7ਵੇਂ ਪੜਾਅ ਲਈ 59 ਸੀਟਾਂ ''ਤੇ ਵੋਟਿੰਗ ਖਤਮ, ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ''ਚ ਕੈਦ

Sunday, May 19, 2019 - 06:47 PM (IST)

7ਵੇਂ ਪੜਾਅ ਲਈ 59 ਸੀਟਾਂ ''ਤੇ ਵੋਟਿੰਗ ਖਤਮ, ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ''ਚ ਕੈਦ

ਨਵੀਂ ਦਿੱਲੀ (ਏਜੰਸੀ)- ਲੋਕ ਸਭਾ ਚੋਣਾਂ 2019 ਦੇ 7 ਪੜਾਅ ਦੀਆਂ 59 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ ਹੈ ਅਤੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ਵਿਚ ਕੈਦ ਹੋ ਗਈ ਹੈ। ਹੁਣ ਆਉਣ ਵਾਲੀ 23 ਮਈ ਨੂੰ ਨਤੀਜੇ ਆਉਣਗੇ।
6 ਵਜੇ ਹੋਈ ਪੋਲਿੰਗ ਫੀਸਦੀ
59 ਸੀਟਾਂ 'ਤੇ 6 ਵਜੇ ਤੱਕ ਕੁੱਲ 60.21 ਫੀਸਦੀ ਵੋਟਿੰਗ ਹੋਈ, ਜਿਸ ਵਿਚ ਬਿਹਾਰ 49.92 ਫੀਸਦੀ, ਹਿਮਾਚਲ ਪ੍ਰਦੇਸ਼ 66.18 ਫੀਸਦੀ, ਮੱਧ ਪ੍ਰਦੇਸ਼ 69.38 ਫੀਸਦੀ, ਪੰਜਾਬ 58.81 ਫੀਸਦੀ, ਉੱਤਰ ਪ੍ਰਦੇਸ਼ 54.37 ਫੀਸਦੀ, ਵੈਸਟ ਬੰਗਾਲ 73.05 ਫੀਸਦੀ, ਝਾਰਖੰਡ 70.5 ਫੀਸਦੀ ਅਤੇ ਚੰਡੀਗੜ੍ਹ 'ਚ 63.57 ਫੀਸਦੀ ਵੋਟਿੰਗ ਹੋਈ ਹੈ।


author

Sunny Mehra

Content Editor

Related News