ਦਿਵਾਲੀ ਤੋਂ ਪਹਿਲਾਂ ਖੁੱਲ੍ਹੀ ਮਜ਼ਦੂਰ ਦੀ ਕਿਸਮਤ, ਪੰਨਾ ''ਚ ਮਿਲਿਆ ਬੇਸ਼ਕੀਮਤੀ ਹੀਰਾ
Thursday, Nov 05, 2020 - 07:28 PM (IST)
ਪੰਨਾ - ਪੰਨਾ ਦੀ ਰਤਨਗਰਭ ਧਰਤੀ ਨੇ ਫਿਰ ਇੱਕ ਬੇਸ਼ਕੀਮਤੀ ਹੀਰਾ ਦਿੱਤਾ ਹੈ। ਇੱਥੇ ਦੀ ਧਰਤੀ ਕਦੋਂ ਕਿਸ ਦੀ ਕਿਸਮਤ ਬਦਲ ਦੇਵੇ ਅਤੇ ਰਾਤੋਂ-ਰਾਤ ਉਹ ਲੱਖਪਤੀ ਬਣ ਜਾਵੇ ਇਸ ਦਾ ਕੋਈ ਪਤਾ ਨਹੀਂ। ਕੋਰੋਨਾ ਸੰਕਟ ਕਾਰਨ ਭਾਵੇ ਹੀ ਆਮ ਆਦਮੀ ਦੀ ਜੇਬ 'ਤੇ ਅਸਰ ਪਿਆ ਹੋਵੇ ਅਤੇ ਉਸ ਦੀ ਕਮਾਈ ਦਾ ਸਰੋਤ ਖ਼ਤਮ ਹੋ ਗਿਆ ਹੋ ਪਰ ਪੰਨਾ ਜ਼ਿਲ੍ਹੇ ਦਾ ਇੱਕ ਮਜ਼ਦੂਰ ਰਾਤੋਂ-ਰਾਤ ਲੱਖਪਤੀ ਬਣ ਗਿਆ ਹੈ। ਦਿਵਾਲੀ ਮੌਕੇ ਉਸਦੀ ਕਿਸਮਤ ਖੁੱਲ੍ਹ ਗਈ ਹੈ।
ਲੱਖਪਤੀ ਬਣਿਆ ਇਹ ਮਜ਼ਦੂਰ ਜ਼ਿਲ੍ਹੇ ਦੇ ਅਜੈਗੜ੍ਹ ਕਸਬੇ ਦਾ ਰਹਿਣ ਵਾਲਾ ਹੈ। ਉਸ ਨੂੰ ਕ੍ਰਿਸ਼ਣਾ ਕਲਿਆਣਪੁਰ ਹੀਰਾ ਖਾਨ 'ਚ 6 ਕੈਰੇਟ 92 ਸੈਂਟ ਦਾ ਜੇਮਸ ਕੁਆਲਟੀ ਦਾ ਹੀਰਾ ਮਿਲਿਆ ਹੈ। ਇਸ ਦੀ ਅਨੁਮਾਨਤ ਕੀਮਤ 30 ਲੱਖ ਰੁਪਏ ਤੋਂ 'ਤੇ ਦੱਸੀ ਜਾ ਰਹੀ ਹੈ। ਮਜ਼ਦੂਰ ਰਾਤੋਂ-ਰਾਤ ਲੱਖਪਤੀ ਬਣ ਗਿਆ ਹੈ। ਜੋ ਹੀਰਾ ਮਿਲਿਆ ਹੈ ਉਹ ਉੱਚ ਕੁਆਲਟੀ ਦਾ ਹੈ ਅਤੇ ਚੰਗੀ ਕੀਮਤ 'ਚ ਵਿਕ ਜਾਵੇਗਾ। ਦਿਵਾਲੀ ਮੌਕੇ ਹੀਰਾ ਮਿਲਣ ਤੋਂ ਬਾਅਦ ਮਜ਼ਦੂਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ।
ਡਾਇਮੰਡ ਦਫ਼ਤਰ 'ਚ ਹੀਰਾ ਜਮਾਂ
ਫਿਲਹਾਲ ਇਸ ਹੀਰੇ ਨੂੰ ਪੰਨਾ ਦੇ ਡਾਇਮੰਡ ਦਫ਼ਤਰ 'ਚ ਜਮਾਂ ਕਰਵਾ ਦਿੱਤਾ ਗਿਆ ਹੈ। ਹੀਰੇ ਦੀ ਜਾਂਚ ਕਰਨ ਵਾਲੇ ਦਾ ਕਹਿਣਾ ਹੈ ਕਿ ਚਮਕਦਾਰ ਕੁਆਲਟੀ ਦਾ ਹੀਰਾ ਹੈ। ਆਉਣ ਵਾਲੀ ਨੀਲਾਮੀ 'ਚ ਇਸ ਹੀਰੇ ਨੂੰ ਰੱਖਿਆ ਜਾਵੇਗਾ। ਸਰਕਾਰ ਦੀ ਰਾਇਲਟੀ ਕੱਟ ਕੇ ਬਾਕੀ ਪੈਸਾ ਇਸ ਮਜ਼ਦੂਰ ਨੂੰ ਦੇ ਦਿੱਤਾ ਜਾਵੇਗਾ। ਦਿਵਾਲੀ ਤੋਂ ਠੀਕ ਪਹਿਲਾਂ ਜ਼ਿਲ੍ਹੇ 'ਚ ਇਹ ਚੌਥਾ ਵੱਡਾ ਹੀਰਾ ਹੈ ਜਿਸ ਨੇ 1 ਹਫ਼ਤੇ ਦੇ ਅੰਦਰ ਚਾਰ ਮਜ਼ਦੂਰਾਂ ਨੂੰ ਲੱਖਪਤੀ ਬਣਾ ਦਿੱਤਾ ਹੈ।