ਫੈਨਜ਼ ਦੇ ਸਿਰ ਚੜ੍ਹ ਗਈ RCB ਦੀ ਜਿੱਤ ! ਸੜਕਾਂ ''ਤੇ ਮਨਾ ਰਹੇ ਜਸ਼ਨ, ਪੁਲਸ ਨੂੰ ਕਰਨਾ ਪਿਆ ਲਾਠੀਚਾਰਜ
Monday, Jun 01, 2026 - 03:17 PM (IST)
ਹੈਦਰਾਬਾਦ- ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਵਾਲੀ ਰਾਇਲ ਚੈਲੇਂਜਰਸ ਬੈਂਗਲੁਰੂ (ਆਰਸੀਬੀ) ਦੇ ਸਮਰਥਕਾਂ ਨੇ ਹੈਦਰਾਬਾਦ ਦੇ ਕੁਝ ਹਿੱਸਿਆਂ 'ਚ ਜ਼ਬਰਦਸਤ ਜਸ਼ਨ ਮਨਾਇਆ, ਜਿਸ ਕਾਰਨ ਪੁਲਸ ਨੂੰ ਲੋਕਾਂ ਨੂੰ ਕਾਬੂ ਕਰਨ ਲਈ ਦਖ਼ਲ ਦੇਣਾ ਪਿਆ। ਪੁਲਸ ਨੇ ਸੜਕਾਂ 'ਤੇ ਜਸ਼ਨ ਮਨਾ ਰਹੀ ਬੇਕਾਬੂ ਭੀੜ ਨੂੰ ਦੌੜਾਉਣ ਲਈ ਹਲਕਾ ਲਾਠੀਚਾਰਜ ਕੀਤਾ ਅਤੇ ਕਈ ਲੋਕਾਂ ਖ਼ਿਲਾਫ਼ ਮਾਮਲੇ ਵੀ ਦਰਜ ਕੀਤੇ। ਆਰਸੀਬੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ 'ਚ ਨੌਜਵਾਨ ਐਤਵਾਰ ਰਾਤ ਨੂੰ ਰਾਜ ਸਕੱਤਰੇਤ, ਕੇਪੀਐੱਚਬੀ ਅਤੇ ਹੋਰ ਇਲਾਕਿਆਂ ਕੋਲ ਸੜਕਾਂ 'ਤੇ ਇਕੱਠੇ ਹੋ ਗਏ।
ਪ੍ਰਸ਼ੰਸਕਾਂ ਵਲੋਂ ਸੜਕਾਂ 'ਤੇ ਪਟਾਕੇ ਚਲਾਏ ਜਾਣ ਅਤੇ ਜਸ਼ਨ ਬੇਕਾਬੂ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਵਾਇਰਲ ਹੋਏ ਵੀਡੀਓ 'ਚ ਕੁਝ ਨੌਜਵਾਨ ਬੈਰੀਕੇਡਾਂ 'ਤੇ ਚੜ੍ਹ ਕੇ ਪਟਾਕੇ ਚਲਾਉਂਦੇ ਦਿੱਸ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸੜਕਾਂ ਨੂੰ ਰੋਕਣ ਅਤੇ ਜਨਤਕ ਰੂਪ ਨਾਲ ਹੰਗਾਮਾ ਕਰਨ ਵਾਲੀ ਭੀੜ ਨੂੰ ਦੌੜਾਉਣ ਲਈ ਹਲਕਾ ਲਾਠੀਚਾਰਜ ਕੀਤਾ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੇਪੀਐੱਚਬੀ ਪੁਲਸ ਥਾਣਾ ਖੇਤਰ 'ਚ 17 ਵਿਅਕਤੀਆਂ ਖ਼ਿਲਾਫ਼ ਸ਼ਰਾਬ ਦੇ ਨਸ਼ੇ 'ਚ ਸੜਕਾਂ 'ਤੇ ਹੰਗਾਮਾ ਕਰਨ ਦੇ ਦੋਸ਼ 'ਚ ਮਾਮਲੇ ਦਰਜ ਕੀਤੇ ਗਏ ਹਨ। ਰਾਇਲ ਚੈਲੇਂਜਰਸ ਬੈਂਗਲੁਰੂ ਨੇ ਐਤਵਾਰ ਨੂੰ ਅਹਿਮਦਾਬਾਦ 'ਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਆਈਪੀਐੱਲ ਖਿਤਾਬ ਆਪਣੇ ਨਾਂ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
