ਜਲੰਧਰ ''ਚ ਪਾਰਕਿੰਗ ਨੂੰ ਲੈ ਕੇ ਵਿਵਾਦ, ਕੌਂਸਲਰ ਦੇ ਪਿਤਾ ’ਤੇ ਕੁੱਟਮਾਰ ਦਾ ਦੋਸ਼, ਹੋਇਆ ਹੰਗਾਮਾ

Friday, May 29, 2026 - 01:28 PM (IST)

ਜਲੰਧਰ ''ਚ ਪਾਰਕਿੰਗ ਨੂੰ ਲੈ ਕੇ ਵਿਵਾਦ, ਕੌਂਸਲਰ ਦੇ ਪਿਤਾ ’ਤੇ ਕੁੱਟਮਾਰ ਦਾ ਦੋਸ਼, ਹੋਇਆ ਹੰਗਾਮਾ

ਜਲੰਧਰ (ਸ਼ੋਰੀ)–ਪੁਰਾਣੀ ਸਬਜ਼ੀ ਮੰਡੀ ਸਥਿਤ ਗੁਲਾਟੀ ਕਰਿਆਨਾ ਸ਼ਾਪ ਨੇੜੇ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ। ਇਕ ਧਿਰ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 70 ਦੇ ਕੌਂਸਲਰ ਜਤਿਨ ਗੁਲਾਟੀ ਦੇ ਪਿਤਾ ਨੇ ਲੜਕੀ ਨਾਲ ਕੁੱਟਮਾਰ ਅਤੇ ਜੰਮ ਕੇ ਗਾਲੀ-ਗਲੋਚ ਤਕ ਕੀਤਾ। ਉਥੇ ਹੀ ਕੌਂਸਲਰ ਜਤਿਨ ਗੁਲਾਟੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਿਤਾ ਨਾਲ ਕੁੱਟਮਾਰ ਕੀਤੀ ਗਈ। ਦੋਵੇਂ ਧਿਰਾਂ ਇਸ ਬਾਬਤ ਥਾਣਾ ਨੰਬਰ 2 ਪਹੁੰਚੀਆਂ ਅਤੇ ਆਪਣੀ ਗੱਲ ਐੱਸ. ਐੱਚ. ਓ. ਰਘੁਬੀਰ ਸਿੰਘ ਨੂੰ ਦੱਸੀ। ਹਾਲਾਂਕਿ ਮੌਕੇ ’ਤੇ ਕੌਂਸਲਰ ਸ਼ੈਰੀ ਚੱਢਾ ਵੀ ਲੜਕੀ ਦੇ ਸਮਰਥਨ ਵਿਚ ਥਾਣੇ ਪਹੁੰਚੇ, ਜਿਥੇ ਵੀ ਜੰਮ ਕੇ ਹੰਗਾਮਾ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 16 ਵਾਰਡਾਂ 'ਚ ਕਾਂਗਰਸ ਦੀ ਜਿੱਤ

ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਦੇ ਕੌਂਸਲਰ ਸ਼ੈਰੀ ਚੱਢਾ ਦੱਸਿਆ ਕਿ ਗੁਲਾਟੀ ਕਰਿਆਨਾ ਸ਼ਾਪ ਨੇੜੇ ਹੀ ਇਕ ਲੜਕੀ ਦਾ ਘਰ ਹੈ ਅਤੇ ਉਨ੍ਹਾਂ ਦੇ ਘਰ ਦੇ ਅੱਗੇ ਗੱਡੀਆਂ ਜੋ ਕਿ ਕਰਿਆਨਾ ਦਾ ਸਾਮਾਨ ਲੈ ਕੇ ਆਉਂਦੀਆਂ ਹਨ ਅਤੇ ਗੱਡੀਆਂ ਗਲਤ ਤਰੀਕੇ ਨਾਲ ਪਾਰਕਿੰਗ ਕੀਤੀਆਂ ਗਈਆਂ ਸਨ। ਲੜਕੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕੌਂਸਲਰ ਜਤਿਨ ਗੁਲਾਟੀ ਦੇ ਪਿਤਾ ਹਰੀਸ਼ ਗੁਲਾਟੀ ਜੋ ਕਿ ਕਰਿਆਨਾ ਸ਼ਾਪ ਚਲਾਉਂਦੇ ਹਨ, ਉਨ੍ਹਾਂ ਨੇ ਲੜਕੀ ਨਾਲ ਗਾਲੀ-ਗਲੋਚ ਕਰਦੇ ਹੋਏ ਉਸ ਨੂੰ ਥੱਪੜ ਮਾਰਿਆ ਅਤੇ ਸਾਥੀਆਂ ਸਮੇਤ ਘਰ ਦੇ ਦਰਵਾਜ਼ੇ ’ਤੇ ਵੀ ਤੋੜਨੇ ਚਾਹੇ।

ਇਹ ਵੀ ਪੜ੍ਹੋ: ਲੋਹੀਆਂ ਖ਼ਾਸ ਨਗਰ ਪੰਚਾਇਤ ਦੇ ਚੋਣ ਨਤੀਜੇ ਆਏ ਸਾਹਮਣੇ, ਕਾਂਗਰਸ ਨੇ ਜਿੱਤੀਆਂ 4 ਸੀਟਾਂ

ਉਥੇ ਹੀ ਕੌਂਸਲਰ ਜਤਿਨ ਗੁਲਾਟੀ ਨੇ ਉਨ੍ਹਾਂ ਦੇ ਪਿਤਾ ’ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਸਬਜ਼ੀ ਨਾਲ ਭਰੀ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਉਕਤ ਲੜਕੀ ਕਿਸੇ ਨਾਲ ਬਹਿਸਬਾਜ਼ੀ ਕਰ ਰਹੀ ਸੀ। ਉਸ ਦੇ ਪਿਤਾ ਉਥੋਂ ਲੰਘ ਰਹੇ ਸਨ ਅਤੇ ਮਾਮਲਾ ਸ਼ਾਂਤ ਕਰਵਾਉਣ ਲਈ ਗੱਲਬਾਤ ਕਰਨ ਲੱਗੇ ਪਰ ਲੜਕੀ ਨੇ ਉਨ੍ਹਾਂ ਦੇ ਪਿਤਾ ਨਾਲ ਬਦਤਮੀਜ਼ੀ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਿਤਾ ’ਤੇ ਹਮਲਾ ਤਕ ਕੀਤਾ। ਹਾਲਾਂਕਿ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਰਘੁਬੀਰ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੇ ਆਪਣੇ ਤੌਰ ’ਤੇ ਮੋਹਤਬਰ ਲੋਕਾਂ ਦੀ ਮੌਜੂਦਗੀ ਵਿਚ ਰਾਜ਼ੀਨਾਮਾ ਕਰ ਲਿਆ ਹੈ।

ਇਹ ਵੀ ਪੜ੍ਹੋ: ਫਿਲੌਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ, 3 ਸੀਟਾਂ 'ਤੇ ਕਾਂਗਰਸ ਤੇ ਦੋ 'ਤੇ ਬਸਪਾ ਰਹੀ ਜੇਤੂ


author

shivani attri

Content Editor

Related News