ਵੈਲੇਨਟਾਈਨ ਡੇਅ : ਪਾਰਕ ''ਚ ਮੌਜਾਂ ਲੁੱਟਦੇ ਪ੍ਰੇਮੀ ਜੋੜੇ ਦਾ ਬਜਰੰਗ ਦਲ ਦੇ ਵਰਕਰਾਂ ਨੇ ਕਰਵਾਇਆ ਵਿਆਹ
Friday, Feb 14, 2020 - 07:58 PM (IST)

ਰਾਂਚੀ — ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਵੈਲੇਨਟਾਈਨ ਡੇਅ ਮੌਕੇ ਬਜਰੰਗ ਦਲ ਦੇ ਵਰਕਰਾਂ ਨੇ ਪਿਆਨ ਦਾ ਰੰਗ ਬੇਰੰਗ ਕੀਤਾ। ਬਜਰੰਗ ਦਲ ਦੇ ਵਰਕਰਾਂ ਨੇ ਰਾਂਚੀ ਦੇ ਪਾਰਕਾਂ 'ਚ ਭਾਜੜ ਮਚਾ ਦਿੱਤੀ। ਬਜਰੰਗ ਦਲ ਦੇ ਵਰਕਰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਪਾਰਕ 'ਚ ਵੜ੍ਹੇ ਅਤੇ ਕਈ ਪ੍ਰੇਮੀ ਜੋੜਿਆਂ ਨੂੰ ਜ਼ਬਰਦਸਤੀ ਭਜਾਇਆ। ਇੰਨਾ ਹੀ ਨਹੀਂ ਇਕ ਜੋੜੇ ਦੀ ਤਾਂ ਸ਼ਾਦੀ ਤਕ ਕਰਵਾ ਦਿੱਤੀ।
ਬਜਰੰਗ ਦਲ ਦੇ ਵਰਕਰਾਂ ਨੇ ਜ਼ਬਰਦਸਤੀ ਪ੍ਰੇਮੀ ਜੋੜਿਆਂ ਦੇ ਫੋਨ ਖੋਹ ਲਏ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਘਰ ਵਾਲਿਆਂ ਨੂੰ ਫੋਨ ਕੀਤਾ। ਨਾਲ ਹੀ ਪਾਰਕ 'ਚ ਵਾਪਸ ਨਾ ਆਉਣ ਦੀ ਧਮਕੀ ਦਿੱਤੀ। ਜਦੋਂ ਇਸ ਦੀ ਖਬਰ ਪੁਲਸ ਨੂੰ ਮਿਲੀ ਤਾਂ ਮੌਕੇ 'ਤੇ ਪਹੁੰਚ ਕੇ ਬਜਰੰਗ ਦਲ ਦੇ ਵਰਕਰਾਂ ਸਣੇ ਕਈ ਪ੍ਰੇਮੀ ਜੋੜਿਆਂ ਨੂੰ ਹਿਰਾਸਤ 'ਚ ਲਿਆ। ਦੂਜੇ ਪਾਸੇ ਜਮਸ਼ੇਦਪੁਰ ਦੇ ਜੁਬਲੀ ਪਾਰਕ 'ਚ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸ਼ਿਵ ਸੈਨਿਕਾਂ ਨੇ ਪ੍ਰੇਮੀ ਜੋੜਿਆਂ ਖਿਲਾਫ ਜੁਬਲੀ ਪਾਰਕ ਪਹੁੰਚ ਕੇ ਜੰਮ ਕੇ ਪ੍ਰਦਰਸ਼ਨ ਕੀਤਾ। ਬਜਰੰਗ ਦਲ ਦੇ ਲੋਕਾਂ ਨੇ ਪ੍ਰੇਮੀ ਜੋੜੇ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਪਰ ਪ੍ਰੇਮੀ ਜੋੜਾ ਆਪਣੀ ਜਾਨ ਬਚਾ ਕੇ ਭੱਜਦੇ ਨਜ਼ਰ ਆਏ। ਹਾਲਾਂਕਿ ਬਜਰੰਗ ਦਲ ਅਤੇ ਸ਼ਿਵ ਸੈਨਿਕਾਂ ਨੂੰ ਲੈ ਕੇ ਸ਼ਹਿਰ ਦੇ ਪਾਰਕਾਂ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ।