ਮੱਧ ਪ੍ਰਦੇਸ਼ ''ਚ 10ਵੀਂ ਦੇ ਬਾਕੀ ਬਚੇ ਪੇਪਰ ਨਹੀਂ ਹੋਣਗੇ, ਬਿਨਾਂ ਪ੍ਰੀਖਿਆ ਦਿੱਤੇ ਕੀਤਾ ਜਾਵੇਗਾ ਪਾਸ

05/17/2020 7:50:05 PM

ਭੋਪਾਲ (ਭਾਸ਼ਾ)- ਲਾਕ ਡਾਊਨ ਦੇ ਕਾਰਨ ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਮੰਡਲ ਵਲੋਂ ਆਯੋਜਿਤ ਕੀਤੀ ਜਾਣ ਵਾਲੀ ਅਕੈਡਮਿਕ ਸਾਲ 2019-2020 ਦੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਬਾਕੀ ਬਚੇ ਪੇਪਰਾਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਵਿਦਿਆਰਥੀਆਂ ਨੂੰ ਬਾਕੀ ਬਚੇ ਪੇਪਰਾਂ 'ਚ ਬਿਨਾਂ ਪ੍ਰੀਖਿਆ ਦਿੱਤੇ ਪਾਸ ਕਰ ਦਿੱਤਾ ਜਾਵੇਗਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਨੀਵਾਰ ਰਾਤ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ, ਜਿਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਹੋ ਚੁੱਕੀ ਹੈ, ਉਨ੍ਹਾਂ ਦੇ ਅੰਕ ਦੇ ਆਧਾਰ 'ਤੇ ਮੈਰਿਟ ਤਿਆਰ ਕੀਤੀ ਜਾਵੇਗੀ। ਬਚੇ ਹੋਏ ਵਿਸ਼ੇ ਦੇ ਅੱਗੇ ਪਾਸ ਲਿਖਿਆ ਜਾਵੇਗਾ।


Sunny Mehra

Content Editor

Related News