ਸਕੂਟਰੀ ''ਤੇ ਬੈਠੀ ਔਰਤ ਦੇ ਕੰਨ ਦੀ ਵਾਲੀ ਲਾਹ ਕੇ ਫ਼ਰਾਰ ਹੋਇਆ ਸਕੂਟਰੀ ਸਵਾਰ

Wednesday, Oct 14, 2026 - 08:50 PM (IST)

ਸਕੂਟਰੀ ''ਤੇ ਬੈਠੀ ਔਰਤ ਦੇ ਕੰਨ ਦੀ ਵਾਲੀ ਲਾਹ ਕੇ ਫ਼ਰਾਰ ਹੋਇਆ ਸਕੂਟਰੀ ਸਵਾਰ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ): ਗੁਰਦਾਸਪੁਰ ਦੇ ਭੀੜ ਭਾੜ ਵਾਲੇ ਇਲਾਕੇ ਗੀਤਾ ਭਵਨ ਰੋਡ 'ਤੇ ਹੰਨੁਮਾਨ ਚੌਂਕ ਨੇੜੇ ਦਿਨ ਦਿਹਾੜੇ ਸਕੂਟਰੀ ਤੇ ‌ਆਪਣੀ ਬੇਟੀ ਦੇ ਪਿੱਛੇ ਬੈਠ ਕੇ ਜਾ ਰਹੀ ਔਰਤ ਦੇ ਇੱਕ ਕੰਨ ਦੀ ਬਾਲੀ ਪਿਛੋਂ ਆਇਆ ਇੱਕ ਹੋਰ ਸਕੂਟੀ ਸਵਾਰ ਲੁਟੇਰਾ ਝਪਟ ਕੇ ਫਰਾਰ ਹੋ ਗਿਆ। ਹਾਲਾਂਕਿ ਔਰਤ ਦੀ ਲੜਕੀ ਨੇ ਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਉਹ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਗਾਇਬ ਹੋ ਗਿਆ। ਬਾਜ਼ਾਰ ਦੀ ਇਕ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਲੁਟੇਰੇ ਦੀ ਤਸਵੀਰ ਤਾਂ ਕੈਦ ਹੋ ਗਈ ਹੈ ਪਰ ਦਿਨ ਦਿਹਾੜੇ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 

ਜਾਣਕਾਰੀ ਦਿੰਦਿਆਂ ਔਰਤ ਦੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਾਂ ਬਲਜੀਤ ਕੌਰ ਅਤੇ ਮਾਸੀ ਨਾਲ ਆਪਣੇ ਪਿੰਡ ਨਾਰਪੁਰ ਤੋਂ ਸ਼ਹਿਰ ਕਿਸੇ ਕੰਮ ਲਈ ਆਈਆਂ ਸਨ। ਉਹ ਆਪ ਸਕੂਟੀ ਚਲਾ ਰਹੀ ਸੀ ਜਦਕਿ ਉਸ ਦੀ ਮਾਂ ਤੇ ਮਾਸੀ ਉਸਦੇ ਪਿੱਛੇ ਬੈਠੀਆਂ ਸਨ ਜਦੋਂ ਉਹ ਗੀਤਾ ਭਵਨ ਰੋਡ ਤੋਂ ਹਨੁਮਾਨ ਚੌਂਕ ਵੱਲ ਨੂੰ ਜਾ ਰਹੇ ਸਨ ਤਾਂ ਪਿੱਛੋਂ ਕਾਲੇ ਰੰਗ ਦੀ ਸਕੂਟੀ ਤੇ ਇੱਕ ਨੌਜਵਾਨ ਆਇਆ ਜਿਸਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ। ਉਸਨੇ ਪਿੱਛੇ ਬੈਠੀ ਮਨਦੀਪ ਕੌਰ ਦੇ ਇੱਕ ਕੰਨ ਦੀ ਬਾਲੀ ਝਪਟਾ ਮਾਰ ਕੇ ਉਤਾਰ ਲਈ ਅਤੇ ਫਰਾਰ ਹੋ ਗਿਆ। ਲੜਕੀ ਨੇ ਦੱਸਿਆ ਕਿ ਉਸਨੇ ਉਸ ਦਾ ਪਿੱਛਾ ਕੀਤਾ ਲੁਟੇਰਾ ਅਮਾਮਵਾੜਾ ਚੌਂਕ ਵੱਲ ਗਿਆ ਸੀ ਪਰ ਅੱਗੇ ਜਾ ਕੇ ਉਹ ਗਾਇਬ ਹੋ ਗਿਆ । ਉਹਨਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਕਿਹਾ ਕਿ ਨਜ਼ਦੀਕ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਲੁਟੇਰਿਆਂ ਨੂੰ ਪਛਾਣ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।


author

Anmol Tagra

Content Editor

Related News