ਲਾਊਡ ਸਪੀਕਰ ਵਿਵਾਦ: ਕਰਨਾਟਕ ’ਚ ਇਕ ਹਜ਼ਾਰ ਮੰਦਰਾਂ ’ਚ ਕੀਤਾ ਗਿਆ ਹਨੂੰਮਾਨ ਚਾਲੀਸਾ ਦਾ ਪਾਠ
Monday, May 09, 2022 - 12:23 PM (IST)
ਬੈਂਗਲੁਰੂ– ਕਰਨਾਟਕ ’ਚ ਮਸਜਿਦਾਂ ’ਚ ਅਜਾਨ ਲਈ ਲਾਊਡ ਸਪੀਕਰਾਂ ਦੇ ਇਸਤੇਮਾਲ ਦੇ ਵਿਰੋਧ ’ਚ ਸੋਮਵਾਰ ਯਾਨੀ ਕਿ ਅੱਜ ਸੂਬੇ ਭਰ ’ਚ ਇਕ ਹਜ਼ਾਰ ਤੋਂ ਵਧੇਰੇ ਮੰਦਰਾਂ ’ਚ ਸਵੇਰੇ ਸਾਢੇ 5 ਵਜੇ ਤੋਂ 6 ਵਜੇ ਤੱਕ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਬਸ ਇੰਨਾ ਹੀ ਨਹੀਂ ਸਵੇਰੇ-ਸਵੇਰੇ ਭਜਨ ਵੀ ਲਾਊਡ ਸਪੀਕਰਾਂ ’ਤੇ ਵਜਾਏ ਗਏ।
ਬੈਂਗਲੁਰੂ, ਮੈਸੂਰ, ਮਾਂਡਯਾ, ਬੇਲਗਾਮ, ਧਾਰਵਾੜ, ਹੁਬਲੀ, ਕੁਲਬਰਗੀ ਅਤੇ ਸੂਬੇ ਭਰ ਦੀਆਂ ਹੋਰ ਥਾਵਾਂ ਦੇ ਮੰਦਰਾਂ ’ਚ ਸ਼੍ਰੀਰਾਮ ਫ਼ੌਜ ਅਤੇ ਹੋਰ ਹਿੰਦੂ ਸਮੂਹਾਂ ਦੇ ਸਮਰਥਨ ਨਾਲ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਸ਼੍ਰੀਰਾਮ ਫ਼ੌਜ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਮੈਸੂਰ ਜ਼ਿਲ੍ਹੇ ਦੇ ਮੰਦਰ ’ਚ ਲਾਊਡ ਸਪੀਕਰ ’ਤੇ ਤੜਕੇ 5 ਵਜੇ ਹਨੂੰਮਾਨ ਚਾਲੀਸਾ ਦਾ ਪਾਠ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ 6 ਵਜੇ ਮੁਥਾਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਸੂਬਾ ਸਰਕਾਰ ਮਸਜਿਦਾਂ ’ਚ ਲਾਊਡ ਸਪੀਕਰ ਦੇ ਇਸਤੇਮਾਲ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਹਿੰਦੂ ਵਰਕਰ ਆਉਣ ਵਾਲੇ ਦਿਨਾਂ ’ਚ ਹਨੂੰਮਾਨ ਚਾਲੀਸਾ ਦੇ ਪਾਠ ’ਚ ਤੇਜ਼ੀ ਲਿਆਉਣਗੇ।
ਦੱਸ ਦੇਈਏ ਕਿ ਰਾਮ ਫ਼ੌਜ ਦੇ ਐਲਾਨ ਮਗਰੋਂ ਪੂਰੇ ਸੂਬੇ ’ਚ ਪੁਲਸ ਹਾਈ ਅਲਰਟ ’ਤੇ ਰਹੀ। ਮੰਦਰਾਂ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ। ਦਰਅਸਲ ਸ਼੍ਰੀਰਾਮ ਫ਼ੌਜ ਦੇ ਐਲਾਨ ਮਗਰੋਂ ਸੂਬੇ ਦੇ ਗ੍ਰਹਿ ਮੰਤਰੀ ਵਲੋਂ ਕਿਹਾ ਗਿਆ ਸੀ ਕਿ ਆਵਾਜ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਕੋਰਟ ਦੇ ਹੁਕਮ ਦਾ ਸਖਤੀ ਨਾਲ ਪਾਲਣਾ ਕਰਨਾ ਚਾਹੀਦਾ ਹੈ।