ਮੌਤ ਉਪਰੰਤ ਪ੍ਰੇਮੀ ਜੋੜੇ ਦਾ ਕਰਵਾਇਆ ਵਿਆਹ! ਸਮਾਗਮ 'ਚ ਸ਼ਾਮਲ ਹੋਏ ਦੋਹਾਂ ਪਰਿਵਾਰਾਂ ਦੇ ਰਿਸ਼ਤੇਦਾਰ

Wednesday, Jan 18, 2023 - 03:02 PM (IST)

ਮੌਤ ਉਪਰੰਤ ਪ੍ਰੇਮੀ ਜੋੜੇ ਦਾ ਕਰਵਾਇਆ ਵਿਆਹ! ਸਮਾਗਮ 'ਚ ਸ਼ਾਮਲ ਹੋਏ ਦੋਹਾਂ ਪਰਿਵਾਰਾਂ ਦੇ ਰਿਸ਼ਤੇਦਾਰ

ਤਾਪੀ- ਗੁਜਰਾਤ ਦੇ ਤਾਪੀ ਜ਼ਿਲ੍ਹੇ 'ਚ ਇਕ ਪ੍ਰੇਮੀ ਜੋੜੇ ਦੀਆਂ ਮੂਰਤੀਆਂ ਦਾ ਰੀਤੀ-ਰਿਵਾਜ਼ ਨਾਲ ਵਿਆਹ ਕਰਵਾਇਆ ਗਿਆ। ਗਣੇਸ਼ ਅਤੇ ਰੰਜਨ ਨਾਮ ਦੇ ਮੁੰਡਾ ਅਤੇ ਕੁੜੀ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਮੂਰਤੀਆਂ ਬਣਵਾਈਆਂ ਅਤੇ ਇਹ ਆਯੋਜਨ ਕੀਤਾ। ਇਸ 'ਚ ਦੋਹਾਂ ਪਰਿਵਾਰਾਂ ਦੇ ਰਿਸ਼ਤੇਦਾਰ ਸ਼ਾਮਲ ਹੋਏ। ਮਾਮਲਾ ਤਾਪੀ ਜ਼ਿਲ੍ਹੇ ਦੇ ਨੇਵਾਣਾ ਪਿੰਡ ਦਾ ਹੈ। ਮਗਨਭਾਈ ਧਰਮਦਾਸਭਾਈ ਨੇ ਦੱਸਿਆ ਕਿ ਦੋਹਾਂ ਪਰਿਵਾਰਾਂ ਦੀ ਰਜਾਮੰਦੀ ਨਾਲ ਬੱਚਿਆਂ ਦੀਆਂ ਮੂਰਤੀਆਂ ਦਾ ਵਿਆਹ ਸਮਾਜਿਕ ਰੀਤੀ-ਰਿਵਾਜ਼ ਨਾਲ ਕਰਵਾਇਆ ਗਿਆ। ਦੋਹਾਂ ਦੀਆਂ ਮੂਰਤੀਆਂ ਇਕ ਹੀ ਸਥਾਨ 'ਤੇ ਸਥਾਪਤ ਕੀਤੀਆਂ ਗਈਆਂ ਹਨ।

PunjabKesari

ਦੱਸਣਯੋਗ ਹੈ ਕਿ ਨੇਵਾਣਾ ਪਿੰਡ ਦੇ 21 ਸਾਲਾ ਗਣੇਸ਼ ਪਾਡਵੀ ਅਤੇ ਉਸੇ ਪਿੰਡ ਦੀ 20 ਸਾਲਾ ਰੰਜਨਾਬੇਨ ਪਾਡਵੀ 'ਚ ਪ੍ਰੇਮ ਸੰਬੰਧ ਸਨ। ਇਸ 'ਤੇ ਗਣੇਸ਼ ਦੇ ਪਿਤਾ ਦੀਪਕ ਨੇ ਪੁੱਤ ਨੂੰ ਝਿੜਕਿਆ ਸੀ। 14 ਅਗਸਤ 2022 ਨੂੰ ਗਣੇਸ਼ ਅਤੇ ਰੰਜਨਾ ਨੇ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ।

PunjabKesari


author

DIsha

Content Editor

Related News