ਈ-20 ਪੈਟਰੋਲ ’ਚ ਕਲੋਰਾਈਡ ਅਤੇ ਨਮੀ ਦੀ ਮਾਤਰਾ ਤੈਅ ਹੱਦ ਤੋਂ ਕਿਤੇ ਜ਼ਿਆਦਾ : ਸਿਆਮ

Wednesday, Aug 05, 2026 - 01:47 PM (IST)

ਈ-20 ਪੈਟਰੋਲ ’ਚ ਕਲੋਰਾਈਡ ਅਤੇ ਨਮੀ ਦੀ ਮਾਤਰਾ ਤੈਅ ਹੱਦ ਤੋਂ ਕਿਤੇ ਜ਼ਿਆਦਾ : ਸਿਆਮ

ਬਿਜ਼ਨੈੱਸ ਡੈਸਕ - ਦੇਸ਼ ’ਚ ਪੈਟਰੋਲ ’ਚ ਇਥੇਨੋਲ ਮਿਲਾਉਣ ਦੀ ਯੋਜਨਾ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਪਰ ਹੁਣ ਈ-20 ਪੈਟਰੋਲ ਦੀ ਗੁਣਵੱਤਾ ’ਤੇ ਸਵਾਲ ਉੱਠਣ ਲੱਗੇ ਹਨ। ਆਟੋਮੋਬਾਈਲ ਕੰਪਨੀਆਂ ਦੀ ਸੰਸਥਾ ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦਾ ਕਹਿਣਾ ਹੈ ਕਿ ਖਰਾਬ ਗੁਣਵੱਤਾ ਵਾਲੇ ਈ-20 ਪੈਟਰੋਲ ਦੀ ਵਜ੍ਹਾ ਨਾਲ ਗੱਡੀਆਂ ਦੇ ਕਈ ਜ਼ਰੂਰੀ ਪਾਰਟਸ ਤੇਜ਼ੀ ਨਾਲ ਖਰਾਬ ਹੋ ਰਹੇ ਹਨ।

ਇਹ ਵੀ ਪੜ੍ਹੋ : 15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਸਾਡੀਆਂ ਧੀਆਂ...

ਸੰਸਥਾ ਮੁਤਾਬਕ, ਪੈਟਰੋਲ ’ਚ ਕਲੋਰਾਈਡ ਅਤੇ ਨਮੀ ਦੀ ਮਾਤਰਾ ਤੈਅ ਹੱਦ ਤੋਂ ਕਿਤੇ ਜ਼ਿਆਦਾ ਮਿਲ ਰਹੀ ਹੈ। ਇਸ ਨਾਲ ਇੰਜਣ ਅਤੇ ਫਿਊਲ ਸਿਸਟਮ ਦੇ ਪਾਰਟਸ ’ਚ ਜੰਗਾਲ ਲੱਗ ਰਿਹਾ ਹੈ ਅਤੇ ਉਹ ਛੇਤੀ ਖਰਾਬ ਹੋ ਰਹੇ ਹਨ। ਆਟੋ ਉਦਯੋਗ ਦੀ ਸੰਸਥਾ ਚਾਹੁੰਦੀ ਹੈ ਕਿ ਸਰਕਾਰ ਫਿਊਲ ’ਚ ਕਲੋਰਾਈਡ ਦੀ ਤੈਅ ਹੱਦ ਲਾਜ਼ਮੀ ਕਰੇ ਅਤੇ ਇਸ ਨੂੰ ਭਾਰਤੀ ਸਟੈਂਡਰਡ ਬਿਊਰੋ (ਬੀ. ਆਈ. ਐੱਸ.) ਦੇ ਨਿਯਮਾਂ ’ਚ ਸ਼ਾਮਲ ਕਰੇ।

ਇਹ ਵੀ ਪੜ੍ਹੋ : ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ

ਸਿਆਮ ਨੇ ਪੈਟਰੋਲੀਅਮ ਮੰਤਰਾਲਾ ਨੂੰ ਚਿੱਠੀ ਲਿਖ ਕੇ ਦੱਸਿਆ ਹੈ ਕਿ ਈ-20 ਪੈਟਰੋਲ ਪੂਰੇ ਦੇਸ਼ ’ਚ ਲਾਗੂ ਹੋਣ ਤੋਂ ਬਾਅਦ ਗੱਡੀਆਂ ਦੇ ਕਈ ਪਾਰਟਸ ਬਦਲਣ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਤੋਂ ਬਾਅਦ ਮੰਤਰਾਲਾ, ਤੇਲ ਮਾਰਕੀਟਿੰਗ ਕੰਪਨੀਆਂ ਅਤੇ ਵਾਹਨ ਨਿਰਮਾਤਾਵਾਂ ਵਿਚਾਲੇ ਕਈ ਬੈਠਕਾਂ ਹੋਈਆਂ।

ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ

ਸਿਆਮ ਦਾ ਸੁਝਾਅ ਹੈ ਕਿ ਈ-20 ਅਤੇ ਈ-85 ਪੈਟਰੋਲ ’ਚ ਕਲੋਰਾਈਡ ਦੀ ਮਾਤਰਾ 1 ਐੱਮ. ਜੀ./ਕਿੱਲੋਗ੍ਰਾਮ ਤੋਂ ਘੱਟ ਹੋਣੀ ਚਾਹੀਦੀ ਹੈ। ਨਾਲ ਹੀ, ਬਲੈਂਡਿੰਗ ’ਚ ਵਰਤੋਂ ਹੋਣ ਵਾਲੇ ਇਥੇਨੋਲ ’ਚ ਵੀ ਇਸ ਦੀ ਹੱਦ ਤੈਅ ਕੀਤੀ ਜਾਵੇ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪੈਟਰੋਲ ਪੰਪਾਂ ’ਤੇ ਫਿਊਲ ਦੀ ਜਾਂਚ ਹੋਰ ਸਖ਼ਤ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ :  ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅਚਾਨਕ ਕਿਉਂ ਡਿੱਗੀ ਕੀਮਤ? ਨਿਵੇਸ਼ਕਾਂ ਲਈ ਮਾਹਿਰਾਂ ਨੇ ਦਿੱਤੀ ਅਹਿਮ ਸਲਾਹ

ਕਲੋਰਾਈਡ 500 ਤੇ ਨਮੀ 10,000 ਐੱਮ. ਜੀ./ਕਿੱਲੋਗ੍ਰਾਮ ਤੱਕ ਪਾਈ ਗਈ

ਸਿਆਮ ਮੁਤਾਬਕ, ਗੱਡੀਆਂ ਦੇ ਫਿਊਲ ਟੈਂਕ ਤੋਂ ਲਏ ਗਏ ਕੁਝ ਸੈਂਪਲਾਂ ’ਚ ਕਲੋਰਾਈਡ ਦਾ ਪੱਧਰ 500 ਐੱਮ. ਜੀ./ਕਿੱਲੋਗ੍ਰਾਮ ਤੱਕ ਮਿਲਿਆ। ਉੱਥੇ ਹੀ, ਪੈਟਰੋਲ ਪੰਪਾਂ ਤੋਂ ਲਏ ਗਏ ਸੈਂਪਲਾਂ ’ਚ ਇਹ 350 ਐੱਮ. ਜੀ./ਕਿੱਲੋਗ੍ਰਾਮ ਤੱਕ ਪਾਇਆ ਗਿਆ। ਇਹ ਪੱਧਰ ਇੰਜਣ ਅਤੇ ਐਗਜ਼ਾਸਟ ਸਿਸਟਮ ਲਈ ਨੁਕਸਾਨਦੇਹ ਹੈ।

ਸਿਆਮ ਨੇ ਇਹ ਵੀ ਕਿਹਾ ਹੈ ਕਿ ਕਈ ਥਾਵਾਂ ’ਤੇ ਈ-20 ਪੈਟਰੋਲ ’ਚ ਨਮੀ ਦੀ ਮਾਤਰਾ 10,000 ਐੱਮ. ਜੀ./ਕਿੱਲੋਗ੍ਰਾਮ ਤੱਕ ਪਹੁੰਚ ਗਈ, ਜਦੋਂ ਕਿ ਇਸ ਦੀ ਤੈਅ ਹੱਦ 3,000 ਐੱਮ. ਜੀ./ਕਿੱਲੋਗ੍ਰਾਮ ਹੈ। ਅਜਿਹੇ ’ਚ ਪੈਟਰੋਲ ਭਰਵਾਉਣ ਦੇ ਤੁਰੰਤ ਬਾਅਦ ਵੀ ਗੱਡੀ ਬੰਦ ਪੈ ਸਕਦੀ ਹੈ

ਇਹ ਵੀ ਪੜ੍ਹੋ :  ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼
ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ
: Swiggy-Zomato ਤੋਂ ਨਾਰਾਜ਼ ਹੋਏ Restaurants, 15 August ਤੋਂ ਬਾਅਦ ਬੰਦ ਹੋ ਜਾਵੇਗੀ Online delivery?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News