ਯਰਵਦਾ ਕੇਂਦਰੀ ਜੇਲ੍ਹ ਦੇ ਕੈਦੀਆਂ ਨੇ ਬਣਾਈਆਂ ਭਗਵਾਨ ਗਣੇਸ਼ ਦੀਆਂ ਇਕੋ-ਫਰੈਂਡਲੀ ਮੂਰਤੀਆਂ

Saturday, Aug 27, 2022 - 04:02 PM (IST)

ਪੁਣੇ– ਮਹਾਰਾਸ਼ਟਰ ਦੇ ਪੁਣੇ ’ਚ ਯਰਵਦਾ ਕੇਂਦਰੀ ਜੇਲ੍ਹ ਦੇ ਕੈਦੀਆਂ ਨੇ ਭਗਵਾਨ ਗਣੇਸ਼ ਦੀ ਸੁੰਦਰ ਅਤੇ ਇਕੋ-ਫਰੈਂਡਲੀ ਮੂਰਤੀਆਂ ਨੂੰ ਤਰਾਸ਼ਿਆ ਹੈ, ਜਿਸ ਦੇ ਚੱਲਦੇ ਵੱਡੀ ਗਿਣਤੀ ’ਚ ਲੋਕ ਉਨ੍ਹਾਂ ਨੂੰ ਖਰੀਦਣ ਲਈ ਆਕਰਸ਼ਿਤ ਹੋ ਰਹੇ ਹਨ। ਅਧਿਕਾਰੀਆਂ ਮੁਤਾਬਕ ਅਜਿਹਾ ਪਹਿਲੀ ਵਾਰ ਹੈ ਕਿ ਇਸ ਜੇਲ੍ਹ ਦੇ ਕੈਦੀਆਂ ਨੇ ਇਨ੍ਹਾਂ ਮੂਰਤੀਆਂ ਨੂੰ ਤਿਆਰ ਕੀਤਾ ਹੈ। ਇਨ੍ਹਾਂ ਨੂੰ ਜੇਲ੍ਹ ਉਦਯੋਗ ਦੀ ਖੁਦਰਾ ਦੁਕਾਨ ’ਤੇ ਵਿਕਰੀ ਲਈ ਰੱਖਿਆ ਗਿਆ ਹੈ, ਜਿੱਥੇ ਕੈਦੀਆਂ ਵਲੋਂ ਤਿਆਰ ਗਏ ਫ਼ਰਨੀਚਰ, ਕਾਲੀਨ, ਚੱਪਲਾਂ, ਕਲਾਕ੍ਰਿਤੀਆਂ ਆਦਿ ਦੀ ਵਿਕਰੀ ਹੁੰਦੀ ਹੈ। 

PunjabKesari

ਯਰਵਦਾ ਕੇਂਦਰੀ ਜੇਲ੍ਹ ਦੀ ਪ੍ਰਧਾਨ ਰਾਨੀ ਭੋਂਸਲੇ ਨੇ ਦੱਸਿਆ ਕਿ ਹਰ ਸਾਲ ਨਾਸਿਕ ਕੇਂਦਰੀ ਜੇਲ੍ਹ ’ਚ ਕੈਦੀਆਂ ਵਲੋਂ ਭਗਵਾਨ ਗਣੇਸ਼ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ। ਇਹ ਪਹਿਲੀ ਵਾਰ ਹੈ, ਜਦੋਂ ਯਰਵਦਾ ਜੇਲ੍ਹ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਅਤੇ ਨਾਸਿਕ ਜੇਲ੍ਹ ਤੋਂ ਦੋ ਕੈਦੀ ਕਲਾਕਾਰਾਂ ਨੂੰ ਸ਼ਾਮਲ ਕੀਤਾ ਹੈ। ਰਾਨੀ ਨੇ ਦੱਸਿਆ ਕਿ ਯਰਵਦਾ ਦੇ 15 ਕੈਦੀਆਂ ਨੂੰ ਮੂਰਤੀ ਕਲਾ ਦੀ ਸਿਖਲਾਈ ਦਿੱਤੀ ਗਈ। ਗਣੇਸ਼ ਚਤੁਰਥੀ ਦੇ 10 ਦਿਨਾਂ ਉਤਸਵ ਦੌਰਾਨ ਵਾਤਾਵਰਣ ਦੇ ਪਹਿਲੂ ਨੂੰ ਵੇਖਦੇ ਹੋਏ ਇਨ੍ਹਾਂ ਮੂਰਤੀਆਂ ਨੂੰ ਚਿਕਨੀ ਮਿੱਟੀ ਨਾਲ ਬਣਾਇਆ ਗਿਆ ਹੈ।

PunjabKesari

ਜੇਲ੍ਹ ਉਦਯੋਗ ਦੀ ਖੁਦਰਾ ਦੁਕਾਨ ਪਿਛਲੇ ਕਈ ਸਾਲਾਂ ਤੋਂ ਸੇਵਾ ’ਚ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਵਲੋਂ ਬਣਾਏ ਗਏ ਉਤਪਾਦਾਂ ਦੀ ਚੰਗੀ ਮੰਗ ਹੈ। ਲੋਕ ਆਮ ਤੌਰ ’ਤੇ ਦੁਕਾਨਾਂ ਤੋਂ ਕਈ ਚੀਜ਼ਾਂ ਖਰੀਦਦੇ ਹਨ, ਇਸ ਲਈ ਅਸੀਂ ਇਸ ਸਾਲ ਮੂਰਤੀ ਬਣਾਉਣ ਬਾਰੇ ਸੋਚਿਆ। ਹਾਲਾਂਕਿ ਮੈਨੂੰ ਖੁਸ਼ੀ ਹੈ ਕਿ ਕੈਦੀਆਂ ਨੇ ਘੱਟ ਸਮੇਂ ’ਚ ਇਸ ਕਲਾ ਨੂੰ ਸਿੱਖ ਲਿਆ ਅਤੇ ਭਗਵਾਨ ਗਣੇਸ਼ ਦੀਆਂ 250 ਤੋਂ ਵੱਧ ਮੂਰਤੀਆਂ ਤਿਆਰ ਕੀਤੀਆਂ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਮੂਰਤੀਆਂ 400 ਰੁਪਏ ਤੋਂ ਲੈ ਕੇ 1500 ਰੁਪਏ ਕੀਮਤ ਤੱਕ ਉਪਲੱਬਧ ਹਨ।


Tanu

Content Editor

Related News