਾਰ ਤੜਕੇ ਹੋਏ ਇਸ ਹਾਦਸੇ 'ਚ ਟਰੱਕ 'ਚ ਸਵਾਰ ਮਜ਼ਦੂਰਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ।

PunjabKesariਸੂਤਰਾਂ ਨੇ ਕਿਹਾ ਕਿ ਕੈਂਟ ਥਾਣਾ ਖੇਤਰ 'ਚ ਤੜਕੇ ਲਗਭਗ 3 ਵਜੇ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਮਜ਼ਦੂਰਾਂ ਨੂੰ ਲਿਜਾ ਰਹੇ ਟਰੱਕ ਦੀ ਸਾਹਮਣੇ ਤੋਂ ਆ ਰਹੀ ਬੱਸ ਨਾਲ ਟੱਕਰ ਹੋ ਗਈ। ਇਹ ਟਰੱਕ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਦੇ ਓਨਾਵ ਜ਼ਿਲੇ ਵੱਲ ਜਾ ਰਿਹਾ ਸੀ। ਜਦੋਂ ਕਿ ਬੱਸ ਖਾਲੀ ਸੀ ਅਤੇ ਗਵਾਲੀਅਰ ਤੋਂ ਅਹਿਮਦਾਬਾਦ ਜਾ ਰਹੀ ਸੀ। ਸ਼ੁਰੂਆਤੀ ਜਾਂਚ 'ਚ ਹਾਦਸੇ ਲਈ ਬੱਸ ਚਾਲਕ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਇਬਰਾਹਿਮ, ਅਜੀਤ, ਅਰਜੁਨ, ਵਸੀਮ, ਰਮੇਸ਼ ਅਤੇ ਸੁਧੀਰ ਦੇ ਰੂਪ 'ਚ ਹੋਈ ਹੈ। 2 ਹੋਰ ਦੀ ਪਛਾਣ ਤੁਰੰਤ ਨਹੀਂ ਕੀਤੀ ਜਾ ਸਕੀ। ਜ਼ਖਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਵੀ ਸੰਪਰਕ ਕੀਤਾ ਹੈ।


DIsha

Content Editor

Related News