''''ਮੇਰੇ ਨਾਲ ਵਿਆਹ ਕਰਵਾ ਲੈ..!'''' ਕੁੜੀ ਦੇ ਮੂੰਹੋਂ ਇਹ ਗੱਲ ਸੁਣ Boyfriend ਨੇ ਫਲਾਈਓਵਰ ਤੋਂ ਦੇ''ਤਾ ਧੱਕਾ

Thursday, Jun 11, 2026 - 05:44 PM (IST)

''''ਮੇਰੇ ਨਾਲ ਵਿਆਹ ਕਰਵਾ ਲੈ..!'''' ਕੁੜੀ ਦੇ ਮੂੰਹੋਂ ਇਹ ਗੱਲ ਸੁਣ Boyfriend ਨੇ ਫਲਾਈਓਵਰ ਤੋਂ ਦੇ''ਤਾ ਧੱਕਾ

ਨੈਸ਼ਨਲ ਡੈਸਕ- ਓਡੀਸ਼ਾ ਦੇ ਗੰਜਮ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸਿਰਫ਼ਿਰੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਵੱਲੋਂ ਵਿਆਹ ਦਾ ਦਬਾਅ ਬਣਾਉਣ 'ਤੇ ਉਸ ਨੂੰ ਓਵਰਬ੍ਰਿਜ ਤੋਂ ਹੇਠਾਂ ਸੁੱਟ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਮੁਤਾਬਕ ਮ੍ਰਿਤਕ ਮਹਿਲਾ ਅਤੇ ਮੁਲਜ਼ਮ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸਨ। ਘਟਨਾ ਵਾਲੇ ਦਿਨ ਦੋਵੇਂ ਇੱਕ ਓਵਰਬ੍ਰਿਜ ਦੇ ਨੇੜੇ ਮਿਲੇ ਸਨ, ਜਿੱਥੇ ਲੜਕੀ ਨੇ ਇੱਕ ਵਾਰ ਫਿਰ ਮੁੰਡੇ ਅੱਗੇ ਵਿਆਹ ਦਾ ਵਿਸ਼ਾ ਛੇੜ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਅਮਰੀਕੀ ਹਮਲੇ 'ਚ 3 ਭਾਰਤੀਆਂ ਦੀ ਮੌਤ

ਇਹ ਬਹਿਸ ਇੰਨੀ ਵਧ ਗਈ ਕਿ ਮੁਲਜ਼ਮ ਨੇ ਗੁੱਸੇ ਵਿੱਚ ਆ ਕੇ ਆਪਣੀ ਪ੍ਰੇਮਿਕਾ ਨੂੰ ਓਵਰਬ੍ਰਿਜ ਤੋਂ ਹੇਠਾਂ ਸੁੱਟ ਦਿੱਤਾ। ਉਚਾਈ ਤੋਂ ਸੜਕ 'ਤੇ ਡਿੱਗਣ ਕਾਰਨ ਲੜਕੀ ਦੇ ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਫਰਾਰ ਹੋਣ ਦੀ ਫ਼ਿਰਾਕ 'ਚ ਘੁੰਮ ਰਹੇ ਮੁਲਜ਼ਮ ਪ੍ਰੇਮੀ ਨੂੰ ਕਾਬੂ ਕਰ ਲਿਆ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਇਰਾਨ ਨਾਲ ਜੰਗ ਵਿਚਾਲੇ ਅਮਰੀਕਾ ਨੇ ਚੁੱਪ-ਚੁਪੀਤੇ ਕਰ'ਤਾ ਵੱਡਾ ਕਾਰਾ ! ਟਰੰਪ ਦੇ ਦਾਅਵੇ ਨੇ ਸਭ ਨੂੰ ਕਰ'ਤਾ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News