ਮੈਡ ਸੰਧੂ ਕਤਲ ਕੇਸ ''ਚ ਸਨਸਨੀਖੇਜ਼ ਖ਼ੁਲਾਸਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ

Thursday, Oct 08, 2026 - 07:43 PM (IST)

ਮੈਡ ਸੰਧੂ ਕਤਲ ਕੇਸ ''ਚ ਸਨਸਨੀਖੇਜ਼ ਖ਼ੁਲਾਸਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ

ਅੰਮ੍ਰਿਤਸਰ : ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਕਤਲ ਕਾਂਡ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸੁਲਝਾਅ ਲਿਆ ਹੈ। ਪੁਲਸ ਨੇ ਗੁਜਰਾਤ ਪੁਲਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਕਤਲ ਕੇਸ ਨੂੰ ਸੁਲਝਾਉਂਦਿਆਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 3 ਅਕਤੂਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਗੋਲੀਆਂ ਮਾਰ ਕੇ ਮੈਡ ਸੰਧੂ ਦਾ ਕਤਲ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਪਰਮਿੰਦਰ ਉਰਫ਼ ਕਾਕਾ (ਵਾਸੀ ਲੋਹੀਆਂ ਖ਼ਾਸ, ਜਲੰਧਰ ਦਿਹਾਤੀ), ਅਮਨਦੀਪ ਸਿੰਘ (ਵਾਸੀ ਤਾਸ਼ਪੁਰ, ਕਪੂਰਥਲਾ), ਪਰਮਵੀਰ ਸਿੰਘ (ਵਾਸੀ ਲੋਹੀਆਂ ਖ਼ਾਸ, ਜਲੰਧਰ ਦਿਹਾਤੀ), ਬਲਜਿੰਦਰ ਸਿੰਘ ਉਰਫ਼ ਲਾਲੀ (ਵਾਸੀ ਪਿੰਡ ਦਿਲਾਵਰਪੁਰ, ਤਰਨਤਾਰਨ), ਬਲਰਾਜ ਸਿੰਘ ਉਰਫ਼ ਬੰਟੀ (ਵਾਸੀ ਖਲਚੀਆਂ, ਅੰਮ੍ਰਿਤਸਰ ਦਿਹਾਤੀ) ਅਤੇ ਵਿਕਾਸ ਸਿੰਘ (ਵਾਸੀ ਖਲਚੀਆਂ, ਅੰਮ੍ਰਿਤਸਰ ਦਿਹਾਤੀ) ਵਜੋਂ ਹੋਈ ਹੈ। ਪ੍ਰੈੱਸਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿਚ ਮੁੱਖ ਸ਼ੂਟਰ ਤੇ ਮੁੱਖ ਮੁਲਜ਼ਮ ਪਰਮਿੰਦਰ ਉਰਫ਼ ਕਾਕਾ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਗਊਆਂ ਦੀ ਸੇਵਾ ਕਰਨ ਵਾਲੇ ਦੀ ਬਦਲੀ ਕਿਸਮਤ, 7 ਰੁਪਏ ਨਾਲ ਬਣਿਆ ਕਰੋੜ ਪਤੀ

ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਗੁਜਰਾਤ ਪੁਲਸ ਨਾਲ ਮਿਲ ਕੇ ਉਸ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲਸ ਦੀ ਟੀਮ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਨ ਲਈ ਹਵਾਈ ਜਹਾਜ਼ ਰਾਹੀਂ ਗੁਜਰਾਤ ਲਈ ਰਵਾਨਾ ਹੋ ਗਈ ਹੈ। ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਮੁਲਜ਼ਮ ਨੂੰ ਅਗਲੇਰੀ ਜਾਂਚ ਲਈ ਜਲਦੀ ਹੀ ਅੰਮ੍ਰਿਤਸਰ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀਸੀਪੀ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਸੀ। ਪੁਲਸ ਨੇ ਪਹਿਲਾਂ ਮਦਦ ਮੁਹੱਈਆ ਕਰਵਾਉਣ ਵਾਲੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਸੀ, ਜਿਸ ਤੋਂ ਗੁਜਰਾਤ ’ਚ ਲੁਕੇ ਮੁੱਖ ਮੁਲਜ਼ਮ ਬਾਰੇ ਜਾਣਕਾਰੀ ਮਿਲੀ। ਮੁੱਖ ਮੁਲਜ਼ਮ ਨੇ ਮਦਦਗਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਸੀ। ਪੁਲਸ ਨੇ ਮਦਦਗਾਰ ਰਾਹੀਂ ਉਸ ਨੂੰ ਇਕ ਕਿਊ. ਆਰ ਸਕੈਨਰ ਭੇਜਿਆ ਅਤੇ ਜਿਵੇਂ ਹੀ ਉਸ ਨੇ ਸਕੈਨਰ ਦੀ ਵਰਤੋਂ ਕੀਤੀ, ਉਸ ਦੀ ਲੋਕੇਸ਼ਨ ਟਰੇਸ ਹੋ ਗਈ। ਗੁਜਰਾਤ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਕਤਲ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। 

ਇਹ ਵੀ ਪੜ੍ਹੋ : ਮੈਡ ਸੰਧੂ ਕਤਲ ਕਾਂਡ ਵਿਚ ਨਵਾਂ ਮੋੜ, ਮੁੱਖ ਸ਼ੂਟਰ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News