ਨਵੇਂ ਸਾਲ ਦੇ ਜਸ਼ਨ ਦੌਰਾਨ ਇੰਦੌਰ 'ਚ ਡਿੱਗੀ ਲਿਫ਼ਟ, 2 ਬੱਚਿਆਂ ਸਮੇਤ 6 ਦੀ ਮੌਤ

01/01/2020 11:16:43 AM

ਇੰਦੌਰ— ਮੱਧ ਪ੍ਰਦੇਸ਼ ਦੀ ਵਪਾਰਕ ਰਾਜਧਾਨੀ ਇੰਦੌਰ ਦੇ ਮਹੂ 'ਚ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਵੱਡਾ ਹਾਦਸਾ ਹੋ ਗਿਆ। ਇੱਥੋਂ ਦੇ ਪਾਤਾਲਪਾਨੀ ਸਥਿਤ ਇਕ ਨਿੱਜੀ ਫਾਰਮ ਹਾਊਸ 'ਚ ਮੰਗਲਵਾਰ ਸ਼ਾਮ ਲਗਭਗ 6.30 ਵਜੇ ਨਿਊ ਈਅਰ 2020 ਦਾ ਜਸ਼ਨ ਮਨਾਉਣ ਦੌਰਾਨ ਲਿਫਟ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 2 ਬੱਚੇ ਸ਼ਾਮਲ ਹਨ। ਇਸ ਹਾਦਸੇ 'ਚ ਪਾਥ ਇੰਡੀਆ ਕੰਪਨੀ ਦੇ ਮਾਲਕ ਪੁਨੀਤ ਅਗਰਵਾਲ, ਉਨ੍ਹਾਂ ਦੀ ਬੇਟੀ, ਜਵਾਈ, ਪੋਤੇ ਸਮੇਤ 6 ਲੋਕਾਂ ਦੀ ਜਾਨ ਚੱਲੀ ਗਈ। ਉੱਥੇ ਹੀ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਦਾ ਸ਼ਹਿਰ ਦੇ ਚੋਈਥਰਾਮ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਗਰਵਾਲ ਪਰਿਵਾਰ ਦੇ ਇਸ ਫਾਰਮ ਹਾਊਸ 'ਚ 70 ਫੁੱਟ ਉੱਚਾ ਟਾਵਰ ਬਣਿਆ ਹੋਇਆ ਹੈ ਅਤੇ ਇੱਥੋਂ ਪਾਤਾਲਪਾਨੀ ਦਾ ਨਜ਼ਾਰਾ ਦਿੱਸਦਾ ਹੈ। ਇਸ ਉੱਚੇ ਟਾਵਰ ਤੱਕ ਪਹੁੰਚਣ ਲਈ ਇਕ ਲਿਫਟ ਬਣੀ ਹੋਈ ਹੈ, ਜਿਸ 'ਚ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਹੋਇਆ। ਦੇਰ ਰਾਤ ਇਕ ਵਿਸ਼ੇਸ਼ ਪੈਨਲ ਨੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ। ਬੁੱਧਵਾਰ ਨੂੰ ਸਾਰਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ।


DIsha

Content Editor

Related News