ਲਾਕਡਾਊਨ : ਰੇਲਵੇ ਨੇ ਵੀ ਯਾਤਰੀ ਸੇਵਾਵਾਂ 3 ਮਈ ਤੱਕ ਰੱਦ ਕਰਨ ਦਾ ਕੀਤਾ ਐਲਾਨ

04/14/2020 12:11:11 PM

ਨਵੀਂ ਦਿੱਲੀ (ਭਾਸ਼ਾ)— ਦੇਸ਼ 'ਚ ਲਾਕਡਾਊਨ 3 ਮਈ ਤੱਕ ਵੱਧਣ ਤੋਂ ਬਾਅਦ ਭਾਰਤੀ ਰੇਲਵੇ ਨੇ ਵੀ ਆਪਣੀਆਂ ਯਾਤਰੀ ਸੇਵਾਵਾਂ ਨੂੰ 3 ਮਈ ਤਕ ਰੱਦ ਕਰ ਦਿੱਤਾ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ 'ਚ ਜਾਰੀ ਲਾਕਡਾਊਨ ਨੂੰ 3 ਮਈ ਤਕ ਵਧਾਉਣ ਦਾ ਐਲਾਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ। 

ਅਧਿਕਾਰੀ ਨੇ ਕਿਹਾ ਕਿ ਲਾਕਡਾਊਨ ਵਧਾਏ ਜਾਣ ਦੇ ਮੱਦੇਨਜ਼ਰ ਅਸੀਂ ਇਹ ਫੈਸਲਾ ਕੀਤਾ ਹੈ। ਛੇਤੀ ਹੀ ਇਸ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਯਾਤਰੀ ਸੇਵਾਵਾਂ 14 ਅਪ੍ਰੈਲ ਰਾਤ ਤੱਕ ਰੱਦ ਕੀਤੀਆਂ ਗਈਆਂ ਸਨ। ਦੱਸਣਯੋਗ ਹੈ ਕਿ ਦੇਸ਼ 'ਚ ਪਹਿਲਾਂ 25 ਤੋਂ 14 ਅਪ੍ਰੈਲ ਤੱਕ 21 ਦਿਨਾਂ ਦਾ ਲਾਕਡਾਊਨ ਲਾਗੂ ਕੀਤੀ ਗਿਆ ਸੀ, ਜੋ ਕਿ ਅੱਜ ਖਤਮ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂ ਸੰਬੋਧਨ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ ਲਾਕਡਾਊਨ ਨੂੰ ਵਧਾ ਕੇ 3 ਮਈ ਤਕ ਲਾਗੂ ਕਰ ਦਿੱਤਾ ਹੈ। ਯਾਨੀ ਕਿ 3 ਮਈ ਤਕ ਸਾਨੂੰ ਸਾਰਿਆਂ ਨੂੰ, ਹਰ ਦੇਸ਼ ਵਾਸੀ ਨੂੰ ਲਾਕਡਾਊਨ ਹੀ ਰਹਿਣਾ ਹੋਵੇਗਾ।


Tanu

Content Editor

Related News