ਮਾਂ ਨੇ ਮਨਪਸੰਦ ਪਾਰਟੀ ਨੂੰ ਵੋਟ ਨਹੀਂ ਦਿੱਤੀ ਤਾਂ ਬੇਟੇ ਨੇ ਗੁੱਸੇ ''ਚ ਤੋੜ ਦਿੱਤੀ EVM

Monday, May 06, 2019 - 12:15 PM (IST)

ਮਾਂ ਨੇ ਮਨਪਸੰਦ ਪਾਰਟੀ ਨੂੰ ਵੋਟ ਨਹੀਂ ਦਿੱਤੀ ਤਾਂ ਬੇਟੇ ਨੇ ਗੁੱਸੇ ''ਚ ਤੋੜ ਦਿੱਤੀ EVM

ਛਪਰਾ— ਬਿਹਾਰ 'ਚ ਹੋ ਰਹੀਆਂ 5ਵੇਂ ਗੇੜ ਦੀ ਵੋਟਿੰਗ ਦੌਰਾਨ ਇਕ ਅਜੀਬ ਹੀ ਮਾਮਲਾ ਦੇਖਣ ਨੂੰ ਮਿਲਿਆ। ਇਕ ਨੌਜਵਾਨ ਦੀ ਮਾਂ ਨੇ ਜਦੋਂ ਬੇਟੇ ਦੀ ਮਨਪਸੰਦ ਪਾਰਟੀ ਨੂੰ ਵੋਟ ਨਹੀਂ ਪਾਈ ਤਾਂ ਗੁੱਸੇ 'ਚ ਆ ਕੇ ਉਸ ਨੇ ਈ.ਵੀ.ਐੱਮ. ਹੀ ਤੋੜ ਦਿੱਤੀ। ਇਹ ਘਟਨਾ ਸੋਨਪੁਰ ਵਿਧਾਨ ਸਭਾ ਖੇਤਰ ਦੇ ਅਧੀਨ ਯਮੁਨਾ ਸਿੰਘ ਮੱਧ ਸਕੂਲ ਦੇ 131 ਨੰਬਰ ਬੂਥ ਦੀ ਹੈ। ਮਦਹੱਲੀ ਚਕ ਦੇ ਵਾਰਡ ਮੈਂਬਰ ਦੇ ਬੇਟੇ ਰੰਜੀਤ ਹਾਜਰਾ ਨੇ ਮਾਂ ਨੂੰ ਦੱਸੇ ਹੋਏ ਉਮੀਦਵਾਰ ਨੂੰ ਵੋਟ ਨਾ ਦੇਣ ਕਾਰਨ ਗੁੱਸੇ 'ਚ ਈ.ਵੀ.ਐੱਮ. ਤੋੜ ਦਿੱਤੀ।

ਹਾਲਾਂਕਿ ਵਿਅਕਤੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਵੋਟਿੰਗ ਕਰਮਚਾਰੀਆਂ ਨੇ ਦੂਜੀ ਈ.ਵੀ.ਐੱਮ. ਲਿਆ ਕੇ ਵੋਟਿੰਗ ਮੁੜ ਸ਼ੁਰੂ ਕੀਤੀ। ਦੱਸਣਯੋਗ ਹੈ ਕਿ ਅੱਜ ਯਾਨੀ ਸੋਮਵਾਰ ਨੂੰ ਬਿਹਾਰ ਦੀਆਂ 5 ਲੋਕ ਸਭਾ ਸੀਟਾਂ 'ਤੇ ਵੋਟਿੰਗ ਜਾਰੀ ਹੈ। ਸਾਰਨ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੀਨੀਅਰ ਨੇਤਾ ਰਾਜੀਵ ਪ੍ਰਤਾਪ ਰੂੜੀ ਅਤੇ ਮਹਾਗਠਜੋੜ ਵਲੋਂ ਚੰਦਰਿਕਾ ਰਾਏ ਚੋਣਾਵੀ ਮੈਦਾਨ 'ਚ ਹੈ।


author

DIsha

Content Editor

Related News