ਸਕੂਲ ਜਾਣ ਤੋਂ ਬਚਣ ਲਈ ਰਿਸ਼ਤੇਦਾਰਾਂ ਦੇ ਜਾ ਰਹੀ ਕੁੜੀ ਭੁੱਲੀ ਰਾਹ, ਟੈਂਪੂ ਚਾਲਕ ਨੇ ਲੁੱਟੀ ਆਬਰੂ

Friday, Jul 03, 2026 - 06:16 PM (IST)

ਸਕੂਲ ਜਾਣ ਤੋਂ ਬਚਣ ਲਈ ਰਿਸ਼ਤੇਦਾਰਾਂ ਦੇ ਜਾ ਰਹੀ ਕੁੜੀ ਭੁੱਲੀ ਰਾਹ, ਟੈਂਪੂ ਚਾਲਕ ਨੇ ਲੁੱਟੀ ਆਬਰੂ

ਮਲੋਟ (ਗੋਇਲ) : ਮਲੋਟ ਵਿਖੇ ਸਕੂਲ ਜਾਣ ਤੋਂ ਬਚਣ ਲਈ ਰਿਸ਼ਤੇਦਾਰ ਦੇ ਘਰ ਜਾ ਰਹੀ ਇਕ 12 ਸਾਲਾ ਨਾਬਾਲਗ ਬੱਚੀ ਨਾਲ ਟੈਂਪੂ ਚਾਲਕ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ’ਤੇ ਬੱਚੀ ਸਕੂਲ ਨਹੀਂ ਸੀ ਜਾਣਾ ਚਾਹੁੰਦੀ, ਜਿਸ ਕਾਰਨ ਉਸ ਨੇ ਨੇੜਲੇ ਪਿੰਡ ’ਚ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਜਾਣ ਦੀ ਯੋਜਨਾ ਬਣਾਈ ਤਾਂ ਜੋ ਲੇਟ ਹੋਣ ’ਤੇ ਉਸ ਨੂੰ ਸਕੂਲ ਨਾ ਜਾਣਾ ਪਵੇ। ਉੱਥੇ ਜਾਣ ਲਈ ਉਸ ਨੇ ਇਕ ਆਟੋ ਰਿਕਸ਼ਾ ਫੜ ਲਿਆ। ਰਸਤੇ ’ਚ ਬੱਚੀ ਰਿਸ਼ਤੇਦਾਰ ਦਾ ਘਰ ਭੁੱਲ ਗਈ, ਜਿਸ ਦਾ ਫਾਇਦਾ ਉਠਾਉਂਦਿਆਂ ਮੁਲਜ਼ਮ ਟੈਂਪੂ ਚਾਲਕ ਨੇ ਬੱਚੀ ਨੂੰ ਵਰਗਲਾ ਲਿਆ ਅਤੇ ਇਕ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਤਿੰਨ ਮਹੀਨੇ ਤਕ ਨਹੀਂ ਮਿਲੇਗੀ ਛੁੱਟੀ

ਬਦਹਵਾਸ ਹਾਲਤ ’ਚ ਘਰ ਪਹੁੰਚੀ ਬੱਚੀ ਨੇ ਜਦੋਂ ਪਰਿਵਾਰ ਨੂੰ ਆਪਬੀਤੀ ਦੱਸੀ ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਖੁਦ ਵੀ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰ ਦੀ ਮਦਦ ਨਾਲ ਪੁਲਸ ਨੇ ਮੁਲਜ਼ਮ ਟੈਂਪੂ ਚਾਲਕ ਨੂੰ ਕਾਬੂ ਕਰ ਲਿਆ ਹੈ। ਫਿਲਹਾਲ ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਅਤੇ ਪੁਲਸ ਨੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

Gurminder Singh

Content Editor

Related News