ਡਾਕਟਰਾਂ ਦਾ ਕਮਾਲ, ਕੁੜੀ ਦੇ ਢਿੱਡ ’ਚੋਂ ਕੱਢਿਆ 16 ਕਿਲੋ ਦਾ ਟਿਊਮਰ
Monday, Mar 22, 2021 - 10:46 AM (IST)
ਭੋਪਾਲ— ਮੱਧ ਪ੍ਰਦੇਸ਼ ਦੇ ਭੋਪਾਲ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਇਕ ਕੁੜੀ ਦੇ ਢਿੱਡ ’ਚੋਂ 16 ਕਿਲੋ ਦਾ ਟਿਊਮਰ ਕੱਢਿਆ। ਇਹ ਟਿਊਮਰ ਲੱਗਭਗ 6 ਘੰਟੇ ਦੀ ਲੰਬੀ ਸਰਜਰੀ ਤੋਂ ਬਾਅਦ ਕੱਢਿਆ ਗਿਆ। ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਉਸ ਨੂੰ ਹਟਾਉਣ ’ਚ ਦੇਰੀ ਕੀਤੀ ਜਾਂਦੀ ਤਾਂ ਕੁੜੀ ਦੇ ਟਿਊਮਰ ਨੂੰ ਸਰਜਰੀ ਜ਼ਰੀਏ ਕੱਢਣ ਦੀ ਸੰਭਾਵਨਾ ਘੱਟ ਹੋ ਜਾਂਦੀ।
ਹਸਪਤਾਲ ਦੇ ਮੈਨੇਜਰ ਦੇਵਿੰਦਰ ਚੰਦੋਲੀਆ ਨੇ ਦੱਸਿਆ ਕਿ ਜੇਕਰ ਸਮੇਂ ਰਹਿੰਦੇ ਇਸ ਟਿਊਮਰ ਨੂੰ ਨਹੀਂ ਹਟਾਇਆ ਤਾਂ ਇਸ ਦੀ ਜਾਨ ਚਲੀ ਜਾਂਦੀ। ਫਿਲਹਾਲ ਕੁੜੀ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਸ ਟਿਊਮਰ ਨੂੰ ਡਿਮਬਗ੍ਰੰਥੀ ਟਿਊਮਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਚੰਦੋਲੀਆ ਨੇ ਕਿਹਾ ਕਿ ਇਹ ਇਕ ਡਿਮਬਗ੍ਰੰਥੀ ਟਿਊਮਰ ਸੀ ਅਤੇ ਸਰਜਰੀ ਸਫ਼ਲਤਾਪੂਰਵਕ ਪੂਰੀ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਕੁੜੀ ਰਾਜਗੜ੍ਹ ਤੋਂ ਆਈ ਸੀ ਅਤੇ ਉਸ ਦਾ ਟਿਊਮਰ ਬਹੁਤ ਵੱਡਾ ਸੀ। ਉਸ ਨੂੰ ਖਾਣੇ ਅਤੇ ਤੁਰਨ ’ਚ ਸਮੱਸਿਆ ਹੋ ਰਹੀ ਸੀ।