ਤਾਲਾਬੰਦੀ 'ਚ ਬੇਰੁਜ਼ਗਾਰ ਹੋਈਆਂ ਇਕ ਪਿੰਡ ਦੀਆਂ 50 ਕੁੜੀਆਂ, ਸੋਨੂੰ ਸੂਦ ਨੇ ਕੀਤਾ ਇਹ ਵਾਅਦਾ

10/06/2020 11:42:44 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰਾ ਦੇਸ਼ ਜੂਝ ਰਿਹਾ ਹੈ। ਇਸ ਆਫ਼ਤ ਦੀ ਘੜੀ ਕਾਰਨ ਲੱਗੀ ਤਾਲਾਬੰਦੀ 'ਚ ਕਈ ਵੱਡੀਆਂ ਸ਼ਖਸੀਅਤਾਂ ਲੋੜਵੰਦ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਈਆਂ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਕੋਰੋਨਾ ਮਹਾਮਾਰੀ ਵਿਚ ਲੋਕਾਂ ਦੇ ਮਸੀਹਾ ਬਣ ਕੇ ਸਾਹਮਣੇ ਆਏ। ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਭੇਜਣ ਦਾ ਕੰਮ ਕੀਤਾ। ਹੁਣ ਵੀ ਅਦਾਕਾਰ ਲੋਕਾਂ ਦੀ ਮਦਦ ਕਰਨ ਲਈ ਪਿੱਛੇ ਨਹੀਂ ਹਟੇ ਹਨ। ਸੋਨੂੰ ਆਪਣੀ ਟੀਮ ਨਾਲ ਮਿਲ ਕੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਖੜ੍ਹੇ ਰਹਿੰਦੇ ਹਨ। 

ਇਹ ਵੀ ਪੜ੍ਹੋ: ਪ੍ਰਵਾਸੀਆਂ ਦੀ ਮਦਦ ਲਈ ਸੋਨੂੰ ਸੂਦ ਨੂੰ ਮਿਲਿਆ ਕੌਮਾਂਤਰੀ ਸਨਮਾਨ

PunjabKesari

ਦਰਅਸਲ ਝਾਰਖੰਡ ਦੇ ਇਕ ਪਿੰਡ 'ਚ ਤਾਲਾਬੰਦੀ ਕਾਰਨ 50 ਕੁੜੀਆਂ ਦੀ ਨੌਕਰੀ ਚੱਲੀ ਗਈ। ਇਸ ਦੇ ਚੱਲਦੇ ਇਕ ਯੂਜ਼ਰ ਨੇ ਜਦੋਂ ਸੋਨੂੰ ਸੂਦ ਤੋਂ ਮਦਦ ਦੀ ਗੁਹਾਰ ਲਾਈ, ਤਾਂ ਅਦਾਕਾਰ ਨੇ ਵੀ ਇਸ ਦਾ ਬਾਖੂਬੀ ਜਵਾਬ ਦਿੱਤਾ। ਸੋਨੂੰ ਸੂਦ ਤੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਇਕ ਟਵਿੱਟਰ ਯੂਜ਼ਰ ਨੇ ਕੁੜੀਆਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ''ਅਸੀਂ ਝਾਰਖੰਡ ਦੇ ਧਨਬਾਦ ਜ਼ਿਲ੍ਹਾ ਦੇ ਰਹਿਣ ਵਾਲੇ ਹਾਂ। ਤਾਲਾਬੰਦੀ ਕਾਰਨ ਸਾਡੀ ਅਤੇ ਪਿੰਡ ਦੀਆਂ 50 ਕੁੜੀਆਂਦੀ ਨੌਕਰੀ ਚੱਲੀ ਗਈ ਸੀ ਅਤੇ ਹੁਣ ਅਸੀਂ ਸਾਰੇ ਆਪਣੇ ਘਰਾਂ 'ਚ ਬੇਰੁਜ਼ਗਾਰ ਬੈਠੇ ਹਾਂ। ਸਾਨੂੰ ਸਾਰਿਆਂ ਨੂੰ ਨੌਕਰੀ ਦੀ ਬਹੁਤ ਲੋੜ ਹੈ। ਸਾਡੀ ਮਦਦ ਕਰੋ। ਤੁਸੀਂ ਹੀ ਆਖ਼ਰੀ ਉਮੀਦ ਹੋ।

ਇਹ ਵੀ ਪੜ੍ਹੋ: ਹੁਣ ਖਿਡਾਰੀਆਂ ਦੀ ਮਦਦ ਲਈ ਵੀ ਅੱਗੇ ਆਏ ਸੋਨੂੰ ਸੂਦ, ਕੀਤਾ ਇਹ ਐਲਾਨ

PunjabKesari
ਸੋਨੂੰ ਸੂਦ ਨੇ ਕੁੜੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਧਨਬਾਦ ਦੀਆਂ ਸਾਡੀਆਂ ਇਹ 50 ਭੈਣਾਂ ਇਕ ਹਫ਼ਤੇ ਦੇ ਅੰਦਰ ਕੋਈ ਚੰਗੀ ਨੌਕਰੀ ਕਰ ਰਹੀਆਂ ਹੋਣਗੀਆਂ। ਇਹ ਮੇਰਾ ਵਾਅਦਾ ਹੈ। ਦੱਸ ਦੇਈਏ ਕਿ ਸੋਨੂੰ ਸੂਦ ਨੂੰ ਟਵਿੱਟਰ 'ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ। ਉਨ੍ਹਾਂ ਨੇ ਮਹਾਮਾਰੀ ਦੌਰਾਨ ਸ਼ਹਿਰਾਂ 'ਚ ਫਸੇ ਦਿਹਾੜੀਦਾਰ ਮਜ਼ਦੂਰਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਬੱਸਾਂ ਅਤੇ ਰੇਲਾਂ ਦਾ ਇਤਜ਼ਾਮ ਕੀਤਾ। ਇਸ ਕੰਮ ਲਈ ਸੋਨੂੰ ਸੂਦ ਨੂੰ ਕੌਮਾਂਤਰੀ ਸਨਮਾਨ ਨਾਲ ਸਨਮਾਨਤ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਇਸ ਕੁੜੀ ਦੇ ਪੂੰਝੇ ਹੰਝੂ, ਕਿਹਾ 'ਘਰ ਵੀ ਨਵਾਂ ਹੋਵੇਗਾ ਤੇ ਕਿਤਾਬਾਂ ਵੀ'


Tanu

Content Editor

Related News