ਲਾਕ ਡਾਊਨ : ਰਾਸ਼ਨ ਲੈਣ ਗਿਆ ਨੌਜਵਾਨ ਲੈ ਆਇਆ ਲਾੜੀ, ਥਾਣੇ ਪੁੱਜਾ ਮਾਮਲਾ

Thursday, Apr 30, 2020 - 01:05 AM (IST)

ਲਾਕ ਡਾਊਨ : ਰਾਸ਼ਨ ਲੈਣ ਗਿਆ ਨੌਜਵਾਨ ਲੈ ਆਇਆ ਲਾੜੀ, ਥਾਣੇ ਪੁੱਜਾ ਮਾਮਲਾ

ਗਾਜ਼ੀਆਬਾਦ (ਇੰਟ)- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਲਾਕ ਡਾਊਨ ਵਿਚਾਲੇ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਾਹਿਬਾਬਾਦ ਥਾਣਾ ਇਲਾਕੇ ਦੀ ਹੈ। ਸ਼ਿਆਮ ਪਾਰਕ ਵਿਚ ਰਹਿਣ ਵਾਲਾ ਨੌਜਵਾਨ ਬੁੱਧਵਾਰ ਸਵੇਰੇ ਰਾਸ਼ਨ ਲੈਣ ਘਰੋਂ ਗਿਆ ਸੀ। ਤਿੰਨ ਘੰਟੇ ਬਾਅਦ ਦੁਪਹਿਰ ਨੂੰ ਉਹ ਇਕ ਲੜਕੀ ਦੇ ਨਾਲ ਘਰ ਪੁੱਜਾ ਅਤੇ ਮਾਂ ਨੂੰ ਦੱਸਿਆ ਕਿ ਉਸ ਨੇ ਵਿਆਹ ਕਰਵਾ ਲਿਆ ਹੈ ਅਤੇ ਉਸ ਦਾ ਵਿਆਹ ਮੰਦਰ ਵਿਚ ਹੋਇਆ ਹੈ। ਮਾਂ ਨੇ ਪੁੱਤਰ ਤੇ ਨੂੰਹ ਨੂੰ ਘਰ ਵਿਚ ਦਾਖਲ ਨਹੀਂ ਹੋਣ ਦਿੱਤਾ ਤਾਂ ਦੋਵੇਂ ਥਾਣੇ ਪਹੁੰਚ ਗਏ। ਕੁਝ ਦੇਰ ਬਾਅਦ ਨੌਜਵਾਨ ਦੀ ਮਾਂ ਵੀ ਉਥੇ ਪਹੁੰਚ ਗਈ। ਨੌਜਵਾਨ ਨੇ ਥਾਣੇ ਵਿਚ ਦੱਸਿਆ ਕਿ ਦੋਹਾਂ ਨੇ ਵਿਆਹ ਹਰਿਦਵਾਰ ਦੇ ਮੰਦਰ ਵਿਚ ਹੋਇਆ ਹੈ। ਪੁਲਸ ਨੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਦੋਵੇਂ ਕਿਰਾਏ ਦੇ ਮਕਾਨ ਵਿਚ ਰਹਿਣ ਚਲੇ ਗਏ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਲਾਕ ਡਾਊਨ ਤੋਂ ਪਹਿਲਾਂ ਵਿਆਹ ਕਰ ਲਿਆ ਸੀ ਅਤੇ ਪਤਨੀ ਨੂੰ ਕਿਰਾਏ ਦੇ ਮਕਾਨ ਵਿਚ ਸਾਹਿਬਾਬਾਦ ਵਿਚ ਸ਼ਿਫਟ ਕਰ ਦਿੱਤਾ ਸੀ। ਇਸ ਦੌਰਾਨ ਲਾਕ ਡਾਊ ਲੱਗ ਗਿਆ ਅਤੇ ਲੜਕੀ ਲੰਬੇ ਸਮੇਂ ਤੱਕ ਇਕੱਲੀ ਰਹਿਣ ਨਾਲ ਪ੍ਰੇਸ਼ਾਨ ਹੋ ਗਈ। ਅਜਿਹੇ ਵਿਚ ਨੌਜਵਾਨ ਨੂੰ ਵਿਆਹ ਦੀ ਗੱਲ ਘਰਵਾਲਿਆਂ ਨੂੰ ਦੱਸਣੀ ਪਈ। ਨੌਜਵਾਨ ਨੇ ਦੱਸਿਆ ਕਿ ਵਿਆਹ ਹੋ ਚੁੱਕਾ ਹੈ ਪਰ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਸਰਟੀਫਿਕੇਟ ਤਿੰਨ ਮਈ ਤੋਂ ਬਾਅਦ ਮਿਲੇਗਾ। ਪੁਲਸ ਸਾਹਮਣੇ ਉਸ ਦੇ ਬਿਆਨ ਦਰਜ ਕਰਵਾਏ ਗਏ। ਨੌਜਵਾਨ ਨੇ ਕਿਹਾ ਕਿ ਉਸ ਦੇ ਕੋਲ ਵਿਆਹ ਦੇ ਪੇਪਰ ਵੀ ਹਨ, ਪਰ ਉਹ ਦਿਖਾ ਨਹੀਂ ਸਕਿਆ।


author

Sunny Mehra

Content Editor

Related News