ਹੁਣ ਆਸਾਨ ਨਹੀਂ Love Marriage, ਬਦਲੇ ਕਾਨੂੰਨ... ਕੋਰਟ ਮੈਰਿਜ ਤੋਂ ਪਹਿਲਾਂ ਕਰਨਾ ਪਵੇਗਾ ਇਹ ਜ਼ਰੂਰੀ ਕੰਮ
Tuesday, Jun 10, 2025 - 01:07 PM (IST)

ਨੈਸ਼ਨਲ ਡੈਸਕ- ਵਿਆਹ ਰਜਿਸਟਰੇਸ਼ਨ ਨੂੰ ਲੈ ਕੇ ਵੱਡੀ ਤਬਦੀਲੀ ਕੀਤੀ ਗਈ ਹੈ। ਹੁਣ ਜੇਕਰ ਕੋਈ ਮੁੰਡਾ-ਕੁੜੀ ਘਰ ਵਾਲਿਆਂ ਦੀ ਮਰਜ਼ੀ ਦੇ ਬਿਨਾਂ ਵਿਆਹ ਕਰਦੇ ਹਨ ਤਾਂ ਉਨ੍ਹਾਂ ਨੂੰ ਕੁਝ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਹ ਤਬਦੀਲੀ ਇਲਾਹਾਬਾਦ ਹਾਈ ਕੋਰਟ ਦੇ ਇਕ ਫ਼ੈਸਲੇ ਤੋਂ ਬਾਅਦ ਕੀਤੀ ਗਈ ਹੈ। ਜਿਸ ਤੋਂ ਬਾਅਦ ਯੋਗੀ ਸਰਕਾਰ (ਉੱਤਰ ਪ੍ਰਦੇਸ਼ ਸਰਕਾਰ) ਨੇ ਇਸ ਲਈ ਆਦੇਸ਼ ਜਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੂਬੇ 'ਚ ਕਈ ਮਾਮਲਿਆਂ 'ਚ ਫਰਜ਼ੀ ਵਿਆਹ ਦੇ ਦੋਸ਼ ਲੱਗੇ ਹਨ। ਖ਼ਾਸ ਕਰ ਕੇ ਬਿਨਾਂ ਮਾਨਤਾ ਪ੍ਰਾਪਤ ਮੰਦਰਾਂ ਜਾਂ ਸੰਸਥਾਵਾਂ ਰਾਹੀਂ। ਆਰੀਆ ਸਮਾਜ ਮੰਦਰ ਟਰੱਸਟ 'ਤੇ ਵੀ ਫਰਜ਼ੀ ਤਰੀਕੇ ਨਾਲ ਵਿਆਹ ਕਰਵਾਉਣ ਦੇ ਮਾਮਲੇ ਦਰਜ ਹੋਏ ਹਨ। ਗਾਜ਼ੀਆਬਾਦ 'ਚ ਹੀ ਪਿਛਲੇ ਸਾਲ ਅਜਿਹੇ 5 ਮਾਮਲੇ ਵੱਖ-ਵੱਖ ਥਾਣਿਆਂ 'ਚ ਦਰਜ ਕੀਤੇ ਗਏ ਸਨ। ਅਜਿਹੇ ਮਾਮਲਿਆਂ ਨੂੰ ਰੋਕਣ ਅਤੇ ਵਿਆਹ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਹੁਣ ਵਿਆਹ ਰਜਿਸਟਰੇਸ਼ਨ ਲਈ ਲਾਗੂ ਹੋਣਗੇ ਇਹ ਜ਼ਰੂਰੀ ਨਿਯਮ
ਪਰਿਵਾਰ ਦੀ ਮੌਜੂਦਗੀ ਜ਼ਰੂਰੀ
ਹੁਣ ਵਿਆਹ ਦਾ ਰਜਿਸਟਰੇਸ਼ਨ ਉਦੋਂ ਹੋਵੇਗਾ, ਜਦੋਂ ਲਾੜਾ ਜਾਂ ਲਾੜੀ ਦੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਮੌਜੂਦ ਹੋਵੇਗਾ। ਇਹ ਮੈਂਬਰ ਮਾਤਾ-ਪਿਤਾ, ਭਰਾ-ਭੈਣ, ਦਾਦਾ-ਦਾਦੀ ਜਾਂ ਬਾਲਗ ਕੋਈ ਵੀ ਹੋ ਸਕਦਾ ਹੈ। ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਵਿਆਹ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ।
ਵਿਆਹ ਸਥਾਨ ਦਾ ਨਿਯਮ
ਵਿਆਹ ਦਾ ਰਜਿਸਟਰੇਸ਼ਨ ਉਸੇ ਜ਼ਿਲ੍ਹੇ 'ਚ ਹੋਵੇਗਾ, ਜਿੱਥੇ ਲਾੜਾ ਜਾਂ ਲਾੜੀ ਦੇ ਮਾਤਾ-ਪਿਤਾ ਸਥਾਈ ਰੂਪ ਨਾਲ ਰਹਿੰਦੇ ਹਨ।
ਬਿਨਾਂ ਸਹਿਮਤੀ ਵਾਲੇ ਵਿਆਹ ਲਈ ਸਬੂਤ ਜ਼ਰੂਰੀ
ਜੇਕਰ ਵਿਆਹ ਪਰਿਵਾਰ ਦੀ ਸਹਿਮਤੀ ਦੇ ਬਿਨਾਂ ਹੋ ਰਿਹਾ ਹੈ ਤਾਂ ਵਿਆਹ ਕਰਵਾਉਣ ਵਾਲੇ ਪੁਜਾਰੀ, ਕਾਜੀ ਜਾਂ ਪਾਦਰੀ ਦਾ ਸਹੁੰ ਪੁੱਤਰ (ਐਫੀਡੇਵਿਟ) ਜ਼ਰੂਰੀ ਹੋਵੇਗਾ। ਲੋੜ ਪੈਣ 'ਤੇ ਰਜਿਸਟਰੇਸ਼ਨ ਅਧਿਕਾਰੀ ਉਨ੍ਹਾਂ ਦੀ ਗਵਾਹੀ ਵੀ ਦਰਜ ਕਰ ਸਕਦੇ ਹਨ। ਪੂਰੇ ਵਿਆਹ ਦੀ ਵੀਡੀਓ ਰਿਕਾਰਡਿੰਗ ਪੈਨ ਡਰਾਈਵ 'ਚ ਜਮ੍ਹਾ ਕਰਨੀ ਹੋਵੇਗੀ। ਵਿਆਹ ਪ੍ਰਮਾਣ ਪੱਤਰ 'ਤੇ ਵਿਸ਼ੇਸ਼ ਮੋਹਰ ਲਗਾਈ ਜਾਵੇਗੀ, ਜਿਸ ਨਾਲ ਪ੍ਰਮਾਣਿਕਤਾ ਯਕੀਨੀ ਹੋਵੇ।
ਨਵੇਂ ਨਿਯਮਾਂ ਦਾ ਮਕਸਦ
ਇਨ੍ਹਾਂ ਤਬਦੀਲੀਆਂ ਦਾ ਮਕਸਦ ਵਿਆਹ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਯਕੀਨੀ ਬਣਾਉਣਾ ਹੈ। ਹੁਣ ਸਿਰਫ਼ 2 ਲੋਕਾਂ ਦਾ ਨਿੱਜੀ ਮਾਮਲਾ ਨਹੀਂ ਰਹੇਗਾ ਸਗੋਂ ਉਸ 'ਚ ਪਰਿਵਾਰ ਅਤੇ ਸਰਕਾਰੀ ਸਿਸਟਮ ਦੀ ਵੀ ਹਿੱਸੇਦਾਰੀ ਹੋਵੇਗੀ। ਇਹ ਕਦਮ ਫਰਜ਼ੀ ਵਿਆਹ, ਧੋਖਾਧੜੀ ਅਤੇ ਬਲੈਕਮੇਲਿੰਗ ਵਰਗੇ ਮਾਮਲਿਆਂ 'ਤੇ ਰੋਕ ਲਗਾਉਣ 'ਚ ਮਦਦਗਾਰ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8