ਲਕਸ਼ੈ ਤੇ ਪ੍ਰਣਯ ਬਾਹਰ, ਮਾਲਵਿਕਾ ਤੇ ਅਸ਼ਮਿਤਾ ਦੂਜੇ ਦੌਰ ’ਚ

Thursday, May 21, 2026 - 10:55 AM (IST)

ਲਕਸ਼ੈ ਤੇ ਪ੍ਰਣਯ ਬਾਹਰ, ਮਾਲਵਿਕਾ ਤੇ ਅਸ਼ਮਿਤਾ ਦੂਜੇ ਦੌਰ ’ਚ

ਕੁਆਲਾਲੰਪੁਰ– ਭਾਰਤ ਲਈ ਮਲੇਸ਼ੀਆ ਮਾਸਟਰਜ਼ ਸੁਪਰ 500 ’ਚ ਨਿਰਾਸ਼ਾਜਨਕ ਦਿਨ ’ਚ ਮਾਲਵਿਕਾ ਬੰਸੋੜ ਤੇ ਅਸ਼ਮਿਤਾ ਚਾਲਿਹਾ ਹੀ ਉਮੀਦ ਦੀ ਕਿਰਨ ਬਣ ਕੇ ਉੱਭਰੀਆਂ ਜਿਨ੍ਹਾਂ ਨੇ ਮਹਿਲਾ ਸਿੰਗਲਜ਼ ’ਚ ਵੱਖ-ਵੱਖ ਅੰਦਾਜ਼ ’ਚ ਜਿੱਤ ਦਰਜ ਕਰਦੇ ਹੋਏ ਦੂਜੇ ਦੌਰ ’ਚ ਜਗ੍ਹਾ ਬਣਾਈ।

ਏ.ਸੀ.ਐੱਲ. (ਐਂਟੀਰੀਅਰ ਕਰੂਸੀਏਟ ਲਿਗਾਮੈਂਟ) ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰ ਰਹੀ ਮਾਲਵਿਕਾ ਨੇ ਜਰਮਨੀ ਦੀ ਦੁਨੀਆ ਦੀ 52ਵੇਂ ਨੰਬਰ ਦੀ ਖਿਡਾਰਨ ਯਵੋਨ ਲੀ ਨੂੰ 21-17, 16-21, 21-9 ਨਾਲ ਹਰਾਇਆ। ਉੱਥੇ ਹੀ ਅਸ਼ਮਿਤਾ ਨੇ ਇੰਡੋਨੇਸ਼ੀਆ ਦੀ ਦੁਨੀਆ ਦੀ 56ਵੇਂ ਨੰਬਰ ਦੀ ਖਿਡਾਰਨ ਥਾਲਿਤਾ ਰਮਾਧਨੀ ਵਿਰੀਆਵਾਨ ’ਤੇ 21-16, 21-13 ਨਾਲ ਆਸਾਨ ਜਿੱਤ ਦਰਜ ਕੀਤੀ।

ਪੁਰਸ਼ ਸਿੰਗਲਜ਼ ’ਚ ਭਾਰਤ ਦੇ ਸਭ ਤੋਂ ਹੋਣਹਾਰ ਖਿਡਾਰੀ ਤੇ 8ਵਾਂ ਦਰਜਾ ਲਕਸ਼ੈ ਸੇਨ ਨੂੰ ਇੰਡੋਨੇਸ਼ੀਆ ਦੇ ਦੁਨੀਆ ਦੇ 38ਵੇਂ ਨੰਬਰ ਦੇ ਖਿਡਾਰੀ ਮੁਹੰਮਦ ਜ਼ਕੀ ਉਬੈਦੁੱਲਾ ਵਿਰੁੱਧ 17-21, 11-21 ਨਾਲ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਫਿਰ 2023 ਏਸ਼ੀਆਈ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਐੱਚ. ਐੱਸ. ਪ੍ਰਣਯ ਨੂੰ ਵੀ ਜਾਪਾਨ ਦੇ ਛੇਵਾਂ ਦਰਜਾ ਪ੍ਰਾਪਤ ਕੋਦਾਈ ਨਾਰਾਓਕਾ ਵਿਰੁੱਧ 80 ਮਿੰਟ ਤੱਕ ਚੱਲੇ ਮੁਕਾਬਲੇ ’ਚ 17-21, 22-20, 22-24 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਿਰਨ ਜਾਰਜ ਫਰਾਂਸ ਦੇ 7ਵਾਂ ਦਰਜਾ ਪ੍ਰਾਪਤ ਐਲੇਕਸ ਲਾਨੀਅਰ ਵਿਰੁੱਧ 15-21, 1-6 ਨਾਲ ਪਿਛੜਨ ਤੋਂ ਬਾਅਦ ਰਿਟਾਇਰ ਹੋ ਗਏ। ਭਾਰਤ ਦੇ ਤਰੁਣ ਮੰਨੇਪੱਲੀ ਨੇ ਇਕ ਸੈੱਟ ਦੀ ਬੜ੍ਹਤ ਗੁਆ ਦਿੱਤੀ ਤੇ ਚੀਨੀ ਤਾਈਪੇ ਦੇ ਵਾਂਗ ਪੋ-ਵੇਈ ਹੱਥੋਂ 21-17, 14-21, 8-21 ਨਾਲ ਹਾਰ ਗਿਆ।


author

Tarsem Singh

Content Editor

Related News