2 ਸਾਲ ਤਕ ਭਤੀਜੀ ਨਾਲ ਰਹੇ ਸਬੰਧ, ਦੂਜੀ ਥਾਂ ਵਿਆਹ ਤੋਂ ਨਾਰਾਜ਼ ਸੀ ਮਾਸੜ, ਗਲਾ ਘੁੱਟ ਕੇ ਕੀਤਾ ਕਤਲ

Friday, Aug 23, 2024 - 09:33 PM (IST)

2 ਸਾਲ ਤਕ ਭਤੀਜੀ ਨਾਲ ਰਹੇ ਸਬੰਧ, ਦੂਜੀ ਥਾਂ ਵਿਆਹ ਤੋਂ ਨਾਰਾਜ਼ ਸੀ ਮਾਸੜ, ਗਲਾ ਘੁੱਟ ਕੇ ਕੀਤਾ ਕਤਲ

ਲਖਨਊ : ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਮਾਸੜ ਦਾ ਆਪਣੀ ਭਤੀਜੀ ਨਾਲ ਰਿਸ਼ਤਾ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੱਕ ਅਫੇਅਰ ਚੱਲਦਾ ਰਿਹਾ। ਇਸ ਤੋਂ ਬਾਅਦ 22 ਸਾਲਾ ਭਤੀਜੀ ਦਾ ਵਿਆਹ ਤੈਅ ਹੋ ਗਿਆ। ਇਸ ਨਾਲ ਮਾਸੜ ਗੁੱਸੇ 'ਚ ਆ ਗਿਆ ਅਤੇ ਜਦੋਂ ਭਤੀਜੀ ਰੱਖੜੀ ਵਾਲੇ ਦਿਨ ਘਰ ਆਈ ਤਾਂ ਉਸ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਸ਼ੀ ਮਾਸੜ ਨੇ ਲੜਕੀ ਦੀ ਲਾਸ਼ ਨੂੰ ਘਰ 'ਚ ਹੀ ਇੱਕ ਟੋਏ ਵਿਚ ਦੱਬ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਵਿਚ ਕਈ ਵੱਡੇ ਖੁਲਾਸੇ ਕੀਤੇ ਹਨ।

ਪੁਲਸ ਨੇ ਦੱਸਿਆ ਕਿ ਹਰਦੋਈ 'ਚ ਰੱਖੜੀ 'ਤੇ ਆਪਣੇ ਮਾਸੜ ਦੇ ਘਰ ਆਈ 22 ਸਾਲਾ ਲੜਕੀ ਦੀ ਲਾਸ਼ ਮਿਲੀ ਹੈ। ਦੇਹਤ ਕੋਤਵਾਲੀ ਇਲਾਕੇ ਦੀ ਕਾਸ਼ੀਰਾਮ ਕਾਲੋਨੀ 'ਚ ਸਥਿਤ ਨਿਰਮਾਣ ਅਧੀਨ ਮਕਾਨ ਦੇ ਟੋਏ 'ਚੋਂ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਐੱਸਪੀ ਨੀਰਜ ਜਾਦੌਨ ਨੇ ਦੱਸਿਆ ਕਿ ਲਾਪਤਾ ਧੀ ਦੇ ਪਿਤਾ ਨੇ 22 ਅਗਸਤ ਨੂੰ ਕੋਤਵਾਲੀ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਨੂੰ ਉਸ ਦਾ ਮਾਸੜ ਮਣੀਕਾਂਤ ਦਿਵੇਦੀ ਵਰਗਲਾ ਕੇ ਭਜਾ ਲੈ ਗਿਆ ਹੈ।

ਪੁਲਸ ਨੇ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਮਾਸੜ ਮਣੀਕਾਂਤ ਦਿਵੇਦੀ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਆਪਣੀ ਭਤੀਜੀ ਨਾਲ ਅਫੇਅਰ ਸੀ। ਮੁਲਜ਼ਮ ਮੁਤਾਬਕ ਲੜਕੀ ਕਿਤੇ ਹੋਰ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਕਾਰਨ ਉਸ ਨੇ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਟੋਏ 'ਚੋਂ ਮਿਲੀ ਲਾਸ਼
ਮਾਸੜ ਮਣੀਕਾਂਤ ਦਿਵੇਦੀ ਦੀ ਨਿਸ਼ਾਨ ਦੇਹੀ 'ਤੇ ਕੋਤਵਾਲੀ ਦੇਹਟ ਥਾਣਾ ਪੁਲਸ ਨੇ ਇਕ ਨਿਰਮਾਣ ਅਧੀਨ ਘਰ ਦੇ ਟੋਏ 'ਚੋਂ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ। ਉਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਨੇ ਲਾਸ਼ ਨੂੰ ਟੋਏ ਵਿਚ ਦੱਬ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਦਾ ਮਨੁੱਖੀ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਗਿਆ ਹੈ।

ਪੁਲਸ ਨੂੰ ਕੀਤਾ ਗੁੰਮਰਾਹ
ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਕਤਲ ਤੋਂ ਬਾਅਦ ਮੁਲਜ਼ਮ ਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਮ੍ਰਿਤਕ ਦਾ ਮੋਬਾਈਲ ਫੋਨ ਚੱਲਦੀ ਬੱਸ ਵਿੱਚ ਸੁੱਟ ਦਿੱਤਾ ਸੀ। ਇਸੇ ਕਰਕੇ ਸਥਾਨ ਲਗਾਤਾਰ ਬਦਲ ਰਿਹਾ ਸੀ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲ ਵੀ ਕੀਤੀ। ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Baljit Singh

Content Editor

Related News