ਮਾਧੁਰੀ ਕਾਨਿਤਕਰ ਨੇ ਵਧਾਇਆ ਦੇਸ਼ ਦਾ ਮਾਣ, ਬਣੀ ਮਹਿਲਾ ਲੈਫਟੀਨੈਂਟ ਜਨਰਲ

Sunday, Mar 01, 2020 - 03:31 PM (IST)

ਮਾਧੁਰੀ ਕਾਨਿਤਕਰ ਨੇ ਵਧਾਇਆ ਦੇਸ਼ ਦਾ ਮਾਣ, ਬਣੀ ਮਹਿਲਾ ਲੈਫਟੀਨੈਂਟ ਜਨਰਲ

ਨਵੀਂ ਦਿੱਲੀ—ਮੇਜਰ ਜਨਰਲ ਮਾਧੁਰੀ ਕਾਨਿਤਕਰ ਨੂੰ ਫੌਜ 'ਚ ਲੈਫਟੀਨੈਂਟ ਜਨਰਲ ਦਾ ਅਹੁਦਾ ਮਿਲ ਗਿਆ ਹੈ।ਦੱਸ ਦੇਈਏ ਕਿ ਮਾਧੁਰੀ ਕਾਨਿਤਕਰ ਹਥਿਆਰਬੰਦ ਫੌਜ 'ਚ ਇਸ ਅਹੁਦੇ 'ਤੇ ਪਹੁੰਚਣ ਵਾਲੀ ਤੀਜੀ ਮਹਿਲਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਮਾਧੁਰੀ ਕਾਨਿਤਕਰ ਦਾ ਪਤੀ ਰਾਜੀਵ ਵੀ ਭਾਰਤੀ ਫੌਜ 'ਚ ਲੈਫਟੀਨੈਂਟ ਜਨਰਲ ਹੈ। ਇਸ ਤਰ੍ਹਾਂ ਮਾਧੁਰੀ ਅਤੇ ਰਾਜੀਵ ਦੇਸ਼ ਦੀ ਪਹਿਲੀ ਅਜਿਹੀ ਪਤੀ-ਪਤਨੀ ਹਨ, ਜੋ ਸੈਨਾ 'ਚ ਲੈਫਟੀਨੈਂਟ ਜਨਰਲ ਹਨ।

ਦੱਸ ਦੇਈਏ ਕਿ ਮਾਧੁਰੀ ਬਾਲ ਮਾਹਰ ਹੈ ਅਤੇ ਪਿਛਲੇ 37 ਸਾਲਾਂ ਤੋਂ ਭਾਰਤੀ ਫੌਜ 'ਚ ਸੇਵਾ ਨਿਭਾ ਰਹੀ ਹੈ। ਉਨ੍ਹਾਂ ਨੂੰ ਪਿਛਲੇ ਸਾਲ ਲੈਫਟੀਨੈਂਟ ਜਨਰਲ ਦੇ ਅਹੁਦੇ ਲਈ ਚੁਣ ਲਿਆ ਸੀ ਪਰ ਅਹੁਦਾ ਖਾਲੀ ਨਾ ਹੋਣ ਕਰਕੇ ਉਨ੍ਹਾਂ ਨੇ 29 ਫਰਵਰੀ ਭਾਵ ਸ਼ਨੀਵਾਰ ਨੂੰ ਇਹ ਅਹੁਦਾ ਸੰਭਾਲਿਆ । ਲੈਫਟੀਨੈਂਟ ਜਨਰਲ ਕਾਨਿਤਕਰ ਨੇ ਨਵੀਂ ਦਿੱਲੀ 'ਚ ਚੀਫ਼ ਆਫ਼ ਡਿਫੈਂਸ ਸਟਾਫ ਅਧੀਨ ਡਿਪਟੀ ਚੀਫ਼, ਏਟੀਗ੍ਰਰੇਡ ਰੱਖਿਆ ਸਟਾਫ (ਡੀ.ਸੀ.ਆਈ.ਡੀ.ਐਸ) ਮੈਡੀਕਲ ਦਾ ਅਹੁਦਾ ਸੰਭਾਲ ਲਿਆ।

ਮਾਧੁਰੀ ਕਾਨੀਤਕਰ ਨੇ ਆਪਣੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਏਮਜ਼ ਤੋਂ ਪੂਰੀ ਕੀਤੀ ਸੀ। ਕਾਨਿਤਕਰ ਪ੍ਰਧਾਨ ਮੰਤਰੀ ਦੇ ਵਿਗਿਆਨਕ ਅਤੇ ਤਕਨੀਕੀ ਸਲਾਹਕਾਰ ਬੋਰਡ ਦੇ ਮੈਂਬਰ ਵੀ ਹਨ। ਮਾਧੁਰੀ ਨੇ ਏ.ਐਫ.ਐਮ.ਸੀ ਦੀ 2017 'ਚ ਪਹਿਲੀ ਮਹਿਲਾ ਡੀਨ ਵਜੋਂ ਅਹੁਦਾ ਸੰਭਾਲਿਆ। ਪੁਣੇ 'ਚ ਏ.ਐੱਫ.ਐੱਮ.ਸੀ. ਦੇ ਡੀਨ ਦੇ ਰੂਪ 'ਚ ਦੋ ਸਾਲ ਤੋਂ ਵੱਧ ਪੂਰੇ ਕਰਨ ਤੋਂ ਬਾਅਦ, ਕਾਨਿਤਕਰ ਨੇ ਪਿਛਲੇ ਸਾਲ ਉਧਮਪੁਰ ਦੇ ਮੇਜਰ ਜਨਰਲ ਮੈਡੀਕਲ ਦਾ ਅਹੁਦਾ ਸੰਭਾਲਿਆ ਸੀ।

ਜ਼ਿਕਰਯੋਗ ਹੈ ਕਿ ਵਾਈਸ ਐਡਮਿਰਲ ਡਾ. ਪੁਨੀਤਾ ਅਰੋੜਾ ਨੇ ਇਹ ਉਪਲਬਧੀ ਹਾਸਲ ਕਰਨ ਵਾਲੀ ਨੇਵੀ 'ਚ ਪਹਿਲੀ ਮਹਿਲਾ ਸੀ। ਏਅਰ ਮਾਰਸ਼ਲ ਪਦਮਾਵਤੀ ਬੰਦੋਪਾਧਿਆਏ ਇਸ ਏਅਰ ਫੋਰਸ ਤੱਕ ਪਹੁੰਚਣ ਵਾਲੀ ਦੂਜੀ ਮਹਿਲਾ ਸੀ ਹੁਣ ਮਾਧੁਰੀ ਕਾਨੀਤਕਰ ਨੇ ਇਹ ਉਪਲਬਧੀ ਹਾਸਲ ਕਰ ਲਈ ਹੈ। ਮਾਧੁਰੀ ਕਾਨੀਤਕਰ ਏ.ਐਫ.ਐਮ.ਸੀ 'ਚ ਟਾਪਰ ਰਹੀ ਹੈ ਅਤੇ ਉਸਨੂੰ ਸਰਬੋਤਮ ਪ੍ਰਦਰਸ਼ਨ ਲਈ ਰਾਸ਼ਟਰਪਤੀ ਮੈਡਲ ਨਾਲ ਵੀ ਨਿਵਾਜਿਆ ਗਿਆ ।

PunjabKesari


author

Iqbalkaur

Content Editor

Related News