ਅੱਜ ਆਉਣਗੇ ਲੋਕ ਸਭਾ ਚੋਣਾਂ 2024 ਦੇ ਨਤੀਜੇ, 8,337 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

06/04/2024 7:41:48 AM

ਨੈਸ਼ਨਲ ਡੈਸਕ- 543 ਲੋਕ ਸਭਾ ਸੀਟਾਂ ਲਈ 7 ਪੜਾਵਾਂ 'ਚ ਹੋਈ ਵੋਟਿੰਗ ਸ਼ਨੀਵਾਰ 1 ਜੂਨ ਨੂੰ ਖ਼ਤਮ ਹੋ ਗਈ ਹੈ। ਲੋਕ ਸਭਾ ਚੋਣਾਂ 2024 ਦੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ EVM 'ਚ ਕੈਦ ਹੈ। ਅੱਜ ਯਾਨੀ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਹਰ ਕਿਸੇ ਦੀ ਨਜ਼ਰ ਜਨਾਦੇਸ਼ 'ਤੇ ਹੋਵੇਗੀ ਕਿ ਕਿਸ ਦੀ ਸਰਕਾਰ ਬਣੇਗੀ। ਇਸ ਲਈ ਚੋਣ ਕਮਿਸ਼ਨ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੀਆਂ ਸੂਬਾ ਵਿਧਾਨ ਸਭਾਵਾਂ ਅਤੇ ਵਿਧਾਨ ਸਭਾ ਖੇਤਰਾਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦੀ ਗਿਣਤੀ 4 ਜੂਨ ਮੰਗਲਵਾਰ ਨੂੰ ਸਵੇਰੇ 8 ਵਜੇ ਹੋਵੇਗੀ। ਵੋਟਾਂ ਦੀ ਗਿਣਤੀ ਦੇ ਰੁਝਾਨ ਅਤੇ ਨਤੀਜੇ ਭਾਰਤ ਚੋਣ ਕਮਿਸ਼ਨ (ECI) ਦੀ ਵੈੱਬਸਾਈਟ https://results.eci.gov.in/ 'ਤੇ ਮੌਜੂਦ ਹੋਣਗੇ। 

ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ECI ਦੀ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂ

8,337 ਉਮੀਦਵਾਰਾਂ ਵਿੱਚੋਂ ਸਿਰਫ਼ 9.6 ਫ਼ੀਸਦੀ ਔਰਤਾਂ

ਅਧਿਕਾਰਤ ਅੰਕੜਿਆਂ ਅਨੁਸਾਰ 8,337 ਉਮੀਦਵਾਰਾਂ ਵਿੱਚੋਂ ਸਿਰਫ਼ 9.6 ਫ਼ੀਸਦੀ ਔਰਤਾਂ ਹਨ। ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹ ਪਹਿਲੀਆਂ ਆਮ ਚੋਣਾਂ ਹਨ, ਜਿਸ ਵਿੱਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਆਂ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰਿਟਕ ਰਿਫਾਰਮ ਦੇ ਮੁਤਾਬਕ ਕੁੱਲ 8,337 ਉਮੀਦਵਾਰਾਂ ਵਿਚੋਂ ਸਿਰਫ਼ 797 ਔਰਤਾਂ ਹਨ।ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਹੋਵੇਗੀ। ਇਸ ਤੋਂ ਬਾਅਦ EVM ਦੀਆਂ ਵੋਟਾਂ ਗਿਣੀਆਂ ਜਾਣਗੀਆਂ। ਗਿਣਤੀ ਸ਼ੁਰੂ ਹੋਣ ਦੇ ਸ਼ੁਰੂਆਤੀ 4 ਘੰਟਿਆਂ ਬਾਅਦ ਯਾਨੀ ਕਿ ਦੁਪਹਿਰ 12 ਵਜੇ ਤੱਕ ਰੁਝਾਨ ਆਉਣਗੇ। ਕਰੀਬ 2 ਵਜੇ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਫਾਈਨਲ ਨਤੀਜੇ ਸ਼ਾਮ 6 ਵਜੇ ਤੱਕ ਐਲਾਨੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਨਹੀਂ ਭੁੱਲਣਗੀਆਂ ਲੋਕ ਸਭਾ ਚੋਣਾਂ 2024, ਲੰਮੇ ਸਮੇਂ ਤਕ ਯਾਦ ਰੱਖੇ ਜਾਣਗੇ ਇਕ-ਦੂਜੇ ’ਤੇ ਕੱਸੇ ਗਏ ਤਨਜ਼

ਐਗਜ਼ਿਟ ਪੋਲ ਕਿਸ ਦੀ ਹੈਟ੍ਰਿਕ?

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਹੈਟ੍ਰਿਕ ਲਾਉਂਦੇ ਨਜ਼ਰ ਆ ਰਹੇ ਹਨ। ਐਗਜ਼ਿਟ ਪੋਲ ਮੁਤਾਬਕ NDA ਨੂੰ 365 ਅਤੇ INDIA ਨੂੰ 145 ਸੀਟਾਂ ਦਾ ਅਨੁਮਾਨ ਹੈ। ਹੋਰਨਾਂ ਨੂੰ 32 ਸੀਟਾਂ ਮਿਲ ਸਕਦੀਆਂ ਹਨ। ਇਸ ਵਾਰ ਭਾਜਪਾ 2019 ਵਿਚ ਮਿਲੀਆਂ 303 ਸੀਟਾਂ ਦੇ ਅੰਕੜੇ ਨੂੰ ਪਾਰ ਕਰ ਸਕਦੀ ਹੈ। 

ਇਨ੍ਹਾਂ ਹੌਟ ਸੀਟਾਂ 'ਤੇ ਰਹੇਗੀ ਤਿੱਖੀ ਨਜ਼ਰ

ਨਰਿੰਦਰ ਮੋਦੀ- ਵਾਰਾਣਸੀ
ਰਾਹੁਲ ਗਾਂਧੀ- ਵਾਇਨਾਡ, ਰਾਏਬਰੇਲੀ
ਅਮਿਤ ਸ਼ਾਹ- ਗੁਜਰਾਤ ਦੇ ਗਾਂਧੀਨਗਰ
ਨਿਤੀਨ ਗਡਕਰੀ- ਨਾਗਪੁਰ
ਕਿਰਿਨ ਰਿਜਿਜੂ- ਅਰੁਣਾਚਲ ਪੱਛਮੀ
ਜਿਤੇਂਦਰ ਸਿੰਘ-  ਜੰਮੂ ਕਸ਼ਮੀਰ ਦੇ ਊਧਮਪੁਰ
ਅਨੁਰਾਗ ਠਾਕੁਰ- ਹਮੀਰਪੁਰ
ਹੇਮਾ ਮਾਲਿਨੀ- ਮਥੁਰਾ
ਕੰਗਨਾ ਰਨੌਤ- ਹਿਮਾਚਲ ਪ੍ਰਦੇਸ਼ ਦੇ ਮੰਡੀ
ਰਵੀਸ਼ੰਕਰ ਪ੍ਰਸਾਦ- ਪਟਨਾ ਸਾਹਿਬ
ਆਰ.ਕੇ. ਸਿੰਘ- ਬਿਹਾਰ ਦੇ ਆਰਾ
ਸ਼ਸ਼ੀ ਥਰੂਰ- ਤਿਰੂਵਨੰਤਪੁਰਮ
ਮਨੋਹਰ ਲਾਲ ਖੱਟੜ- ਕਰਨਾਲ
ਬਸਵਰਾਜ ਬੋਮਈ- ਕਰਨਾਟਕ
ਤ੍ਰਿਵੇਂਦਰ ਸਿੰਘ ਰਾਵਤ- ਉਤਰਾਖੰਡ
ਸ਼ਿਵਰਾਜ ਸਿੰਘ ਚੌਹਾਨ- ਮੱਧ ਪ੍ਰਦੇਸ਼
ਬਿਪਲਬ ਦੇਵ- ਤ੍ਰਿਪੁਰਾ
ਕਿਰਨ ਰੈੱਡੀ- ਆਂਧਰਾ ਪ੍ਰਦੇਸ਼
ਰਾਜਨਾਥ ਸਿੰਘ-ਲਖਨਊ
ਮਨੋਜ ਤਿਵਾੜੀ- ਉੱਤਰ-ਪੂਰਬੀ ਦਿੱਲੀ
ਬਾਂਸੁਰੀ ਸਵਰਾਜ- ਨਵੀਂ ਦਿੱਲੀ
ਅਰਜੁਨ ਰਾਮ ਮੇਘਵਾਲ- ਬੀਕਾਨੇਰ
ਜੋਤੀਰਾਦਿਤਿਆ ਸਿੰਧੀਆ- ਗੁਨਾ 
ਗਜਿੰਦਰ ਸਿੰਘ ਸ਼ੇਖਾਵਤ- ਜੋਧਪੁਰ


Tanu

Content Editor

Related News