ਘੋੜੀ ''ਤੇ ਸਵਾਰ ਹੋ ਕੇ ਲਾੜਾ ਵਿਆਹੁਣ ਆਈਆਂ ਲਾੜੀਆਂ

01/24/2020 6:13:36 PM

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਖੰਡਵਾ 'ਚ ਅਨੋਖੀ ਬਾਰਾਤ ਨਿਕਲੀ ਹੈ, ਜਿਸ 'ਚ ਪਿੱਛੇ ਬਾਰਾਤੀ ਅੱਗੇ ਬੈਂਡ ਬਾਜਾ ਤੇ ਵਿਚਕਾਰ ਘੋੜੀਆਂ 'ਤੇ ਸਵਾਰ ਲਾੜੀਆਂ ਸਨ। ਜਾਣਕਾਰੀ ਮੁਤਾਬਕ ਮਾਡਰਨ ਲਾੜੀਆਂ ਘੋੜੇ 'ਤੇ ਸਵਾਰ ਹੋ ਕੇ ਬਾਰਾਤ ਲੈ ਕੇ ਲਾੜੇ ਦੇ ਘਰ ਪਹੁੰਚੀਆਂ। ਰਾਣੀ ਝਾਂਸੀ ਵਾਂਗ ਇਨ੍ਹਾਂ ਦੇ ਹੱਥਾਂ 'ਚ ਤਲਵਾਰਾਂ ਸੀ।  ਘੋੜੀ 'ਤੇ ਬੈਠ ਕੇ ਤਲਵਾਰਾਂ ਲਹਿਰਾਉਂਦੀਆਂ ਤੇ ਝੂਮਦੀਆਂ ਇਨ੍ਹਾਂ ਲਾੜੀਆਂ ਦਾ ਨੂਰ ਦੇਖਦੇ ਹੀ ਜਾਪਦਾ ਸੀ ਕਿ ਇਹ ਦੋਵੇਂ ਲਾੜੀਆਂ ਭੈਣਾਂ ਹਨ, ਜਿਨ੍ਹਾਂ ਦਾ ਨਾਂ ਹੈ ਸਾਕਸ਼ੀ ਤੇ ਸ਼੍ਰਿਸ਼ਟੀ। ਦੋਹਾਂ ਭੈਣਾਂ ਦੀ ਬਾਰਾਤ ਵਿਚ ਲੋਕਾਂ ਨੇ ਰੱਜ-ਰੱਜ ਕੇ ਭੰਗੜਾ ਪਾਇਆ।  

PunjabKesariਇਹ ਵਿਆਹ ਕਈ ਮਾਇਨਿਆਂ 'ਚ ਖਾਸ ਸੀ। ਵਿਆਹ 'ਚ ਲਾੜੀਆਂ ਦੇ ਪਰਿਵਾਰ ਨੇ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੰਦੇ ਹੋਏ ਰੁਮਾਲ 'ਤੇ ਹੀ ਵਿਆਹ ਦਾ ਕਾਰਡ ਛਪਵਾਇਆ ਅਤੇ ਲਾੜੇ ਨੇ ਬੇਟੀ ਬਚਾਓ ਤੇ ਬੇਟੀ ਪੜ੍ਹਾਈ ਦਾ ਸੰਦੇਸ਼ ਦੇਣ ਲਈ ਆਧਾਰ ਕਾਰਡ 'ਤੇ ਵਿਆਹ ਦਾ ਸੱਦਾ ਪੱਤਰ ਛਪਵਾਇਆ।  


Baljeet Kaur

Content Editor

Related News