Exit Polls : ਤਾਮਿਲਨਾਡੂ 'ਚ NDA ਨੂੰ ਵੱਡਾ ਨੁਕਸਾਨ, ਖ਼ਾਤੇ 'ਚ ਸਿਰਫ 2-4 ਸੀਟਾਂ, DMK-ਕਾਂਗਰਸ ਦਾ ਦਬਦਬਾ ਕਾਇਮ

06/01/2024 7:20:34 PM

ਨਵੀਂ ਦਿੱਲੀ- ਦੇਸ਼ ਭਰ ਵਿੱਚ ਚੋਣਾਂ ਦਾ ਮਾਹੌਲ ਹੈ। 543 ਲੋਕ ਸਭਾ ਸੀਟਾਂ ਲਈ 7 ਪੜਾਵਾਂ ਵਿੱਚ ਵੋਟਿੰਗ ਹੋਈ। 7ਵੇਂ ਪੜਾਅ ਦੀਆਂ 58 ਸੀਟਾਂ 'ਤੇ ਅੱਜ ਸ਼ਾਮ ਨੂੰ ਵੋਟਿੰਗ ਪੂਰੀ ਹੋ ਗਈ ਹੈ। ਲੋਕ ਸਭਾ ਚੋਣਾਂ ਖਤਮ ਹੋਣ ਦੇ ਨਾਲ ਹੀ ਦੇਸ਼ ਦੇ ਲੋਕ ਇਸ ਸਵਾਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਿਸ ਦੀ ਸਰਕਾਰ ਬਣੇਗੀ। ਅਜਿਹੇ 'ਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ। ਅਗਲੇ ਪੰਜ ਸਾਲਾਂ ਲਈ ਦੇਸ਼ ਵਿੱਚ ਕਿਸ ਦੀ ਸਰਕਾਰ ਬਣੇਗੀ ਅਤੇ ਇਸ ਲੋਕ ਸਭਾ ਚੋਣਾਂ ਵਿੱਚ ਕੌਣ ਬਣੇਗਾ ਚੈਂਪੀਅਨ? ਇਸ ਦਾ ਸਹੀ ਜਵਾਬ ਤੁਹਾਨੂੰ 'ਜਗ ਬਾਣੀ' 'ਤੇ ਹੀ ਮਿਲੇਗਾ।

ਕਰਨਾਟਕ 'ਚ ਐੱਨ.ਡੀ.ਏ. ਨੂੰ ਫਾਇਦਾ

ਕਰਨਾਟਕ 'ਚ ਐੱਨ.ਡੀ.ਏ. ਨੂੰ 55 ਫੀਸਦੀ ਵੋਟਾਂ ਮਿਲੀਆਂ ਹਨ। ਸੀਟਾਂ ਦੀ ਗੱਲ ਕਰੀਏ ਤਾਂ ਐੱਨ.ਡੀ.ਏ. ਨੂੰ 20-22 ਸੀਟਾਂ ਤਾਂ ਉਥੇ ਹੀ 'ਇੰਡੀਆ' ਬਲਾਕ ਨੂੰ 3-5, ਜੇ.ਡੀ.ਐੱਸ. ਨੂੰ 3 ਸੀਟਾਂ ਮਿਲੀਆਂ ਹਨ। ਸੂਬੇ 'ਚ ਲੋਕ ਸਭਾ ਦੀਆਂ ਕੁੱਲ 28 ਸੀਟਾਂ ਹਨ। 

ਤਾਮਿਲਨਾਡੂ 'ਚ ਐੱਨ.ਡੀ.ਏ. ਨੂੰ 2-4 ਸੀਟਾਂ- ਐਗਜ਼ਿਟ ਪੋਲ

NDA 2-4
AIADMK+ 0-2
INDIA 33-37
OTH  0

ਸੀਟਾਂ ਦੇ ਲਿਹਾਜ ਨਾਲ ਗੱਲ ਕਰੀਏ ਤਾਂ ਤਾਮਿਲਨਾਡੂ ਦੇ ਐਗਜ਼ਿਟ ਪੋਲ 'ਚ ਐੱਨ.ਡੀ.ਏ. ਨੂੰ 2.4 ਸੀਟਾਂ ਮਿਲਣ ਜਾ ਰਹੀਆਂ ਹਨ ਤਾਂ ਉਥੇ ਹੀ 'ਇੰਡੀਆ' ਗਠਜੋੜ ਨੂੰ 33-37 ਸੀਟਾਂ ਮਿਲ ਰਹੀਆਂ ਹਨ।  'ਇੰਡੀਆ' ਗਠਜੋੜ 'ਚ ਵੀ ਕਾਂਗਰਸ ਨੂੰ 13-15 ਤਾਂ ਡੀ.ਐੱਮ.ਕੇ. ਨੂੰ 20-22 ਸੀਟਾਂ ਮਿਲਣ ਦਾ ਅਨੁਮਾਨ ਹੈ। AIADMK ਨੂੰ ਸੂਬੇ 'ਚ 0-2 ਸੀਟਾਂ ਮਿਲ ਰਹੀਆਂ ਹਨ। ਦੱਸ ਦੇਈਏ ਕਿ ਸੂਬੇ 'ਚ ਲੋਕ ਸਭਾ ਦੀਆਂ 39 ਸੀਟਾਂ ਹਨ। 
 


Rakesh

Content Editor

Related News