ਲਾਲ ਭਿੰਡੀ ਉਗਾ ਕੇ ਕਿਸਾਨ ਦੀ ਹੋਈ ‘ਚਾਂਦੀ’, ਸੁਪਰ ਮਾਰਕੀਟ ’ਚ ਵਿਕ ਰਹੀ ਚੰਗੇ ਭਾਅ

Monday, Sep 06, 2021 - 12:45 PM (IST)

ਲਾਲ ਭਿੰਡੀ ਉਗਾ ਕੇ ਕਿਸਾਨ ਦੀ ਹੋਈ ‘ਚਾਂਦੀ’, ਸੁਪਰ ਮਾਰਕੀਟ ’ਚ ਵਿਕ ਰਹੀ ਚੰਗੇ ਭਾਅ

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਇਕ ਕਿਸਾਨ ਮਿਸਰੀ ਲਾਲ ਰਾਜਪੂਤ ਨੇ ਆਪਣੇ ਖੇਤਾਂ ਵਿਚ ਲਾਲ ਭਿੰਡੀਆਂ ਉਗਾਈਆਂ ਹਨ। ਮਿਸਰੀ ਲਾਲ ਦੀ ਅੱਜ-ਕੱਲ੍ਹ ਹਰ ਪਾਸੇ ਚਰਚਾ ਹੋ ਰਹੀ ਹੈ। ਮਿਸਰੀ ਲਾਲ ਦਾਅਵਾ ਕਰਦੇ ਹਨ ਕਿ ਇਹ ਆਮ ਭਿੰਡੀ ਨਾਲੋਂ 5-7 ਗੁਣਾ ਮਹਿੰਗੀ ਹੈ। ਉੱਥੇ ਕੁਝ ਮਾਲਜ਼ ਵਿਚ ਇਹ 70-80 ਰੁਪਏ ਤੋਂ 300-400 ਰੁਪਏ ਪ੍ਰਤੀ 250 ਗ੍ਰਾਮ/500 ਗ੍ਰਾਮ ਵਿਕ ਰਹੀ ਹੈ। ਇਸ ਭਿੰਡੀ ਦਾ ਰੰਗ ਲਾਲ ਹੈ ਅਤੇ ਸੁਆਦ ਵਿਚ ਵੀ ਕਾਫੀ ਵੱਖਰੀ ਹੈ। ਖਜੂਰੀ ਕਲਾਂ ਦੇ ਰਹਿਣ ਵਾਲੇ ਕਿਸਾਨ ਮਿਸਰੀ ਲਾਲ ਰਾਜਪੂਤ ਦੀ ਮੰਨੀਏ ਤਾਂ ਉਹ ਕੁਝ ਸਮਾਂ ਪਹਿਲਾਂ ਬਨਾਰਸ ਦੇ ਇੰਡੀਅਨ ਇੰਸਟੀਚਿਊਟ ਆਫ਼ ਵੈਜੀਟੇਬਲ ਰਿਸਰਚ ਸੈਂਟਰ ਗਏ ਸਨ, ਜਿੱਥੋਂ ਉਨ੍ਹਾਂ ਨੂੰ ਲਾਲ ਭਿੰਡੀ ਨਾਲ ਜੁੜੀ ਜਾਣਕਾਰੀ ਮਿਲੀ ਸੀ।

PunjabKesari

ਮਿਸਰੀ ਲਾਲ ਦੱਸਦੇ ਹਨ ਕਿ ਇਸ ਜਾਣਕਾਰੀ ਤੋਂ ਬਾਅਦ ਉਨ੍ਹਾਂ ਦੇ ਆਪਣੇ ਖੇਤ ਵਿਚ ਇਸ ਦੀ ਖੇਤੀ ਕਰਨ ਦੀ ਸੋਚੀ ਅਤੇ 1 ਕਿਲੋ ਲਾਲ ਭਿੰਡੀ ਦੇ ਬੀਜ ਉੱਥੋਂ ਆਪਣੇ ਨਾਲ ਭੋਪਾਲ ਲੈ ਕੇ ਆਏ, ਜਿਸ ਦੀ ਕੀਮਤ ਕਰੀਬ 2400 ਰੁਪਏ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਭਿੰਡੀ ਦੀ ਬਿਜਾਈ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਫ਼ਸਲ ਪੱਕਣੀ ਸ਼ੁਰੂ ਹੋ ਗਈ। ਆਲੇ-ਦੁਆਲੇ ਦੇ ਇਲਾਕੇ ਵਿਚ ਉਨ੍ਹਾਂ ਦੇ ਖੇਤ ਵਿਚ ਲਾਲ ਭਿੰਡੀ ਦੀ ਚਰਚਾ ਸ਼ੁਰੂ ਹੋ ਗਈ ਹੈ।

PunjabKesari

ਸਿਹਤ ਲਈ ਬੇਹੱਦ ਖ਼ਾਸ—
ਇਸ ਭਿੰਡੀ ਦੀ ਚਰਚਾ ਇਸ ਲਈ ਹੋਰ ਰਹੀ ਹੈ ਕਿਉਂਕਿ ਅੱਜ ਤਕ ਇਸ ਤਰ੍ਹਾਂ ਦੀ ਭਿੰਡੀ ਉਨ੍ਹਾਂ ਦੇ ਖੇਤਰ ਵਿਚ ਕਿਸੇ ਨੇ ਵੇਖੀ ਨਹੀਂ। ਉੱਥੇ ਹੀ ਕਿਸਾਨ ਦੀ ਮੰਨੀਏ ਤਾਂ ਇਸ ਫ਼ਸਲ ਦੀ ਆਮ ਬਜ਼ਾਰ ਵਿਚ ਡਿਮਾਂਡ ਨਹੀਂ ਹੈ ਪਰ ਨਿਊਟ੍ਰੀਸ਼ੀਅਨ ਅਤੇ ਹੈਲਥ ਦੇ ਨਜ਼ਰੀਏ ਤੋਂ ਇਹ ਲਾਲ ਭਿੰਡੀ ਮਾਲਜ਼ ਅਤੇ ਸੁਪਰ ਮਾਰਕੀਟ ਵਿਚ ਆਸਾਨੀ ਨਾਲ ਵਿਕ ਰਹੀ ਹੈ ਅਤੇ ਇਸ ਦੀ ਕੀਮਤ ਵੀ ਚੰਗੀ ਮਿਲਦੀ ਹੈ।

PunjabKesari

ਕੀ ਹੈ ਲਾਲ ਭਿੰਡੀ ਦੀ ਖ਼ਾਸੀਅਤ—
ਇਸ ਲਾਲ ਭਿੰਡੀ ਦੀ ਚੰਗੀ ਗੱਲ ਇਹ ਹੈ ਕਿ ਇਹ ਕਿਸੇ ਤਰ੍ਹਾਂ ਦੇ ਕੀੜਿਆਂ ਤੋਂ ਪ੍ਰਭਾਵਿਤ ਨਹੀਂ ਹੁੰਦੀ। ਯਾਨੀ ਕਿ ਲਾਲ ਭਿੰਡੀ ਦੀ ਫ਼ਸਲ ਵਿਚ ਮੱਛਰ, ਇੱਲੀ ਅਤੇ ਹੋਰ ਕੀਟ ਨਹੀਂ ਲੱਗਦੇ, ਜਿਸ ਨਾਲ ਇਸ ਦੇ ਖਰਾਬ ਹੋਣ ਦਾ ਖ਼ਤਰਾ ਨਾ ਦੇ ਬਰਾਬਰ ਹੈ। ਉੱਥੇ ਹੀ ਹਰੇ ਰੰਗ ਦੀਆਂ ਸਬਜ਼ੀਆਂ ਵਿਚ ਕਲੋਰੋਫਿਲ ਪਾਇਆ ਜਾਂਦਾ ਹੈ, ਜਿਸ ਨੂੰ ਕੀਟ ਪਸੰਦ ਕਰਦੇ ਹਨ ਪਰ ਇਸ ਦਾ ਲਾਲ ਰੰਗ ਹੋਣ ਕਾਰਨ ਕੀਟ ਇਸ ਤੋਂ ਦੂਰ ਰਹਿੰਦੇ ਹਨ। ਲਾਲ ਭਿੰਡੀ ਵਿਚ ਐਥੋਸਾਇਨਿਨ ਨਾਂ ਦਾ ਖ਼ਾਸ ਤੱਤ ਹੁੰਦਾ ਹੈ, ਜੋ ਗਰਭਵਤੀ ਔਰਤਾਂ ਸਮੇਤ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਚਮੜੀ ਲਈ ਬੇਹੱਦ ਉਪਯੋਗੀ ਹੁੰਦਾ ਹੈ।


author

Tanu

Content Editor

Related News