ਹੁਣ ਲੋਕ ਸਭਾ ''ਚ ਮੋਦੀ ਦੇ ਮੰਤਰੀ ਨੇ ਸੋਨੀਆ ਨੂੰ ਕਿਹਾ ''ਘੁਸਪੈਠੀਆ''

12/02/2019 5:32:03 PM

ਨਵੀਂ ਦਿੱਲੀ— ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ 'ਘੁਸਪੈਠੀਏ' ਵਾਲੇ ਬਿਆਨ 'ਤੇ ਲੋਕ ਸਭਾ 'ਚ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ। ਸੋਮਵਾਰ ਦੁਪਹਿਰ ਨੂੰ ਸਦਨ 'ਚ ਬਹਿਸ ਇੰਨੀ ਤਿੱਖੀ ਹੋ ਗਈ ਕਿ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ 'ਘੁਸਪੈਠੀਆ' ਕਹਿ ਦਿੱਤਾ। ਜਿਸ ਤੋਂ ਬਾਅਦ ਕਾਂਗਰਸ ਵਲੋਂ ਲੋਕ ਸਭਾ 'ਚ ਜ਼ੋਰਦਾਰ ਹੰਗਾਮਾ ਕੀਤਾ ਗਿਆ। ਸੋਮਵਾਰ ਸਵੇਰ ਤੋਂ ਹੀ ਭਾਰਤੀ ਜਨਤਾ ਪਾਰਟੀ ਅਧੀਰ ਰੰਜਨ ਚੌਧਰੀ 'ਤੇ ਹਮਲਾਵਰ ਹੈ ਅਤੇ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਦੱਸਣ 'ਤੇ ਮੁਆਫ਼ੀ ਦੀ ਮੰਗ ਕੀਤੀ ਹੈ। ਜਿਸ ਕਾਰਨ ਲੋਕ ਸਭਾ 'ਚ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ।

ਸੋਮਵਾਰ ਨੂੰ ਜਦੋਂ ਬਹਿਸ ਚੱਲ ਰਹੀ ਸੀ, ਉਦੋਂ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਲਗਾਤਾਰ ਮੰਗ ਕਰ ਰਹੇ ਸਨ ਕਿ ਅਧੀਰ ਰੰਜਨ ਚੌਧਰੀ ਮੁਆਫ਼ੀ ਮੰਗੇ, ਇਸੇ ਦੌਰਾਨ ਉਨ੍ਹਾਂ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਲੋਕਾਂ ਨੇ ਲਗਾਤਾਰ ਦੂਜੀ ਵਾਰ ਚੁਣ ਕੇ ਭੇਜਿਆ ਹੈ, ਅਜਿਹੇ ਲੋਕਪ੍ਰਿਯ ਨੇਤਾ ਨੂੰ ਇਨ੍ਹਾਂ ਨੇ ਘੁਸਪੈਠੀਆ ਹੈ, ਕਾਂਗਰਸ ਦੀ ਪ੍ਰਧਾਨ ਘੁਸਪੈਠੀਆ ਹੈ।''

ਪ੍ਰਹਲਾਦ ਜੋਸ਼ੀ ਨੇ ਕਿਹਾ,''ਅਧੀਰ ਰੰਜਨ ਚੌਧਰੀ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਉਨ੍ਹਾਂ ਵਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।'' ਸੰਸਦੀ ਕਾਰਜ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਵਲੋਂ ਹੰਗਾਮਾ ਕੀਤਾ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਸਾਡੀ ਲੀਡਰ ਸੋਨੀਆ ਗਾਂਧੀ ਨੂੰ ਘੁਸਪੈਠੀਆ ਕਹਿ ਰਹੇ ਹਨ, ਕੀ ਕਰ ਰਹੇ ਹੋ ਤੁਸੀਂ (ਭਾਜਪਾ) ਲੋਕ? ਜੇਕਰ ਮੇਰਾ ਲੀਡਰ ਘੁਸਪੈਠੀਆ ਹੈ ਤਾਂ ਤੁਹਾਡਾ ਵੀ ਹੈ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਸਦਨ ਦੀ ਸ਼ੁਰੂਆਤ ਤੋਂ ਬਾਅਦ ਭਾਜਪਾ ਵਲੋਂ ਇਸ ਮਾਮਲੇ 'ਚ ਹੰਗਾਮਾ ਕੀਤਾ ਗਿਆ। ਜਿਸ ਤੋਂ ਬਾਅਦ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਜਪਾ ਨੂੰ ਪਹਿਲੇ ਉਨ੍ਹਾਂ ਦਾ ਬਿਆਨ ਸੁਣਨਾ ਚਾਹੀਦਾ ਅਤੇ ਸੰਦਰਭ ਨੂੰ ਸਮਝਣਾ ਚਾਹੀਦਾ। ਦੱਸਣਯੋਗ ਹੈ ਕਿ ਅਧੀਰ ਰੰਜਨ ਚੌਧਰੀ ਨੇ ਆਪਣੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੁਜਰਾਤ ਤੋਂ ਦਿੱਲੀ 'ਚ ਆਏ ਹੋਏ ਘੁਸਪੈਠੀਏ ਕਿਹਾ ਸੀ।


Garg

Reporter

Related News