ਸਮੁੰਦਰੀ ਖ਼ਤਰਿਆਂ ਤੋਂ ਬਚਣ ਲਈ ਰੂਸ ਲੱਭ ਰਿਹਾ ਭਾਰਤ ਤੱਕ ਰੇਲ ਮਾਰਗ ਦੇ ਵਿਕਲਪ

Monday, Aug 10, 2026 - 01:47 PM (IST)

ਸਮੁੰਦਰੀ ਖ਼ਤਰਿਆਂ ਤੋਂ ਬਚਣ ਲਈ ਰੂਸ ਲੱਭ ਰਿਹਾ ਭਾਰਤ ਤੱਕ ਰੇਲ ਮਾਰਗ ਦੇ ਵਿਕਲਪ

ਬਿਜ਼ਨੈੱਸ ਡੈਸਕ : ਰੂਸ ਵੱਲੋਂ ਹਿੰਦ ਮਹਾਂਸਾਗਰ ਤੱਕ ਇੱਕ ਰੇਲਵੇ ਰੂਟ ਬਣਾਉਣ ਦੀਆਂ ਸੰਭਾਵਨਾਵਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਭਾਰਤ ਤੱਕ ਪਹੁੰਚ ਪ੍ਰਾਪਤ ਕਰਨ ਦਾ ਵਿਕਲਪ ਵੀ ਵਿਚਾਰ ਅਧੀਨ ਹੈ। ਰੂਸ ਦੇ ਉਪ ਪ੍ਰਧਾਨ ਮੰਤਰੀ ਮਾਰਾਤ ਖੁਸਨੁਲਿਨ ਨੇ ਰੂਸੀ ਨਿਊਜ਼ ਏਜੰਸੀ 'ਤਾਸ' (TASS) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਅਹਿਮ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ

ਇਸ ਕਾਰਨ ਕੀਤਾ ਜਾ ਰਿਹਾ ਹੈ ਵਿਚਾਰ

ਉਪ ਪ੍ਰਧਾਨ ਮੰਤਰੀ ਖੁਸਨੁਲਿਨ ਨੇ ਦੱਸਿਆ ਕਿ ਇਹ ਪ੍ਰਸਤਾਵਿਤ ਰੇਲਵੇ ਲਿੰਕ ਬੋਸਫੋਰਸ ਅਤੇ ਹੋਰਮੁਜ਼ ਜਲਡਮਰੂ (Strait of Hormuz) ਨਾਲ ਜੁੜੇ ਸਮੁੰਦਰੀ ਖ਼ਤਰਿਆਂ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਇਸ ਰੇਲ ਮਾਰਗ ਲਈ ਤੁਰਕਮੇਨਿਸਤਾਨ, ਇਰਾਨ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਰਾਹੀਂ ਸੰਭਾਵਿਤ ਰੂਟਾਂ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ, "ਭਾਰਤ ਤੱਕ ਪਹੁੰਚ ਪ੍ਰਦਾਨ ਕਰਨ ਵਾਲਾ ਕੋਈ ਵੀ ਵਿਕਲਪ ਸਾਡੇ ਲਈ ਪ੍ਰਵਾਨਯੋਗ ਹੈ"।

ਇਹ ਵੀ ਪੜ੍ਹੋ :  ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼

ਹੋਰਮੁਜ਼ ਜਲਡਮਰੂ ਦੀ ਅਹਿਮੀਅਤ ਅਤੇ ਤਣਾਅ

ਰੂਸ ਵੱਲੋਂ ਇਹ ਕਦਮ ਅਮਰੀਕਾ ਅਤੇ ਇਰਾਨ ਦਰਮਿਆਨ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਚੁੱਕਿਆ ਜਾ ਰਿਹਾ ਹੈ, ਜਿਸ ਕਾਰਨ ਹੋਰਮੁਜ਼ ਜਲਡਮਰੂ ਰਾਹੀਂ ਹੋਣ ਵਾਲੇ ਸਮੁੰਦਰੀ ਵਪਾਰ 'ਤੇ ਚਿੰਤਾਵਾਂ ਬਣੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਦੇ ਲਗਭਗ 25 ਫ਼ੀਸਦੀ ਤੇਲ ਵਪਾਰ ਅਤੇ ਲਗਭਗ 20 ਫ਼ੀਸਦੀ ਐੱਲ.ਐੱਨ.ਜੀ. (LNG) ਦੀ ਖੇਪ ਹੋਰਮੁਜ਼ ਜਲਡਮਰੂ ਰਾਹੀਂ ਹੀ ਲੰਘਦੀ ਹੈ। ਦੂਜੇ ਪਾਸੇ, ਕਾਲੇ ਸਾਗਰ ਨੂੰ ਮਾਰਮਾਰਾ ਸਾਗਰ ਨਾਲ ਜੋੜਨ ਵਾਲੇ ਬੋਸਫੋਰਸ ਜਲਡਮਰੂ ਬਾਰੇ ਤੁਰਕੀ (ਜਿਸਦਾ ਇਸ 'ਤੇ ਕੰਟਰੋਲ ਹੈ) ਨੇ ਕਿਹਾ ਹੈ ਕਿ ਵਧਦੀਆਂ ਚਿੰਤਾਵਾਂ ਦੇ ਬਾਵਜੂਦ ਇਹ ਲਾਂਘਾ ਖੁੱਲ੍ਹਾ ਰਹੇਗਾ।

ਇਹ ਵੀ ਪੜ੍ਹੋ : ਹਸਪਤਾਲ 'ਚ ਦਾਖ਼ਲ ਹੋਏ Sonu Nigam, ਹਾਲਤ ਦੇਖ ਭਾਵੁਕ ਹੋਏ ਪ੍ਰਸ਼ੰਸਕ(Video)

ਭਾਰਤ ਅਤੇ ਰੂਸ ਵਿਚਾਲੇ ਵਧਦਾ ਸਹਿਯੋਗ

ਇਸ ਪ੍ਰਸਤਾਵ ਦੇ ਵਿਚਕਾਰ, ਬੀਤੀ 7 ਅਗਸਤ ਨੂੰ ਨਵੀਂ ਦਿੱਲੀ ਵਿਖੇ ਭਾਰਤ ਅਤੇ ਰੂਸ ਦੇ ਆਧੁਨਿਕੀਕਰਨ ਅਤੇ ਉਦਯੋਗਿਕ ਸਹਿਯੋਗ ਬਾਰੇ ਕਾਰਜ ਸਮੂਹ ਦੀ 12ਵੀਂ ਬੈਠਕ ਹੋਈ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਨੇ ਰੇਲਵੇ ਖੇਤਰ ਵਿੱਚ ਸਹਿਯੋਗ ਦੇ ਨਵੇਂ ਮਾਰਗਾਂ, ਜਿਵੇਂ ਕਿ ਰੇਲਵੇ ਬੁਨਿਆਦੀ ਢਾਂਚਾ, ਵੰਦੇ ਭਾਰਤ ਰੇਲ ਪ੍ਰੋਜੈਕਟ ਅਤੇ ਸਿਗਨਲਿੰਗ ਉਪਕਰਨਾਂ ਸਮੇਤ ਕਈ ਅਹਿਮ ਖੇਤਰਾਂ ਵਿੱਚ ਆਪਸੀ ਸਾਂਝੇਦਾਰੀ ਦਾ ਸੁਆਗਤ ਕੀਤਾ ਹੈ।

ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ :  ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਇਹ ਵੀ ਪੜ੍ਹੋ : ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ ਮਹਿੰਗੀਆਂ, ਫ਼ੈਸਟਿਵ ਸੀਜ਼ਨ ’ਤੇ ਹੋਰ ਵਧ ਸਕਦੇ ਹਨ ਭਾਅ
ਇਹ ਵੀ ਪੜ੍ਹੋ
: 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News