ਲੋਕ ਸਭਾ ਚੋਣ ਨਤੀਜੇ 2024 Live: ਰੁਝਾਨਾਂ 'ਚ NDA 236 ਸੀਟਾਂ ਨਾਲ ਬਣਾਈ ਲੀਡ

06/04/2024 12:17:10 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਲਈ 7 ਪੜਾਵਾਂ ਵਿਚ 543 ਸੀਟਾਂ ਲਈ 51 ਪਾਰਟੀਆਂ ਦੇ 8367 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਮੰਗਲਵਾਰ ਨੂੰ ਖੁੱਲ ਗਿਆ ਹੈ। ਦੇਸ਼ ਭਰ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਭਾਰੀ ਸੁਰੱਖਿਆ ਦਰਮਿਆਨ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਸ਼ੁਰੂਆਤੀ ਰੁਝਾਨਾਂ 'ਚ NDA 236 ਨਾਲ ਅੱਗੇ ਅਤੇ ਇੰਡੀਆ ਗਠਜੋੜ 99 ਸੀਟਾਂ 'ਤੇ ਹੈ, ਜਦਕਿ ਹੋਰ ਪਾਰਟੀਆਂ 207 ਸੀਟਾਂ 'ਤੇ ਸਿਮਟੀਆਂ ਹਨ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਨੇ ਇਕ ਸੀਟ ਜਿੱਤ ਲਈ ਹੈ। ਸੂਰਤ ਤੋਂ ਪਹਿਲੇ MP ਬਣੇ ਭਾਜਪਾ ਦੇ ਮੁਕੇਸ਼ ਦਲਾਲ।

Displaying 32.jpg

ਵੋਟਾਂ ਦੀ ਗਿਣਤੀ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਕਵਾਇਦ ਅੱਜ ਪੂਰੀ ਹੋਵੇਗੀ। ਕਰੀਬ 80 ਦਿਨ ਚੱਲੇ ਲੋਕਤੰਤਰ ਦੇ ਇਸ ਮਹਾਉਤਸਵ ਵਿਚ ਸਭ ਦੀਆਂ ਨਜ਼ਰਾਂ ਅੱਜ ਵੋਟਾਂ ਦੀ ਗਿਣਤੀ 'ਤੇ ਟਿਕੀਆਂ ਹਨ, ਜੋ ਇਹ ਤੈਅ ਕਰੇਗਾ ਕਿ ਦੇਸ਼ ਦੀ ਸੱਤਾ ਦੇ ਸਿੰਘਾਸਨ 'ਤੇ ਕੌਣ ਕਾਬਜ਼ ਹੋਵੇਗਾ।

Displaying 12.jpg

ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ECI ਦੀ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂ

ਹੁਣ ਇਹ ਦੇਖਣਾ ਬਾਕੀ ਹੈ ਕਿ ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਸੱਤਾ ਦੀ ਹੈਟ੍ਰਿਕ ਹਾਸਲ ਕਰਦੀ ਹੈ ਜਾਂ ਵਿਰੋਧੀ ਇੰਡੀਆ ਗਠਜੋੜ ਸੱਤਾ ਬਦਲਣ ਦੀ ਆਪਣੀ ਕੋਸ਼ਿਸ਼ ਵਿਚ ਕਾਮਯਾਬ ਹੁੰਦਾ ਹੈ ਜਾਂ ਨਹੀਂ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਸਿੱਕਮ ਦੀਆਂ ਵਿਧਾਨ ਸਭਾ ਸੀਟਾਂ ਲਈ ਵੀ ਚੋਣਾਂ ਹੋਈਆਂ ਹਨ। ਅਰੁਣਾਚਲ ਅਤੇ ਸਿੱਕਮ 'ਚ ਐਤਵਾਰ ਨੂੰ ਵੋਟਾਂ ਦੀ ਗਿਣਤੀ ਪੂਰੀ ਹੋ ਗਈ। ਸਿੱਕਮ 'ਚ 32 ਵਿਧਾਨ ਸਭਾ ਸੀਟਾਂ 'ਚੋਂ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਨੇ 31 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਅਰੁਣਾਚਲ ਪ੍ਰਦੇਸ਼ 'ਚ 60 'ਚੋਂ 46 ਵਿਧਾਨ ਸਭਾ ਸੀਟਾਂ ਭਾਜਪਾ ਦੇ ਖਾਤੇ 'ਚ ਗਈਆਂ ਹਨ।

PunjabKesari

ਇਹ ਵੀ ਪੜ੍ਹੋ- ਨਹੀਂ ਭੁੱਲਣਗੀਆਂ ਲੋਕ ਸਭਾ ਚੋਣਾਂ 2024, ਲੰਮੇ ਸਮੇਂ ਤਕ ਯਾਦ ਰੱਖੇ ਜਾਣਗੇ ਇਕ-ਦੂਜੇ ’ਤੇ ਕੱਸੇ ਗਏ ਤਨਜ਼

18ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕੁੱਲ 543 ਹਲਕਿਆਂ ਵਿੱਚ 64.2 ਕਰੋੜ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚੋਂ 31.2 ਫੀਸਦੀ ਔਰਤਾਂ ਸਨ। ਸੂਰਤ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅੱਜ ਆਉਣਗੇ ਲੋਕ ਸਭਾ ਚੋਣਾਂ 2024 ਦੇ ਨਤੀਜੇ, 8,337 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

 


Tanu

Content Editor

Related News