ਸਾਬਕਾ CM ਘਰ ਛਾਪੇਮਾਰੀ ਕਰਨ ਪਹੁੰਚੀ ED, ਭੜਕੇ ਸਮਰਥਕਾਂ ਨੇ ਕੀਤੀ ਪੱਥਰਬਾਜ਼ੀ

Wednesday, May 27, 2026 - 03:58 PM (IST)

ਸਾਬਕਾ CM ਘਰ ਛਾਪੇਮਾਰੀ ਕਰਨ ਪਹੁੰਚੀ ED, ਭੜਕੇ ਸਮਰਥਕਾਂ ਨੇ ਕੀਤੀ ਪੱਥਰਬਾਜ਼ੀ

ਵੈੱਬ ਡੈਸਕ : ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਪਿਨਾਰਾਈ ਵਿਜਯਨ ਖ਼ਿਲਾਫ਼ ED ਨੇ ਵੱਡੀ ਕਾਰਵਾਈ ਕੀਤੀ ਹੈ। ਬੁੱਧਵਾਰ ਸਵੇਰੇ ਈ.ਡੀ. ਦੀਆਂ ਟੀਮਾਂ ਨੇ ਮਨੀ ਲਾਂਡਰਿੰਗ ਮਾਮਲੇ ਦੇ ਤਹਿਤ ਵਿਜਯਨ ਦੇ ਕੰਨੂਰ ਸਥਿਤ ਪੁਸ਼ਤੈਨੀ ਦੇ ਘਰ, ਤਿਰੂਵਨੰਤਪੁਰਮ ਸਥਿਤ ਕਿਰਾਏ ਦੇ ਮਕਾਨ ਅਤੇ ਉਨ੍ਹਾਂ ਦੀ ਬੇਟੀ ਦੇ ਆਵਾਸ ਸਮੇਤ 10 ਠਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।

ਇਸ ਕਾਰਵਾਈ ਦੀ ਖ਼ਬਰ ਮਿਲਦੇ ਹੀ ਸੀ.ਪੀ.ਆਈ.(ਐੱਮ) ਦੇ ਵਰਕਰ ਅਤੇ ਵਿਜਯਨ ਦੇ ਸਮਰਥਕ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ। ਗੁੱਸੇ ਵਿੱਚ ਆਏ ਸਮਰਥਕਾਂ ਨੇ ਈਡੀ ਦੀ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਅਤੇ ਈਡੀ ਦੇ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਾਲਾਤ ਇੰਨੇ ਵਿਗੜ ਗਏ ਕਿ ਉਗਰ ਪ੍ਰਦਰਸ਼ਨਕਾਰੀਆਂ ਵੱਲੋਂ ਈਡੀ ਦੀਆਂ ਟੀਮਾਂ 'ਤੇ ਪੱਥਰਬਾਜ਼ੀ ਵੀ ਕੀਤੀ ਗਈ, ਜਿਸ ਤੋਂ ਬਾਅਦ ਕੇਂਦਰੀ ਸੁਰੱਖਿਆ ਬਲਾਂ ਨੇ ਸਥਿਤੀ ਨੂੰ ਸੰਭਾਲਿਆ।

ਕੀ ਹੈ ਪੂਰਾ ਮਾਮਲਾ (CMRL ਕੇਸ)?
ਈਡੀ ਦੀ ਇਹ ਕਾਰਵਾਈ ਸੀਐਮਆਰਐਲ (CMRL) ਕੰਪਨੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਹੋਈ ਹੈ। ਦੋਸ਼ ਹੈ ਕਿ ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ (CMRL) ਨਾਮ ਦੀ ਕੰਪਨੀ ਨੇ ਸਾਲ 2017 ਤੋਂ 2020 ਦੇ ਵਿਚਕਾਰ ਪਿਨਾਰਾਈ ਵਿਜਯਨ ਦੀ ਬੇਟੀ ਟੀ. ਵੀਨਾ ਦੀ ਆਈਟੀ ਫਰਮ 'ਐਕਸਾਲੋਜਿਕ ਸਲਿਊਸ਼ਨਜ਼' ਨੂੰ ਬਿਨਾਂ ਕੋਈ ਸੇਵਾ ਲਏ 1 ਕਰੋੜ 72 ਲੱਖ ਰੁਪਏ ਦਾ ਨਜਾਇਜ਼ ਭੁਗਤਾਨ ਕੀਤਾ ਸੀ। ਕੇਰਲ ਹਾਈ ਕੋਰਟ ਵੱਲੋਂ ਇਸ ਜਾਂਚ ਵਿਰੁੱਧ ਦਾਇਰ ਪਟੀਸ਼ਨ ਖ਼ਾਰਜ ਕੀਤੇ ਜਾਣ ਤੋਂ ਅਗਲੇ ਹੀ ਦਿਨ ਈਡੀ ਨੇ ਇਹ ਵੱਡੀ ਕਾਰਵਾਈ ਅੰਜਾਮ ਦਿੱਤੀ।

ਰਾਜਨੀਤੀ ਹੋਈ ਤੇਜ਼: ਸੀਪੀਆਈ(ਐੱਮ) ਤੇ ਕਾਂਗਰਸ-ਬੀਜੇਪੀ ਆਹਮੋ-ਸਾਹਮਣੇ
ਇਸ ਛਾਪੇਮਾਰੀ ਤੋਂ ਬਾਅਦ ਕੇਰਲ ਦੀ ਰਾਜਨੀਤੀ ਪੂਰੀ ਤਰ੍ਹਾਂ ਭੱਖ ਗਈ ਹੈ। ਸੀਪੀਆਈ(ਐਮ) ਦੇ ਜਨਰਲ ਸਕੱਤਰ ਐਮ.ਏ. ਬੇਬੀ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ "ਸਿਆਸਤ ਤੋਂ ਪ੍ਰੇਰਿਤ ਅਤੇ ਡਰਾਉਣ ਵਾਲੀ ਕਾਰਵਾਈ" ਕਰਾਰ ਦਿੱਤਾ ਹੈ। ਪਾਰਟੀ ਨੇਤਾਵਾਂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਮੁੱਖ ਮੰਤਰੀ ਵੀ.ਡੀ. ਸਤੀਸ਼ਨ (ਕਾਂਗਰਸ ਦੀ ਅਗਵਾਈ ਵਾਲੀ ਨਵੀਂ ਯੂਡੀਐਫ ਸਰਕਾਰ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਕਾਂਗਰਸ ਅਤੇ ਬੀਜੇਪੀ ਦੀ ਮਿਲੀਭੁਗਤ ਨਾਲ ਕੀਤੀ ਗਈ ਹੈ। ਦੂਜੇ ਪਾਸੇ, ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਇਸ ਵਿੱਚ ਕਾਂਗਰਸ ਦਾ ਕੋਈ ਹੱਥ ਨਹੀਂ ਹੈ ਅਤੇ ਨਵੀਂ ਕੇਰਲ ਸਰਕਾਰ ਬਿਨਾਂ ਕਿਸੇ ਬਦਲਾਖੋਰੀ ਦੀ ਭਾਵਨਾ ਦੇ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News