ਪ੍ਰੇਮੀ ਨਾਲ ਲੰਚ 'ਤੇ ਗਈ ਸੀ ਕੁੜੀ, ਬਰਿਆਨੀ ਖਾਣ ਨਾਲ ਹੋ ਗਈ ਮੌਤ
Tuesday, May 27, 2025 - 10:13 AM (IST)

ਪਾਲਘਰ- ਮਹਾਰਾਸ਼ਟਰ ਦੇ ਪਾਲਘਰ 'ਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕੁੜੀ ਆਪਣੇ ਪ੍ਰੇਮੀ ਨਾਲ ਹੋਟਲ 'ਚ ਖਾਣਾ ਖਾਣ ਗਈ ਸੀ। ਉੱਥੇ ਉਨ੍ਹਾਂ ਨੇ ਬਰਿਆਨੀ ਮੰਗਵਾਈ। ਬਰਿਆਨੀ ਖਾਂਦੇ ਸਮੇਂ ਕੁੜੀ ਦੇ ਗਲ਼ੇ 'ਚ ਚਿਕਨ ਦੀ ਇਕ ਛੋਟੀ ਜਿਹੀ ਹੱਡੀ ਦਾ ਟੁਕੜਾ ਫਸ ਗਿਆ। ਇਸ ਨਾਲ ਉਸ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋਣ ਲੱਗੀ। ਉਸ ਦਾ ਪ੍ਰੇਮੀ ਉਸ ਨੂੰ ਤੁਰੰਤ ਹਸਪਤਾਲ ਲਿਜਾਉਣ ਲੱਗਾ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 27 ਸਾਲਾ ਕੁੜੀ ਅਤੇ ਉਸ ਦਾ ਪ੍ਰੇਮੀ ਇਕ ਰੈਸਟੋਰੈਂਟ ਗਏ ਸਨ। ਇੱਥੇ ਉਨ੍ਹਾਂ ਨੇ ਖਾਣੇ 'ਚ ਚਿਕਨ ਬਰਿਆਨੀ ਦਾ ਆਰਡਰ ਦਿੱਤਾ। ਦੋਵੇਂ ਬਰਿਆਨੀ ਖਾ ਰਹੇ ਸਨ ਕਿ ਅਚਾਨਕ ਕੁੜੀ ਦੇ ਗਲ਼ੇ 'ਚ ਹੱਡੀ ਫਸ ਗਈ। ਉਹ ਖੰਘਣ ਲੱਗੀ। ਉਸ ਦੇ ਪ੍ਰੇਮੀ ਨੇ ਉਸ ਨੂੰ ਪਾਣੀ ਦਿੱਤਾ ਪਰ ਕੋਈ ਫਾਇਦਾ ਨਹੀਂ ਹੋਇਆ। ਹੱਡੀ ਅਟਕਣ ਨਾਲ ਉਸ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋਣ ਲੱਗੀ।
ਕਾਫ਼ੀ ਦੇਰ ਤੱਕ ਹੱਡੀ ਉਸ ਦੇ ਗਲੇ 'ਚ ਫਸੀ ਰਹੀ। ਸਾਹ ਨਾ ਆਉਣ ਕਾਰਨ ਉਹ ਬੇਹੋਸ਼ ਹੋ ਗਈ। ਉਸ ਦੀ ਹਾਲਤ ਦੇਖ ਕੇ ਪ੍ਰੇਮੀ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਜਾਨ ਚਲੀ ਗਈ ਸੀ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪਾਲਘਰ ਪੁਲਸ ਹਸਪਤਾਲ ਪਹੁੰਚੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕੁੜੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਕੁੜੀ ਦੀ ਮੌਤ ਨਾਲ ਉਸ ਦਾ ਪਰਿਵਾਰ ਸਦਮੇ 'ਚ ਹੈ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8