ਪਰਵਿੰਦਰ ਸਾਡੇ ਪਿੱਛੇ ਸ਼ਹੀਦ ਹੋ ਗਿਆ..., ਸਾਥੀ ਸੁੱਖੀ ਪੈਰ ਦੇ ਆਪ੍ਰੇਸ਼ਨ ਮਗਰੋਂ ਫਿਰ ਤੋਂ ਧਰਨੇ 'ਤੇ ਪੁੱਜਾ (ਵੀਡੀਓ)

Monday, Oct 19, 2026 - 04:49 PM (IST)

ਪਰਵਿੰਦਰ ਸਾਡੇ ਪਿੱਛੇ ਸ਼ਹੀਦ ਹੋ ਗਿਆ..., ਸਾਥੀ ਸੁੱਖੀ ਪੈਰ ਦੇ ਆਪ੍ਰੇਸ਼ਨ ਮਗਰੋਂ ਫਿਰ ਤੋਂ ਧਰਨੇ 'ਤੇ ਪੁੱਜਾ (ਵੀਡੀਓ)

ਮਾਨਸਾ- ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਮੰਦਭਾਗੀ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਤੇ ਪਰਿਵਾਰ ਵੱਲੋਂ ਇਨਸਾਫ਼ ਲਈ ਲਗਾਤਾਰ ਧਰਨਾ ਪ੍ਰਦਰਸ਼ਨ ਅਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਪਰਵਿੰਦਰ ਝੋਟਾ ਮਾਨਸਾ 'ਚ ਲੰਬੇ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਸਰਗਰਮ ਮੁਹਿੰਮ ਚਲਾ ਰਹੇ ਸਨ, ਦਾ 13 ਅਕਤੂਬਰ 2026 ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਬਚਪਨ ਦਾ ਸਾਥੀ ਸੁੱਖੀ ਦੇ ਵੀ ਪੈਰ 'ਚ ਗੋਲੀ ਲੱਗ ਗਈ ਸੀ, ਜਿਨ੍ਹਾਂ ਦਾ ਬੀਤੇ ਦਿਨ ਆਪ੍ਰੇਸ਼ਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਟਲ ਦੇ ਬਾਹਰ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਦੱਸ ਦੇਈਏ ਆਪ੍ਰੇਸ਼ਨ ਤੋਂ ਬਾਅਦ ਅੱਜ ਸੁੱਖੀ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਜਗਬਾਣੀ ਦੇ ਪੱਤਕਾਰ ਵੱਲੋਂ ਧਰਨੇ 'ਚ ਬੈਠੇ ਸੁੱਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੈਨੂੰ ਆਪਣੇ ਜ਼ਖਮਾਂ ਦੀ ਕੋਈ ਪਰਵਾਹ ਨਹੀਂ, ਪਰਵਿੰਦਰ ਸਾਡੇ ਪਿੱਛੇ ਸ਼ਹੀਦ ਹੋ ਗਿਆ, ਅਸੀਂ ਗੋਲੀ ਨਹੀਂ ਖਾ ਸਕਦੇ। ਉਨ੍ਹਾਂ ਕਿਹਾ ਜਿੰਨੀ ਦੇਰ ਸਾਡੇ ਭਰਾ ਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਇਸੇ ਤਰ੍ਹਾਂ ਇੱਥੇ ਸੰਘਰਸ਼ 'ਚ ਡੱਟੇ ਰਹਾਂਗੇ।

ਇਹ ਵੀ ਪੜ੍ਹੋ- ਪੰਜਾਬ 'ਚ ਇਸ ਗੈਂਗਸਟਰ ਦੀ ਪਤਨੀ ਲੜੇਗੀ ਚੋਣ, ਸਿਆਸਤ 'ਚ ਮਚੀ ਹਲਚਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News