ਪਤੀ ਨਾਲ ਸੂਰਤ ਜਾਣ ਦੀ ਜਿੱਦ ਨਹੀਂ ਹੋਈ ਪੂਰੀ, ਜਨਾਨੀ ਨੇ ਸਿੰਦੂਰ ਖਾ ਕੀਤੀ ਖ਼ੁਦਕੁਸ਼ੀ

Wednesday, Dec 09, 2020 - 06:00 PM (IST)

ਪਤੀ ਨਾਲ ਸੂਰਤ ਜਾਣ ਦੀ ਜਿੱਦ ਨਹੀਂ ਹੋਈ ਪੂਰੀ, ਜਨਾਨੀ ਨੇ ਸਿੰਦੂਰ ਖਾ ਕੀਤੀ ਖ਼ੁਦਕੁਸ਼ੀ

ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਪਤੀ ਨਾਲ ਜਾਣ ਦੀ ਜਿੱਦ ਪੂਰੀ ਨਹੀਂ ਹੋਣ 'ਤੇ ਇਕ ਵਿਆਹੁਤਾ ਨੇ ਸਿੰਦੂਰ ਖਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸੁਰਆਵਾਂ ਥਾਣਾ ਖੇਤਰ ਦੇ ਦਾਨਪੁਰ ਪੱਛਮੀ ਪੱਟੀ ਪਿੰਡ ਵਾਸੀ ਵਿਕਾਸ ਬਿੰਦ ਦਾ ਵਿਆਹ 3 ਸਾਲ ਪਹਿਲਾਂ ਗੋਪੀਗੰਜ ਇਲਾਕੇ ਦੀ ਸਰਸਵਤੀ ਦੇਵੀ (26) ਨਾਲ ਹੋਇਆ ਸੀ। ਵਿਕਾਸ ਗੁਜਰਾਤ ਦੇ ਸੂਰਤ ਜ਼ਿਲ੍ਹੇ 'ਚ ਰਹਿ ਕੇ ਨੌਕਰੀ ਕਰਦਾ ਸੀ ਅਤੇ ਤਾਲਾਬੰਦੀ ਦੌਰਾਨ ਘਰ ਆਇਆ ਸੀ।

ਇਹ ਵੀ ਪੜ੍ਹੋ : ਸਰਕਾਰ ਦੇ ਲਿਖਤੀ ਪ੍ਰਸਤਾਵ ਨੂੰ ਕਿਸਾਨਾਂ ਦੀ ਕੋਰੀ 'ਨਾਂਹ', ਭਾਜਪਾ ਮੰਤਰੀਆਂ ਦੇ ਘਿਰਾਓ ਦਾ ਕੀਤਾ ਐਲਾਨ

ਉਨ੍ਹਾਂ ਨੇ ਦੱਸਿਆ ਕਿ ਵਿਕਾਸ ਹਾਲ ਹੀ 'ਚ ਸੂਰਤ ਵਾਪਸ ਆਇਆ ਹੈ। ਸਰਸਵਤੀ ਉਸ ਨਾਲ ਜਾਣਾ ਚਾਹੁੰਦੀ ਸੀ ਪਰ ਵਿਕਾਸ ਆਪਣੇ ਢਾਈ ਸਾਲ ਦੇ ਬੱਚੇ ਦੀ ਬਿਹਤਰ ਸਾਂਭ-ਸੰਭਾਲ ਕਰਨ ਦੀ ਗੱਲ ਕਹਿ ਕੇ ਉਸ ਨੂੰ ਨਾਲ ਨਹੀਂ ਲੈ ਕੇ ਗਿਆ। ਸੂਤਰਾਂ ਨੇ ਦੱਸਿਆ ਕਿ ਵਿਕਾਸ ਦੇ ਜਾਣ ਤੋਂ ਬਾਅਦ ਸਰਸਵਤੀ ਨੇ ਘਰ 'ਚ ਰੱਖਿਆ ਸਿੰਦੂਰ ਖਾ ਲਿਆ। ਹਾਲਤ ਵਿਗੜਨ 'ਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ, ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ 'ਚ ਸੁਧਾਰ ਦਾ ਮਤਲਬ ਚੋਰੀ, ਲੋਕਤੰਤਰ ਤੋਂ ਪਾਉਣਾ ਚਾਹੁੰਦੇ ਹਨ ਛੁਟਕਾਰਾ : ਰਾਹੁਲ ਗਾਂਧੀ


author

DIsha

Content Editor

Related News