ਬਾਜ਼ਾਰ ਵਰਗਾ ਸੰਘਣਾ ਅਤੇ ਕ੍ਰੀਮੀ ''ਮੈਂਗੋ ਸ਼ੇਕ'' ਹੁਣ ਘਰ ''ਚ ਬਣਾਓ; ਨੋਟ ਕਰੋ ਇਹ ਆਸਾਨ ਰੈਸਿਪੀ
Saturday, May 16, 2026 - 12:53 PM (IST)
ਵੈੱਬ ਡੈਸਕ - ਗਰਮੀਆਂ ਦਾ ਮੌਸਮ ਆਉਂਦੇ ਹੀ ਹਰ ਘਰ 'ਚ ਫਲਾਂ ਦੇ ਰਾਜੇ 'ਅੰਬ' ਦੀ ਮੰਗ ਵਧ ਜਾਂਦੀ ਹੈ। ਇਸ ਮੌਸਮ 'ਚ ਜੇਕਰ ਠੰਡਾ-ਠੰਡਾ ਮੈਂਗੋ ਸ਼ੇਕ ਮਿਲ ਜਾਵੇ, ਤਾਂ ਦਿਨ ਭਰ ਦੀ ਥਕਾਵਟ ਮਿੰਟਾਂ 'ਚ ਦੂਰ ਹੋ ਜਾਂਦੀ ਹੈ। ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਘਰ 'ਚ ਬਾਜ਼ਾਰ ਵਰਗਾ ਸੰਘਣਾ ਅਤੇ ਟੇਸਟੀ ਮੈਂਗੋ ਸ਼ੇਕ ਨਹੀਂ ਬਣਦਾ। ਜੇਕਰ ਤੁਸੀਂ ਵੀ ਇਸ ਗਰਮੀ 'ਚ ਮਾਰਕੀਟ ਸਟਾਈਲ ਸ਼ੇਕ ਦਾ ਅਨੰਦ ਲੈਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਡੇ ਨਾਲ ਸਭ ਤੋਂ ਆਸਾਨ ਅਤੇ ਬੈਸਟ ਰੈਸਿਪੀ ਸਾਂਝੀ ਕਰਨ ਜਾ ਰਹੇ ਹਾਂ।
ਇਸ ਤਰੀਕੇ ਨਾਲ ਬਣਾਇਆ ਮੈਂਗੋ ਸ਼ੇਕ ਨਾ ਸਿਰਫ਼ ਸਵਾਦ ਹੋਵੇਗਾ, ਬਲਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਬਹੁਤ ਪਸੰਦ ਆਵੇਗਾ।
ਲੋੜੀਂਦੀ ਸਮੱਗਰੀ :-
ਪੱਕੇ ਹੋਏ ਅੰਬ
- 2 (ਚੰਗੀ ਤਰ੍ਹਾਂ ਧੋ ਕੇ, ਛਿੱਲ ਕੇ ਟੁਕੜਿਆਂ 'ਚ ਕੱਟੇ ਹੋਏ)
ਠੰਡਾ ਦੁੱਧ
- 2 ਗਲਾਸ (ਉਬਾਲ ਕੇ ਠੰਡਾ ਕੀਤਾ ਹੋਇਆ)
ਖੰਡ
-3-4 ਚਮਚ (ਸੁਆਦ ਅਨੁਸਾਰ)
ਬਰਫ਼ ਦੇ ਟੁਕੜੇ
- 4-5
ਡ੍ਰਾਈ ਫਰੂਟਸ
- ਬਦਾਮ, ਪਿਸਤਾ ਅਤੇ ਕਾਜੂ (ਬਾਰੀਕ ਕੱਟੇ ਹੋਏ)
ਟੂਟੀ-ਫਰੂਟੀ ਜਾਂ ਵਨੀਲਾ ਆਈਸਕ੍ਰੀਮ
- ਸਜਾਵਟ ਲਈ, ਜੇਕਰ ਚਾਹੋ
ਬਣਾਉਣ ਦਾ ਸਹੀ ਤਰੀਕਾ :-
ਅੰਬ ਨੂੰ ਬਲੈਂਡ ਕਰੋ
- ਸਭ ਤੋਂ ਪਹਿਲਾਂ ਕੱਟੇ ਹੋਏ ਅੰਬ ਦੇ ਟੁਕੜਿਆਂ ਨੂੰ ਮਿਕਸੀ ਦੇ ਜਾਰ 'ਚ ਪਾਓ। ਇਸ 'ਚ ਖੰਡ ਅਤੇ ਸਿਰਫ਼ ਅੱਧਾ ਗਲਾਸ ਦੁੱਧ ਪਾਓ।
ਸਮੂਥ ਪੇਸਟ ਬਣਾਓ
- ਮਿਕਸੀ ਨੂੰ 1 ਮਿੰਟ ਲਈ ਚਲਾਓ ਤਾਂ ਜੋ ਅੰਬ ਅਤੇ ਖੰਡ ਦਾ ਇਕ ਬਿਲਕੁਲ ਮੁਲਾਇਮ ਪੇਸਟ ਬਣ ਜਾਵੇ।
ਬਾਕੀ ਸਮੱਗਰੀ ਮਿਲਾਓ
- ਹੁਣ ਇਸ ਪੇਸਟ 'ਚ ਬਾਕੀ ਬਚਿਆ ਹੋਇਆ ਡੇਢ ਗਲਾਸ ਠੰਡਾ ਦੁੱਧ ਅਤੇ ਬਰਫ਼ ਦੇ ਟੁਕੜੇ ਪਾਓ। ਮਿਕਸੀ ਨੂੰ ਇਕ ਵਾਰ ਫਿਰ ਤੇਜ਼ ਸਪੀਡ 'ਤੇ 1 ਤੋਂ 2 ਮਿੰਟ ਲਈ ਚੰਗੀ ਤਰ੍ਹਾਂ ਚਲਾਓ।
ਸ਼ੇਕ ਤਿਆਰ ਹੈ
- ਤੁਹਾਡਾ ਬਾਜ਼ਾਰ ਵਰਗਾ ਗਾੜ੍ਹਾ, ਕ੍ਰੀਮੀ ਅਤੇ ਲਾਜਵਾਬ ਮੈਂਗੋ ਸ਼ੇਕ ਬਿਲਕੁਲ ਤਿਆਰ ਹੈ।
ਇੰਝ ਕਰੋ ਸਰਵ :-
- ਮੈਂਗੋ ਸ਼ੇਕ ਨੂੰ ਕੱਚ ਦੇ ਖ਼ੂਬਸੂਰਤ ਗਲਾਸਾਂ 'ਚ ਕੱਢੋ। ਉੱਪਰੋਂ ਬਾਰੀਕ ਕੱਟੇ ਹੋਏ ਬਦਾਮ, ਪਿਸਤਾ ਅਤੇ ਕਾਜੂ ਪਾ ਕੇ ਸਜਾਓ। ਜੇਕਰ ਤੁਸੀਂ ਇਸ ਨੂੰ ਹੋਰ ਖ਼ਾਸ ਬਣਾਉਣਾ ਚਾਹੁੰਦੇ ਹੋ, ਤਾਂ ਉੱਪਰੋਂ ਇਕ ਚਮਚ ਵਨੀਲਾ ਆਈਸਕ੍ਰੀਮ ਜਾਂ ਥੋੜ੍ਹੀ ਜਿਹੀ ਟੂਟੀ-ਫਰੂਟੀ ਵੀ ਪਾ ਸਕਦੇ ਹੋ।
