ਨਾਲੀ ''ਚ ਡਿੱਗੀ 7 ਸਾਲ ਦੀ ਮਾਸੂਮ ਰੁੜ੍ਹ ਕੇ ਵੱਡੇ ਨਾਲੇ ''ਚ ਪੁੱਜੀ; ਭਾਲ ਜਾਰੀ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Thursday, Sep 05, 2024 - 12:15 PM (IST)

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਬੁੱਧਵਾਰ ਨੂੰ ਮੀਂਹ ਦਰਮਿਆਨ ਖੇਡਦੇ ਹੋਏ 7 ਸਾਲ ਦੀ ਮਾਸੂਮ ਬੱਚੀ ਨਾਲੀ 'ਚ ਡਿੱਗ ਗਈ। ਰੁੜ੍ਹਦੇ-ਰੁੜ੍ਹਦੇ ਉਹ ਵੱਡੇ ਨਾਲੇ 'ਚ ਪਹੁੰਚ ਗਈ। ਦੇਰ ਰਾਤ ਤੱਕ ਗੋਤਾਖ਼ੋਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਬੱਚੀ ਦਾ ਕੁਝ ਪਤਾ ਨਹੀਂ ਲੱਗ ਸਕਿਆ। ਬੱਚੀ ਦੇ ਪਰਿਵਾਰ ਵਿਚ ਕੋਹਰਾਮ ਮਚਿਆ ਹੋਇਆ ਹੈ। ਬੱਚੀ ਦੇ ਨਾਲੇ ਵਿਚ ਡਿੱਗਣ ਨਾਲ ਨਗਰ ਨਿਗਮ ਦੀ ਲਾਪਰਵਾਹੀ ਫਿਰ ਤੋਂ ਉਜਾਗਰ ਹੋਈ ਹੈ। ਇਸ ਤੋਂ ਪਹਿਲਾਂ ਵੀ ਇੱਥੇ ਅਜਿਹੇ ਹਾਦਸੇ ਹੋ ਚੁੱਕੇ ਹਨ।

PunjabKesari

ਖੇਡਦੇ ਹੋਏ ਨਾਲੇ 'ਚ ਡਿੱਗੀ ਬੱਚੀ

ਜਾਣਕਾਰੀ ਮੁਤਾਬਕ ਇਹ ਮਾਮਲਾ ਵਜ਼ੀਰਗੰਜ ਦੇ ਮੱਲ੍ਹਾਹੀ ਟੋਲਾ ਦਾ ਹੈ। ਮੱਲ੍ਹਾਹੀ ਟੋਲਾ ਦਾ ਰਹਿਣ ਵਾਲਾ ਇਰਫਾਨ ਮਜ਼ਦੂਰੀ ਕਰਦਾ ਹੈ। ਬੁੱਧਵਾਰ ਦੁਪਹਿਰ ਕਰੀਬ 2.30 ਵਜੇ ਮੀਂਹ ਪੈ ਰਿਹਾ ਸੀ। ਉਦੋਂ ਹੀ ਉਨ੍ਹਾਂ ਦੀ 7 ਸਾਲ ਦੀ ਧੀ ਨਸ਼ਰਾ, ਵੱਡੀ ਧੀ ਨਾਜ਼ੀਆ ਅਤੇ ਸਭ ਤੋਂ ਛੋਟਾ ਪੁੱਤਰ ਅਯਾਨ ਮੀਂਹ 'ਚ ਨਹਾਉਂਦੇ ਹੋਏ ਖੇਡ ਰਹੇ ਸਨ। ਇਸੇ ਦੌਰਾਨ ਨਸ਼ਰਾ ਘਰ ਦੇ ਨੇੜਿਓਂ ਲੰਘਦੇ ਇਕ ਨਾਲੀ ਵਿਚ ਡਿੱਗ ਗਈ। ਸਾਰੇ ਬੱਚੇ ਚੀਕਣ ਲੱਗੇ। ਚੀਕਾਂ ਸੁਣ ਕੇ ਇਰਫਾਨ ਸਮੇਤ ਆਲੇ-ਦੁਆਲੇ ਦੇ ਲੋਕ ਉਥੇ ਪਹੁੰਚ ਗਏ ਪਰ ਨਸ਼ਰਾ ਦਾ ਕੋਈ ਸੁਰਾਗ ਨਹੀਂ ਮਿਲਿਆ। ਕੁਝ ਦੂਰੀ ਤੋਂ ਬਾਅਦ ਨਾਲੀ ਇਕ ਨਾਲੇ ਵੱਡੇ ਨਾਲੇ 'ਚ ਜਾ ਮਿਲੀ। ਉਸ ਵਿਚ ਨਸ਼ਰਾ ਡਿੱਗ ਪਈ। ਬੱਚੀ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।

ਕੁੜੀ ਦੀ ਭਾਲ ਜਾਰੀ 

ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਗੋਤਾਖੋਰਾਂ ਨਾਲ ਪਹੁੰਚੀ। ਦੇਰ ਰਾਤ ਤੱਕ ਬੱਚੀ ਦੀ ਭਾਲ ਕੀਤੀ ਗਈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ADCP ਪੱਛਮੀ ਵਿਸ਼ਵਜੀਤ ਸ੍ਰੀਵਾਸਤਵ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ-ਨਾਲ ਹੋਰ ਵਿਭਾਗ ਵੀ ਬੱਚੀ ਦੀ ਭਾਲ 'ਚ ਲੱਗੇ ਹੋਏ ਹਨ। ਨਾਲੇ ਵਿਚ ਜਾਲ ਵੀ ਵਿਛਾ ਦਿੱਤਾ ਗਿਆ ਹੈ। ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਨਗਰ ਨਿਗਮ ਦੀ ਟੀਮ ਵੀ ਮਾਸੂਮ ਬੱਚੀ ਦੀ ਭਾਲ ਵਿਚ ਲੱਗੀ ਹੋਈ ਹੈ। ਮਾਸੂਮ ਬੱਚੀ ਦੇ ਨਾਲੇ ਵਿਚ ਡਿੱਗਣ ਅਤੇ ਲਾਪਤਾ ਹੋਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਂਕੜੇ ਸਥਾਨਕ ਲੋਕ ਇਕੱਠੇ ਹੋ ਗਏ।


Tanu

Content Editor

Related News