'ਲੂਡੋ ਗੇਮ' ਨੇ ਖ਼ਤਮ ਕੀਤਾ ਪਿਉ-ਧੀ ਦਾ ਪਵਿੱਤਰ ਰਿਸ਼ਤਾ, ਕਾਰਨ ਜਾਣ ਹੋਵੋਗੇ ਹੈਰਾਨ

Tuesday, Sep 29, 2020 - 01:35 PM (IST)

'ਲੂਡੋ ਗੇਮ' ਨੇ ਖ਼ਤਮ ਕੀਤਾ ਪਿਉ-ਧੀ ਦਾ ਪਵਿੱਤਰ ਰਿਸ਼ਤਾ, ਕਾਰਨ ਜਾਣ ਹੋਵੋਗੇ ਹੈਰਾਨ

ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਧੀ ਲੂਡੋ ਦੀ ਖੇਡ 'ਚ ਪਿਤਾ ਕੋਲੋਂ ਹਾਰੀ ਤਾਂ ਫੈਮਿਲੀ ਕੋਰਟ ਪਹੁੰਚ ਗਈ। 24 ਸਾਲਾ ਧੀ ਨੂੰ ਆਪਣੇ ਪਿਤਾ ਸਿਰਫ਼ ਇਸ ਲਈ ਸੱਚੇ ਪਿਤਾ ਨਹੀਂ ਲੱਗਦੇ, ਕਿਉਂਕਿ ਉਨ੍ਹਾਂ ਨੇ ਲੂਡੋ 'ਚ ਖੇਡ ਦੌਰਾਨ ਉਸ ਨੂੰ ਹਰਾ ਦਿੱਤਾ। ਭੋਪਾਲ 'ਚ ਰਹਿਣ ਵਾਲੀ 24 ਸਾਲਾ ਕੁੜੀ ਆਪਣੇ ਪਿਤਾ ਅਤੇ ਭਰਾਵਾਂ ਨਾਲ ਲੂਡੋ ਖੇਡ ਰਹੀ ਸੀ। ਖੇਡ-ਖੇਡ 'ਚ ਜਦੋਂ ਪਿਤਾ ਨੇ ਧੀ ਦੀਆਂ ਗੀਟੀਆਂ ਨੂੰ ਆਊਟ ਕਰ ਦਿੱਤਾ ਤਾਂ ਧੀ ਦੇ ਮਨ 'ਚ ਇਹ ਗੱਲ ਇਸ ਕਦਰ ਬੈਠ ਗਈ ਕਿ ਉਹ ਰਿਸ਼ਤਾ ਖਤਮ ਕਰਨ ਦੀ ਸੋਚਣ ਲੱਗੀ ਅਤੇ ਉਸ ਨੂੰ ਪਿਤਾ ਤੋਂ ਨਫ਼ਰਤ ਹੋਣ ਲੱਗੀ। ਖੇਡ ਦੇ ਬਾਅਦ ਵੀ ਕੁੜੀ ਦੇ ਮਨ 'ਚ ਪਿਤਾ ਲਈ ਨਫ਼ਰਤ ਇੰਨੀ ਵੱਧ ਗਈ ਕਿ ਮਾਮਲਾ ਫੈਮਿਲੀ (ਪਰਿਵਾਰਕ) ਕੋਰਟ ਤੱਕ ਪਹੁੰਚ ਗਿਆ।

ਫੈਮਿਲੀ ਕੋਰਟ ਪਹੁੰਚੀ ਕੁੜੀ ਨੇ ਦੱਸੀ ਦਿਲ ਦੀ ਗੱਲ
ਫੈਮਿਲੀ ਕੋਰਟ ਦੀ ਕਾਊਂਸਲਰ ਸਰਿਤਾ ਰਜਨੀ ਨੇ ਦੱਸਿਆ ਕਿ ਬੀਤੇ ਦਿਨੀਂ ਸਾਡੇ ਕੋਲ ਇਕ 24 ਸਾਲਾ ਕੁੜੀ ਆਈ। ਜਿਸ ਨੇ ਦੱਸਿਆ ਕਿ ਉਹ ਆਪਣੇ ਭਰਾ-ਭੈਣ ਅਤੇ ਪਿਤਾ ਨਾਲ ਲੂਡੋ ਖੇਡ ਰਹੀ ਸੀ, ਉਸ ਖੇਡ ਦੌਰਾਨ ਪਿਤਾ ਨੇ ਉਸ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਅਜਿਹਾ ਲੱਗਣ ਲੱਗਾ ਕਿ ਪਿਤਾ ਅਤੇ ਉਸ ਦਰਮਿਆਨ ਰਿਸ਼ਤਾ ਖਤਮ ਹੋ ਗਿਆ। ਉਸ ਨੂੰ ਲੱਗਾ ਜੋ ਪਿਤਾ ਉਸ ਲਈ ਸਭ ਕੁਝ ਕਰਦੇ ਸਨ, ਹਰ ਖੁਸ਼ੀਆਂ ਲਿਆ ਕੇ ਦਿੰਦੇ ਹਨ, ਉਹ ਕਿਵੇਂ ਉਸ ਨੂੰ ਹਰਾ ਸਕਦੇ ਹਨ।

ਪਿਤਾ ਨੂੰ ਪਾਪਾ ਕਹਿਣ ਨੂੰ ਨਹੀਂ ਕਰਦਾ ਮਨ
ਕੁੜੀ ਨੇ ਦੱਸਿਆ ਕਿ ਮੈਨੂੰ ਪਿਤਾ ਨੂੰ ਪਾਪਾ ਕਹਿਣ ਦਾ ਵੀ ਮਨ ਨਹੀਂ ਕਰਦਾ। ਇਸ ਅਜੀਬੋ-ਗਰੀਬ ਮਾਮਲੇ ਨੂੰ ਲੈ ਕੇ ਕਾਊਂਸਲਰ ਸਰਿਤਾ ਦਾ ਕਹਿਣਾ ਹੈ ਕਿ ਉਸ ਕੁੜੀ ਦੀ 4 ਵਾਰ ਕਾਊਂਸਲਿੰਗ ਕੀਤੀ ਜਾ ਚੁਕੀ ਹੈ, ਜਿਸ ਨਾਲ ਥੋੜ੍ਹਾ ਸੁਧਾਰ ਹੋਇਆ ਹੈ। ਫੈਮਿਲੀ ਕੋਰਟ ਦੀ ਕਾਊਂਸਲਰ ਸਰਿਤਾ ਕਹਿੰਦੀ ਹੈ ਕਿ ਅੱਜ ਕੱਲ ਬੱਚਿਆਂ 'ਚ ਅਸੀਂ ਜਿੱਤਣ ਦੀ ਅਜਿਹੀ ਆਦਤ ਪਾ ਦਿੱਤੀ ਹੈ ਕਿ ਉਹ ਹਾਰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਹਾਰ ਜਿੱਤ ਬਰਾਬਰ ਹੈ। ਇਹੀ ਕਾਰਨ ਹੈ ਕਿ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।


author

DIsha

Content Editor

Related News