ਲਖਨਊ ਜ਼ਿਲ੍ਹਾ ਅਦਾਲਤ ਦੇ ਬਾਹਰ ਹੰਗਾਮਾ, ਵਕੀਲਾਂ ’ਤੇ ਲਾਠੀਚਾਰਜ ਤੇ ਪੱਥਰਬਾਜ਼ੀ

Monday, May 18, 2026 - 08:02 AM (IST)

ਲਖਨਊ ਜ਼ਿਲ੍ਹਾ ਅਦਾਲਤ ਦੇ ਬਾਹਰ ਹੰਗਾਮਾ, ਵਕੀਲਾਂ ’ਤੇ ਲਾਠੀਚਾਰਜ ਤੇ ਪੱਥਰਬਾਜ਼ੀ

ਲਖਨਊ (ਇੰਟ.) - ਲਖਨਊ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਐਤਵਾਰ ਨੂੰ ਉਸ ਸਮੇਂ ਭਾਰੀ ਤਣਾਅ ਪੈਦਾ ਹੋ ਗਿਆ, ਜਦੋਂ ਨਾਜਾਇਜ਼ ਨਿਰਮਾਣ ਹਟਾਉਣ ਦੀ ਕਾਰਵਾਈ ਦੌਰਾਨ ਵਕੀਲਾਂ ਅਤੇ ਪੁਲਸ ’ਚ ਝੜਪ ਹੋ ਗਈ। ਲਖਨਊ ਡਿਸਟ੍ਰਿਕਟ ਕੋਰਟ ਦੇ ਬਾਹਰ ਨਗਰ ਨਿਗਮ ਵੱਲੋਂ ਬੁਲਡੋਜ਼ਰ ਨਾਲ ਚੈਂਬਰ ਤੋੜੇ ਜਾਣ ਦੇ ਵਿਰੋਧ ’ਚ ਵਕੀਲ ਭੜਕ ਉੱਠੇ ਸਨ, ਜਿਸ ਕਰਕੇ ਅਜਿਹਾ ਹੋਇਆ। ਜਾਣਕਾਰੀ ਮੁਤਾਬਕ ਨਗਰ ਨਿਗਮ ਦੀ ਟੀਮ ਹਾਈ ਕੋਰਟ ਦੇ ਹੁਕਮ ’ਤੇ ਕਬਜ਼ੇ ਹਟਾਉਣ ਪਹੁੰਚੀ ਸੀ, ਜਿਸ ’ਚ ਕਰੀਬ 240 ਨਾਜਾਇਜ਼ ਨਿਰਮਾਣਾਂ ਦੀ ਪਛਾਣ ਕੀਤੀ ਗਈ ਸੀ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਮਹਿੰਗਾ ਹੋਇਆ, ਟੈਂਕੀ ਫੁੱਲ ਕਰਵਾਉਣ ਤੋਂ ਪਹਿਲਾਂ ਚੈਕ ਕਰੋ ਨਵਾਂ ਰੇਟ

ਕਾਰਵਾਈ ਦੌਰਾਨ ਲਗਭਗ 90 ਚੈਂਬਰ ਢਾਹ ਦਿੱਤੇ ਗਏ, ਜਿਸ ਤੋਂ ਬਾਅਦ ਹਾਲਾਤ ਵਿਗੜ ਗਏ। ਵਿਰੋਧ ਵਧਣ ’ਤੇ ਕਈ ਵਕੀਲ ਬੁਲਡੋਜ਼ਰ ਅੱਗੇ ਖੜ੍ਹੇ ਹੋ ਗਏ ਅਤੇ ਪੁਲਸ ਨਾਲ ਬਹਿਸ ਸ਼ੁਰੂ ਹੋ ਗਈ। ਸਥਿਤੀ ਕਾਬੂ ਤੋਂ ਬਾਹਰ ਹੋਣ ’ਤੇ ਪੁਲਸ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਕੁਝ ਲੋਕਾਂ ਨੇ ਪੁਲਸ ’ਤੇ ਪਥਰਾਅ ਵੀ ਕੀਤਾ, ਜਦਕਿ ਪੁਲਸ ਮੁਲਾਜ਼ਮ ਵੀ ਜਵਾਬੀ ਕਾਰਵਾਈ ’ਚ ਪੱਥਰ ਚੁੱਕਦੇ ਨਜ਼ਰ ਆਏ। ਕਾਰਵਾਈ ਦੌਰਾਨ ਇਕ ਵਕੀਲ ਵੱਲੋਂ ਆਤਮ-ਹੱਤਿਆ ਦਾ ਯਤਨ ਕਰਨ ਦੀ ਵੀ ਸੂਚਨਾ ਸਾਹਮਣੇ ਆਈ, ਜਿਸ ਨੂੰ ਮੌਕੇ ’ਤੇ ਮੌਜੂਦ ਪੁਲਸ ਨੇ ਬਚਾਅ ਲਿਆ। ਪੂਰੇ ਘਟਨਾਕ੍ਰਮ ਤੋਂ ਬਾਅਦ ਇਲਾਕੇ ’ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 10 ਸੂਬਿਆਂ 'ਚ Red ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News