ਭਾਈ ਦੂਜ ''ਤੇ ਅਪਾਹਜ ਭੈਣ ਨੇ ਪੈਰ ਨਾਲ ਲਾਇਆ ਭਰਾ ਨੂੰ ਟਿੱਕਾ

Wednesday, Oct 25, 2017 - 03:00 PM (IST)

ਭਾਈ ਦੂਜ ''ਤੇ ਅਪਾਹਜ ਭੈਣ ਨੇ ਪੈਰ ਨਾਲ ਲਾਇਆ ਭਰਾ ਨੂੰ ਟਿੱਕਾ

ਬੰਗਾਲ— ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਦੇਸ਼ 'ਚ ਮਨਾਇਆ ਗਿਆ ਪਰ ਇਸ ਵਾਰ ਇਸ ਤਿਉਹਾਰ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਇਸ ਤਸਵੀਰ 'ਚ ਇਕ ਅਪਾਹਜ ਭੈਣ ਆਪਣੇ ਭਰਾ ਨੂੰ ਪੈਰ ਦੀ ਉਂਗਲੀ ਨਾਲ ਟਿੱਕਾ ਲਾ ਰਹੀ ਹੈ। ਫੇਸਬੁੱਕ-ਟਵਿੱਟਰ 'ਤੇ ਇਹ ਫੋਟੋ ਕਾਫੀ ਵਾਇਰਲ ਹੈ ਅਤੇ ਲੋਕ ਇਸ ਨੂੰ ਖੂਬ ਸ਼ੇਅਰ ਕਰ ਰਹੇ ਹਨ।
ਭਾਈ ਦੂਜ ਨੂੰ ਦੇਸ਼ ਦੇ ਹਿੱਸਿਆਂ 'ਚ ਵੱਖ-ਵੱਖ ਨਾਂਵਾਂ ਨਾਲ ਮਨਾਇਆ ਜਾਂਦਾ ਹੈ। ਬੰਗਾਲ 'ਚ ਇਸ ਨੂੰ ਭਾਈ ਫੋਟਾ ਦੇ ਨਾਂ ਨਾਲ ਜਾਣਦੇ ਹਨ। ਬੰਗਾਲ ਦੇ ਰਹਿਣ ਵਾਲੇ ਸਮਰਾਟ ਬਸੂ ਨੇ ਭਾਈ ਫੋਟਾ ਦਾ ਤਿਉਹਾਰ ਆਪਣੀ ਭੈਣ ਨਾਲ ਮਨਾਉਂਦੇ ਹੋਏ ਫੇਸਬੁੱਕ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਜਿਸ ਨੇ ਵੀ ਦੇਖਿਆ, ਉਸ ਦੀਆਂ ਅੱਖਾਂ 'ਚ ਹੰਝੂ ਅਤੇ ਇਨ੍ਹਾਂ ਦੋਹਾਂ ਲਈ ਪਿਆਰ ਉੱਭਰ ਆਇਆ। 

 

শুভ ভাইফোঁটা ।

Posted by Samrat Basu on Saturday, October 21, 2017

ਇਨ੍ਹਾਂ ਤਸਵੀਰਾਂ 'ਚ ਸਮਾਰਟ ਦੀ ਭੈਣ ਪੈਰ ਨਾਲ ਉਨ੍ਹਾਂ ਨੂੰ ਟਿੱਕਾ ਲਾ ਰਹੀ ਹੈ ਅਤੇ ਸਿਰ 'ਤੇ ਹੱਥ ਰੱਖ ਪਾਉਣ 'ਚ ਅਸਮਰੱਥ ਭੈਣ ਸਿਰ 'ਤੇ ਪੈਰ ਰੱਖ ਕੇ ਹੀ ਆਪਣਾ ਆਸ਼ੀਰਵਾਦ ਦੇ ਰਹੀ ਹੈ। ਸਮਰਾਟ ਦੀ ਇਸ ਪੋਸਟ ਨੂੰ ਹੁਣ ਤੱਕ 48 ਹਜ਼ਾਰ ਤੋਂ ਵਧ ਲੋਕਾਂ ਨੇ ਲਾਈਕ ਕੀਤਾ ਹੈ, ਜਦੋਂ ਕਿ 15 ਹਜ਼ਾਰ ਤੋਂ ਵਧ ਲੋਕਾਂ ਨੇ ਸ਼ੇਅਰ ਕੀਤਾ ਹੈ।


Related News