ਲਖਨਊ ਦੀ ਮਸਜਿਦ ''ਚ ਮਿਲੇ 12 ਜਮਾਤੀ ਕੋਰੋਨਾ ਪਾਜ਼ੀਟਿਵ

Wednesday, Apr 15, 2020 - 03:20 PM (IST)

ਲਖਨਊ ਦੀ ਮਸਜਿਦ ''ਚ ਮਿਲੇ 12 ਜਮਾਤੀ ਕੋਰੋਨਾ ਪਾਜ਼ੀਟਿਵ

ਲਖਨਊ- ਕੋਰੋਨਾ ਵਾਇਰਸ ਨੂੰ ਲੈ ਕੇ ਉੱਤਰ ਪ੍ਰਦੇਸ਼ ਲਈ ਚਿੰਤਾਜਨਕ ਖਬਰ ਹੈ। ਅਧਿਕਾਰੀਆਂ ਅਨੁਸਾਰ ਰਾਜਧਾਨੀ ਲਖਨਊ 'ਚ ਸਦਰ ਦਾ ਇਲਾਕਾ ਦੇਸ਼ ਦਾ ਸਭ ਤੋਂ ਵੱਡਾ ਹਾਟਸਪਾਟ ਬਣ ਗਿਆ ਹੈ। ਇਸ ਇਲਾਕੇ ਤੋਂ ਮੰਗਲਵਾਰ ਨੂੰ 31 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 51 ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਤਾਂ ਦੇਸ਼ ਦੇ ਕਿਸੇ ਵੀ ਇਕ ਇਲਾਕੇ ਤੋਂ ਇੰਨੀ ਜ਼ਿਆਦਾ ਗਿਣਤੀ 'ਚ ਕੋਰੋਨਾ ਪਾਜ਼ੀਟਿਵ ਮਰੀਜ਼ ਨਹੀਂ ਮਿਲੇ ਹਨ।

12 ਜਮਾਤੀਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ
ਸਦਰ ਸਥਿਤ ਅਲੀ ਜਾਨ ਮਸਜਿਦ 'ਚ 12 ਤਬਲੀਗੀ ਜਮਾਤ ਦੇ ਲੋਕ ਰੁਕੇ ਸਨ। ਪੁਲਸ ਨੇ ਉਨਾਂ ਨੂੰ ਛਾਪੇਮਾਰੀ ਤੋਂ ਬਾਅਦ ਉੱਥੋਂ ਫੜਿਆ ਸੀ। ਸਾਰੇ 12 ਜਮਾਤੀਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਜਮਾਤੀਆਂ ਦੀ ਰਿਪੋਰਟ ਆਉਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਸਦਰ ਦਾ ਇਹ ਇਲਾਕਾ ਪੂਰੀ ਤਰਾਂ ਨਾਲ ਸੀਲ ਕਰ ਦਿੱਤਾ ਸੀ।

ਲਖਨਊ 'ਚ ਕੁਲ 31 ਲੋਕ ਕੋਰੋਨਾ ਪਾਜ਼ੀਟਿਵ ਮਿਲੇ
ਸਦਰ 'ਚ ਤਬਲੀਗੀ ਜਮਾਤ ਦੇ ਸੰਪਰਕ 'ਚ ਆਏ ਲੋਕਾਂ ਦੀ ਸੈਂਪਲਿੰਗ ਸ਼ੁਰੂ ਕੀਤੀ ਗਈ। ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਮਰੀਜ਼ ਸਾਹਮਣੇ ਆਏ। ਮੰਗਲਵਾਰ ਨੂੰ ਆਈ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲਖਨਊ 'ਚ ਕੁਲ 31 ਲੋਕ ਕੋਰੋਨਾ ਪਾਜ਼ੀਟਿਵ ਮਿਲੇ। ਖਾਸ ਗੱਲ ਇਹ ਹੈ ਕਿ ਇਹ ਸਾਰੇ 31 ਲੋਕ ਸਦਰ ਇਲਾਕੇ ਦੇ ਹੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਾਜ਼ੀਟਿਵ ਲੋਕਾਂ 'ਚ 5 ਨਾਬਾਲਗ, 4 ਔਰਤਾਂ ਅਤੇ 22 ਪੁਰਸ਼ ਸ਼ਾਮਲ ਹਨ। ਪਾਜ਼ੀਟਿਵ ਆਏ ਸਾਰੇ ਮਰੀਜ਼ ਕਿਸੇ ਨਾ ਕਿਸੇ ਤਰਾਂ ਨਾਲ ਜਮਾਤੀਆਂ ਦੀ ਚੈਨ ਆਫ ਟਰਾਂਸਮਿਸ਼ਨ ਨਾਲ ਜੁੜੇ ਹਨ।


author

DIsha

Content Editor

Related News