31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
Friday, May 22, 2026 - 11:35 AM (IST)
ਬਿਜ਼ਨੈੱਸ ਡੈਸਕ : ਵਿੱਤ ਸਾਲ 2025-26 (ਅਸੈਸਮੈਂਟ ਸਾਲ 2026-27) ਲਈ ਟੈਕਸ ਭਰਨ ਵਾਲੇ ਦੇਸ਼ ਦੇ ਕਰੋੜਾਂ ਟੈਕਸਪੇਅਰਸ ਲਈ ਬੇਹੱਦ ਜ਼ਰੂਰੀ ਖ਼ਬਰ ਹੈ। ਇਨਕਮ ਟੈਕਸ ਵਿਭਾਗ ਨੇ ਅਧਿਕਾਰਤ ਤੌਰ 'ਤੇ ITR-1 ਅਤੇ ITR-4 ਫਾਰਮ ਭਰਨ ਦੀ ਸਹੂਲਤ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਨੌਕਰੀਪੇਸ਼ਾ ਲੋਕਾਂ, ਪੈਨਸ਼ਨਰਾਂ ਅਤੇ ਛੋਟੇ ਵਪਾਰੀਆਂ ਲਈ ਰਿਟਰਨ ਫਾਈਲ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ, ਪਰ ਦੇਰੀ ਹੋਣ 'ਤੇ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਕਿਸ ਲਈ ਕਿਹੜੀ ਤਾਰੀਖ ਹੈ ਮਹੱਤਵਪੂਰਨ?
ਆਮਦਨ ਕਰ ਵਿਭਾਗ ਨੇ ਵੱਖ-ਵੱਖ ਸ਼੍ਰੇਣੀਆਂ ਲਈ ਰਿਟਰਨ ਭਰਨ ਦੀ ਸਮੇਂ ਸੀਮਾ ਨਿਰਧਾਰਤ ਕੀਤੀ ਹੈ।
31 ਜੁਲਾਈ 2026: ਇਹ ਮਿਤੀ ਉਹਨਾਂ ਆਮ ਟੈਕਸਪੇਅਰਸ ਲਈ ਹੈ ਜਿਨ੍ਹਾਂ ਦੇ ਖਾਤਿਆਂ ਦਾ ਆਡਿਟ ਜ਼ਰੂਰੀ ਨਹੀਂ ਹੈ। ਇਸ ਵਿੱਚ ਸੈਲਰੀਡ ਕਰਮਚਾਰੀ, ਪੈਨਸ਼ਨਰ, HUF ਅਤੇ ਫ੍ਰੀਲਾਂਸਰ ਸ਼ਾਮਲ ਹਨ। ਇਸ ਤੋਂ ਇਲਾਵਾ, 'ਪ੍ਰਿਜ਼ਮਪਟਿਵ ਟੈਕਸੇਸ਼ਨ ਸਕੀਮ' ਅਧੀਨ ਆਉਣ ਵਾਲੇ ਛੋਟੇ ਕਾਰੋਬਾਰੀ ਤੇ ਪ੍ਰੋਫੈਸ਼ਨਲ ਵੀ ਇਸੇ ਤਾਰੀਖ ਤੱਕ ਰਿਟਰਨ ਭਰ ਸਕਦੇ ਹਨ।
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
31 ਅਕਤੂਬਰ 2026: ਉਹਨਾਂ ਕੰਪਨੀਆਂ ਅਤੇ ਵਪਾਰੀਆਂ ਲਈ ਜਿਨ੍ਹਾਂ ਲਈ ਟੈਕਸ ਆਡਿਟ ਕਰਵਾਉਣਾ ਲਾਜ਼ਮੀ ਹੈ।
30 ਨਵੰਬਰ 2026: ਅੰਤਰਰਾਸ਼ਟਰੀ ਲੈਣ-ਦੇਣ ਕਰਨ ਵਾਲੇ ਕਾਰੋਬਾਰੀਆਂ ਲਈ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਦੇਰੀ ਕਰਨ 'ਤੇ ਲੱਗੇਗੀ 5,000 ਰੁਪਏ ਦੀ 'ਚਪਤ'
ਜੇਕਰ ਤੁਸੀਂ 31 ਜੁਲਾਈ 2026 ਦੀ ਡੈੱਡਲਾਈਨ ਖੁੰਝਾ ਦਿੰਦੇ ਹੋ, ਤਾਂ ਇਨਕਮ ਟੈਕਸ ਐਕਟ ਦੀ ਧਾਰਾ 234F ਦੇ ਤਹਿਤ ਤੁਹਾਨੂੰ 5,000 ਰੁਪਏ ਤੱਕ ਦੀ ਲੇਟ ਫੀਸ (ਜੁਰਮਾਨਾ) ਹੋਵੇਗਾ। ਸਿਰਫ਼ ਇੰਨਾ ਹੀ ਨਹੀਂ, ਟੈਕਸ ਦੇਰੀ ਨਾਲ ਜਮ੍ਹਾ ਕਰਵਾਉਣ 'ਤੇ ਬਕਾਇਆ ਰਾਸ਼ੀ 'ਤੇ ਹਰ ਮਹੀਨੇ 1% ਵਾਧੂ ਵਿਆਜ ਵੀ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਸਮੇਂ ਸਿਰ ਰਿਟਰਨ ਨਾ ਭਰਨ ਕਾਰਨ ਤੁਹਾਨੂੰ ਕਈ ਹੋਰ ਵਿੱਤੀ ਨੁਕਸਾਨ ਵੀ ਹੋ ਸਕਦੇ ਹਨ:
ਜੇਕਰ ਤੁਹਾਡਾ ਟੈਕਸ ਰਿਫੰਡ ਬਣਦਾ ਹੈ, ਤਾਂ ਉਸ ਦੇ ਆਉਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ।
ਤੁਸੀਂ ਚਾਲੂ ਸਾਲ ਦੇ ਵਪਾਰਕ ਘਾਟੇ ਜਾਂ ਸ਼ੇਅਰ ਬਾਜ਼ਾਰ ਦੇ ਨੁਕਸਾਨ ਨੂੰ ਅਗਲੇ ਸਾਲ ਦੇ ਮੁਨਾਫੇ ਨਾਲ ਐਡਜਸਟ (Carry Forward) ਨਹੀਂ ਕਰ ਸਕੋਗੇ।
ਮਾਹਿਰਾਂ ਦੀ ਸਲਾਹ: ਫਾਰਮ 16 ਦਾ ਇੰਤਜ਼ਾਰ ਕਰੋ ਹਾਲਾਂਕਿ ਪੋਰਟਲ 'ਤੇ ਫਾਰਮ ਲਾਈਵ ਹੋ ਗਏ ਹਨ, ਪਰ ਟੈਕਸ ਮਾਹਿਰਾਂ ਅਨੁਸਾਰ ਨੌਕਰੀਪੇਸ਼ਾ ਲੋਕਾਂ ਨੂੰ ਰਿਟਰਨ ਭਰਨ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਕਰਮਚਾਰੀਆਂ ਨੂੰ ਜੂਨ ਮਹੀਨੇ ਵਿੱਚ ਆਪਣੀ ਕੰਪਨੀ ਤੋਂ ਫਾਰਮ 16 (Form 16) ਮਿਲਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਆਪਣੇ Form 26AS ਅਤੇ AIS ਡੇਟਾ ਨਾਲ ਮਿਲਾਨ ਕਰਕੇ ਰਿਟਰਨ ਭਰਨੀ ਚਾਹੀਦੀ ਹੈ ਤਾਂ ਜੋ ਬਾਅਦ ਵਿੱਚ ਕੋਈ ਗਲਤੀ ਨਾ ਹੋਵੇ ਅਤੇ ਰਿਵਾਈਜ਼ਡ ਰਿਟਰਨ ਭਰਨ ਦੀ ਨੌਬਤ ਨਾ ਆਵੇ।
ਇਹ ਵੀ ਪੜ੍ਹੋ : SBI ਗਾਹਕਾਂ ਲਈ ਅਹਿਮ ਖ਼ਬਰ : ਲਗਾਤਾਰ 6 ਦਿਨ ਬੰਦ ਰਹਿਣਗੀਆਂ ਬੈਂਕਿੰਗ ਸ਼ਾਖਾਵਾਂ, ਜਾਣੋ ਵਜ੍ਹਾ
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
