ਅੱਧੀ ਰਾਤ ਪ੍ਰੇਮਿਕਾ ਨੂੰ ਮਿਲਣ ਗਿਆ ਪ੍ਰੇਮੀ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕਰ ਦਿੱਤਾ ਕਤਲ

Sunday, Aug 23, 2020 - 02:22 AM (IST)

ਅੱਧੀ ਰਾਤ ਪ੍ਰੇਮਿਕਾ ਨੂੰ ਮਿਲਣ ਗਿਆ ਪ੍ਰੇਮੀ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕਰ ਦਿੱਤਾ ਕਤਲ

ਪਟਨਾ - ਰਾਤ ਨੂੰ ਪ੍ਰੇਮਿਕਾ ਨੂੰ ਮਿਲਣਾ ਇੱਕ ਪ੍ਰੇਮੀ ਨੂੰ ਭਾਰੀ ਪੈ ਗਿਆ। ਪਿੰਡ ਵਾਲਿਆਂ ਨੇ ਫੜ ਕੇ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਉਸਦੇ ਇੱਕ ਦੋਸਤ ਨੂੰ ਵੀ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਮਾਮਲਾ ਬਿਹਾਰ ਦੇ ਸ਼ੇਖਪੁਰਾ ਦੇ ਮੇਹੁਸ ਥਾਣਾ ਦਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਾਦਾ ਜ਼ਿਲ੍ਹੇ ਦੇ ਕੋਚਗਾਓਂ 'ਚ ਰਹਿਣ ਵਾਲੇ ਹੀਰਾ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਹੀਰਾ ਕੁਮਾਰ  ਆਪਣੀ ਪ੍ਰੇਮਿਕਾ ਨੂੰ ਮਿਲਣ ਮਾਫੋ ਪਿੰਡ ਆਇਆ ਸੀ। ਉਦੋਂ ਹੀ ਰਾਤ ਨੂੰ ਕੁੜੀ ਦੇ ਘਰ ਵਾਲਿਆਂ ਨੇ ਉਸ ਨੂੰ ਫੜ ਲਿਆ।

ਉਸ ਦੇ ਬਾਅਦ ਪਰਿਵਾਰ ਵਾਲਿਆਂ ਦੇ ਨਾਲ ਪਿੰਡ ਵਾਲੇ ਵੀ ਇਕੱਠੇ ਹੋ ਗਏ। ਫਿਰ ਜਿਸ ਨੂੰ ਜੋ ਮਿਲਿਆ, ਉਸ ਨਾਲ ਪ੍ਰੇਮੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਕੁੱਟ-ਕੁੱਟ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਨਾਲ ਹੀ ਪ੍ਰੇਮੀ  ਦੇ ਦੋਸਤ ਨੂੰ ਵੀ ਬੁਰੀਂ ਤਰ੍ਹਾਂ ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ।  

ਇਸ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਐੱਫ.ਆਈ.ਆਰ. ਦਰਜ ਕਰਵਾਉਂਦੇ ਹੋਏ ਕੁੜੀ ਦੇ ਪਰਿਵਾਰ ਵਾਲੀਆਂ ਨੂੰ ਨਾਮਜ਼ਦ ਮੁਲਜ਼ਮ ਬਣਾਇਆ ਹੈ।


author

Inder Prajapati

Content Editor

Related News