ਜਿਨ੍ਹਾਂ ਮਸ਼ੀਨਾਂ ''ਤੇ ਛਪਿਆ ਸੀ ਦੇਸ਼ ਦਾ ਸੰਵਿਧਾਨ, ਉਹ ਵਿਕ ਗਈਆਂ ਕਬਾੜ ਦੇ ਭਾਅ

01/25/2020 12:58:16 PM

ਦੇਹਰਾਦੂਨ— ਭਾਰਤ ਦੇਸ਼ 'ਚ 26 ਜਨਵਰੀ 1950 ਨੂੰ ਲਾਗੂ ਹੋਣ ਤੋਂ ਬਾਅਦ ਇਸ ਵਾਰ 71ਵਾਂ ਗਣਤੰਤਰ ਦਿਵਸ ਮਨ੍ਹਾ ਰਿਹਾ ਹੈ ਪਰ ਦੇਸ਼ ਦਾ ਸੰਵਿਧਾਨ ਜਿਨ੍ਹਾਂ ਮਸੀਨਾਂ 'ਤੇ ਛਪਿਆ ਸੀ, ਉਨ੍ਹਾਂ ਨੂੰ ਹੁਣ 'ਚ ਕਬਾੜ 'ਚ ਵੇਚ ਦਿੱਤਾ ਗਿਆ ਹੈ। ਦੇਹਰਾਦੂਨ ਦੀ ਸਰਵੇ ਆਫ ਇੰਡੀਆ ਨੇ ਹੱਥ ਨਾਲ ਤਿਆਰ ਸੰਵਿਧਾਨ ਦੇ ਸ਼ੁਰੂਆਤੀ ਫੋਟੋਲੀਥੋਗ੍ਰਾਫਿਕ ਰੀਪ੍ਰੋਡਕਸ਼ਨ ਦੀ ਇਕ ਕਾਪੀ ਨੂੰ ਤਾਂ ਸੰਭਾਲ ਕੇ ਰੱਖਿਆ ਹੈ ਪਰ ਜਿਨ੍ਹਾਂ 2 ਮਸ਼ੀਨਾਂ 'ਤੇ ਇਨ੍ਹਾਂ ਨੂੰ ਛਾਪਿਆ ਗਿਆ ਸੀ, ਉਸ ਨੂੰ ਪਿਛਲੇ ਸਾਲ ਕਬਾੜ 'ਚ ਵੇਚ ਦਿੱਤਾ।

ਦੋਹਾਂ ਮਸ਼ੀਨਾਂ ਨੂੰ 1.5 ਲੱਖ ਰੁਪਏ 'ਚ ਵਿਕੀਆਂ
ਮੀਡੀਆ ਰਿਪੋਰਟਸ ਅਨੁਸਾਰ ਇਨ੍ਹਾਂ ਦੋਹਾਂ ਮਸ਼ੀਨਾਂ ਨੂੰ 1.5 ਲੱਖ ਰੁਪਏ 'ਚ ਵੇਚ ਦਿੱਤਾ ਗਿਆ ਹੈ। ਸਰਵੇ ਆਫ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਲੀਥੋਗ੍ਰਾਫਿਕ ਪਲੇਟਾਂ ਨੂੰ ਵੀ ਬਹੁਤ ਪਹਿਲਾਂ ਸਕ੍ਰੈਪ (ਕਬਾੜ) ਵਪਾਰੀਆਂ ਦੀ ਨੀਲਾਮੀ 'ਚ ਰੱਖਿਆ ਗਿਆ ਸੀ। ਪਿਛਲੇ ਸਾਲ ਸਰਵੇ ਆਫ ਇੰਡੀਆ ਨੇ ਸੋਵੇਰੀਅਨ ਅਤੇ ਮੋਨਾਰਚ ਮਾਡਲ ਦੀਆਂ 2 ਮਸ਼ੀਨਾਂ ਨੂੰ ਕਬਾੜ 'ਚ ਵੇਚ ਦਿੱਤਾ, ਜਿਨ੍ਹਾਂ ਦਾ ਨਿਰਮਾਣ ਯੂ.ਕੇ. ਦੀ ਕੰਪਨੀ ਆਰ.ਡਬਲਿਊ ਕਰੈਬਟਰੀ ਐਂਡ ਸਨਜ਼ ਨੇ ਕੀਤਾ ਸੀ। ਇਨ੍ਹਾਂ 'ਤੇ ਭਾਰਤੀ ਸੰਵਿਧਾਨ ਦੀ ਪਹਿਲੀ ਕਾਪੀ ਛਾਪੀ ਗਈ ਸੀ।

ਤੋੜ ਕੇ ਵੇਚੀਆਂ ਗਈਆਂ ਮਸ਼ੀਨਾਂ
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਪਹਿਲਾਂ ਤੋੜਿਆ ਗਿਆ, ਇਸ ਤੋਂ ਬਾਅਦ ਪਿਛਲੇ ਸਾਲ ਵੇਚ ਦਿੱਤਾ ਗਿਆ। ਦੱਸਣਯੋਗ ਹੈ ਕਿ ਸਰਵੇ ਆਫ ਇੰਡੀਆ ਦੇ ਦੇਹਰਾਦੂਨ ਸਥਿਤ ਹਾਥੀਬਰਕਲਾ ਇਲਾਕੇ 'ਚ ਸਥਿਤ ਨਾਰਥਨ ਪ੍ਰਿੰਟਿੰਗ ਗਰੁੱਪ ਆਫਿਸ ਨੇ ਇਸ ਮਸ਼ੀਨ 'ਤੇ ਸੰਵਿਧਾਨ ਦੀ ਇਕ ਹਜ਼ਾਰ ਕਾਪੀਆਂ ਨੂੰ ਛਾਪਿਆ ਸੀ। 2 ਹੱਥਾਂ ਨਾਲ ਲਿਖੀਆਂ ਕਾਪੀਆਂ ਦੀ ਮਦਦ ਨਾਲ ਲੀਥੋਗ੍ਰਾਫ ਪ੍ਰਿੰਟਿੰਗ ਕੀਤੀ ਗਈ ਸੀ। ਕੈਲੀਗ੍ਰਾਫਰ ਪ੍ਰੇਮ ਬਿਹਾਰੀ ਨਾਰਾਇਣ ਰਾਏਜਾਦਾ (ਸਕਸੈਨਾ) ਨੇ ਸੰਵਿਧਾਨ ਨੂੰ ਅੰਗਰੇਜ਼ੀ 'ਚ ਲਿਖਿਆ ਸੀ ਅਤੇ ਵਸੰਤ ਕ੍ਰਿਸ਼ਨ ਵੈਘ ਨੇ ਭਾਰਤੀ ਸੰਵਿਧਾਨ ਨੂੰ ਹਿੰਦੀ 'ਚ ਲਿਖਿਆ ਸੀ। 

ਕਬਾੜ ਦੇ ਭਾਅ ਮਸ਼ੀਨਾਂ ਦੀ ਹੋਈ ਨੀਲਾਮੀ
ਇਨ੍ਹਾਂ ਕਾਪੀਆਂ 'ਤੇ ਨੰਦਲਾਲ ਬੋਸ, ਬਯੋਹਾਰ ਰਾਮਮਨੋਹਰ ਸਿਨਹਾ ਅਤੇ ਸ਼ਾਂਤੀ ਨਿਕੇਤਨ ਦੇ ਹੋਰ ਕਲਾਕਾਰਾਂ ਵਲੋਂ ਤਸਵੀਰਾਂ ਬਣਾਈਆਂ ਗਈਆਂ ਸਨ। ਇਨ੍ਹਾਂ ਮਸ਼ੀਨਾਂ 'ਤੇ ਛਾਪੀ ਗਈ ਪਹਿਲੀ ਕਾਪੀ ਹੁਣ ਵੀ ਨਾਰਥਨ ਪ੍ਰਿੰਟਿੰਗ ਪ੍ਰੈੱਸ ਡਿਵੀਜ਼ਨ 'ਚ ਸੁਰੱਖਿਅਤ ਰੱਖੀ ਗਈ ਹੈ। ਸਵਰੇਅਰ ਜਨਰਲ ਆਫ ਇੰਡੀਆ ਗਿਰੀਸ਼ ਕੁਮਾਰ ਕਹਿੰਦੇ ਹਨ ਕਿ ਇਨ੍ਹਾਂ ਦੋਹਾਂ ਮਸ਼ੀਨਾਂ ਨੂੰ ਮੇਂਟੇਨ ਕਰਨ ਦੀ ਲਾਗਤ ਬਹੁਤ ਜ਼ਿਆਦਾ ਆ ਰਹੀ ਸੀ, ਇਸ ਤੋਂ ਇਲਾਵਾ ਤਕਨੀਕ ਵੀ ਕਾਫੀ ਅਪਡੇਟ ਹੋ ਚੁਕੀ ਹਨ। ਉਨ੍ਹਾਂ ਨੇ ਦੱਸਿਆ ਕਿ ਮਸ਼ੀਨਾਂ ਨੂੰ ਤੋੜ ਕੇ ਕਬਾੜ ਦੇ ਭਾਅ 'ਚ ਉਸ ਦੀ ਨੀਲਾਮੀ ਕਰ ਦਿੱਤੀ ਗਈ ਹੈ।


DIsha

Content Editor

Related News